ਅਮਰੀਕਾ: ਧੋਖੇ ਨਾਲ ਕੋਰੋਨਾਵਾਇਰਸ ਰਾਹਤ ਦੇ 10 ਮਿਲੀਅਨ ਡਾਲਰ ਲੈਣ ਦੀ ਕੋਸ਼ਿਸ਼ ਕਰਦਾ ਭਾਰਤੀ ਫੜ੍ਹਿਆ ਗਿਆ

ਅਮਰੀਕਾ: ਧੋਖੇ ਨਾਲ ਕੋਰੋਨਾਵਾਇਰਸ ਰਾਹਤ ਦੇ 10 ਮਿਲੀਅਨ ਡਾਲਰ ਲੈਣ ਦੀ ਕੋਸ਼ਿਸ਼ ਕਰਦਾ ਭਾਰਤੀ ਫੜ੍ਹਿਆ ਗਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤੀ ਮੂਲ ਦੇ ਇਕ ਇੰਜੀਨੀਅਰ ਨੂੰ ਅਮਰੀਕਾ ਵਿਚ ਕੋਰੋਨਾਵਾਇਰਸ ਰਾਹਤ ਸਹੂਲਤਾਂ ਵਿਚੋਂ 10 ਮਿਲੀਅਨ ਅਮਰੀਕੀ ਡਾਲਰ ਦੀ ਧੋਖਾਧੜੀ ਕਰਨ ਦੀ ਕੋਸ਼ਿਸ਼ ਵਿਚ ਦੋਸ਼ੀ ਪਾਇਆ ਗਿਆ ਹੈ। ਇਹ ਇੰਜੀਨੀਅਰ ਸਰਕਾਰ ਵੱਲੋਂ ਛੋਟੇ ਉਦਯੋਗਾਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਨੂੰ ਧੋਖਾਧੜੀ ਨਾਲ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। 

30 ਸਾਲਾ ਸ਼ਸ਼ਾਂਕ ਰਾਏ ਨਾਮੀਂ ਇਸ ਹਿੰਦੂ ਭਾਰਤੀ ਨੇ ਗਲਤ ਢੰਗ ਨਾਲ 10 ਮਿਲੀਅਨ ਅਮਰੀਕੀ ਡਾਲਰ ਦਾ ਕਰਜ਼ਾ ਲੈਣ ਲਈ ਅਪਲਾਈ ਕੀਤਾ ਸੀ ਜਿਸ ਵਿਚ ਇਸਨੇ ਦੱਸਿਆ ਸੀ ਕਿ ਇਸਨੂੰ ਆਪਣੇ 250 ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਇਹ ਰਕਮ ਚਾਹੀਦੀ ਹੈ, ਜਦਕਿ ਇਸ ਕੋਲ ਕੋਈ ਇਕ ਵੀ ਮੁਲਾਜ਼ਮ ਕੰਮ ਨਹੀਂ ਕਰਦਾ ਸੀ। 

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਇਸ ਗੱਲ ਦਾ ਖਾਸ ਖਿਆਲ ਰੱਖਣ ਕੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਮਦਦ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ ਅਤੇ ਧੋਖਾਧੜੀ ਕਰਨ ਵਾਲੇ ਲੋਕਾਂ ਨੂੰ ਕਾਨੂੰਨੀ ਸਜ਼ਾਵਾਂ ਮਿਲਣਗੀਆਂ।

ਉਹਨਾਂ ਕਿਹਾ ਕਿ ਬਿਪਤਾ ਦੇ ਸਮੇਂ ਰਾਹਤ ਲਈ ਦਿੱਤੀ ਜਾਂਦੀ ਰਾਸ਼ੀ ਨੂੰ ਜਦੋਂ ਕੋਈ ਧੋਖੇ ਨਾਲ ਹਾਸਲ ਕਰਦਾ ਹੈ ਤਾਂ ਉਹ ਅਮਰੀਕਨ ਲੋਕਾਂ ਨਾਲ ਧੋਖਾ ਕਰ ਰਿਹਾ ਹੁੰਦਾ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।