ਇਜ਼ਰਾਈਲ ਵਿਚ ਚੀਨੀ ਰਾਜਦੂਤ ਦੀ ਭੇਦਭਰੇ ਹਾਲਾਤਾਂ 'ਚ ਮੌਤ

ਇਜ਼ਰਾਈਲ ਵਿਚ ਚੀਨੀ ਰਾਜਦੂਤ ਦੀ ਭੇਦਭਰੇ ਹਾਲਾਤਾਂ 'ਚ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ:

ਇਜ਼ਰਾਈਲ ਵਿਚ ਚੀਨ ਦੇ ਰਾਜਦੂਤ ਦੀ ਭੇਦਭਰੇ ਹਾਲਾਤਾਂ 'ਚ ਮੌਤ ਹੋ ਗਈ ਹੈ। ਚੀਨੀ ਰਾਜਦੂਤ ਦੂ ਵੀ ਦੀ ਮ੍ਰਿਤਕ ਦੇਹ ਉਹਨਾਂ ਦੀ ਤੇਲ ਅਵੀਵ ਸਥਿਤ ਰਿਹਾਇਸ਼ ਵਿਚ ਮਿਲੀ ਹੈ। 

ਇਸਰਾਈਲ ਪੁਲਸ ਨੇ ਫਿਲਹਾਲ ਮੌਤ ਦੇ ਕਾਰਨਾਂ ਬਾਰੇ ਸਪਸ਼ਟ ਨਹੀਂ ਕੀਤਾ ਹੈ। 57 ਸਾਲਾ ਰਾਜਦੂਤ ਨੂੰ ਫਰਵਰੀ ਵਿਚ ਇਜ਼ਰਾਈਲ 'ਚ ਨਿਯੁਕਤ ਕੀਤਾ ਗਿਆ ਸੀ। 

ਇਜ਼ਰਾਈਲ ਦੇ ਇਕ ਚੈਨਲ ਨੇ ਸਿਹਤ ਮੁਲਾਜ਼ਮ ਦੇ ਹਵਾਲੇ ਨਾਲ ਖਬਰ ਚਲਾਈ ਹੈ ਕਿ ਰਾਜਦੂਤ ਦੀ ਮੌਤ ਕੁਦਰਤੀ ਹੋਈ ਹੈ। ਪਰ ਕੌਮਾਂਤਰੀ ਰਾਜਨੀਤੀ ਵਿਚ ਬਣੇ ਹਾਲਾਤਾਂ ਦਰਮਿਆਨ ਇਸ ਮੌਤ ਨੇ ਵੱਡੀਆਂ ਚਰਚਾਵਾਂ ਛੇੜ ਦਿੱਤੀਆਂ ਹਨ।