ਗੈਰਕਾਨੂੰਨੀ ਮਾਈਨਿੰਗ: ਪੰਜਾਬ ਪੁਲਸ ਨੇ 6 ਜ਼ਿਲ੍ਹਿਆਂ ਵਿਚ ਛਾਪੇਮਾਰੀ ਕਰਕੇ 9 ਮਾਮਲੇ ਦਰਜ ਕੀਤੇ

ਗੈਰਕਾਨੂੰਨੀ ਮਾਈਨਿੰਗ: ਪੰਜਾਬ ਪੁਲਸ ਨੇ 6 ਜ਼ਿਲ੍ਹਿਆਂ ਵਿਚ ਛਾਪੇਮਾਰੀ ਕਰਕੇ 9 ਮਾਮਲੇ ਦਰਜ ਕੀਤੇ

ਚੰਡੀਗੜ੍ਹ: ਪੰਜਾਬ ਵਿਚ ਸਰਕਾਰਾਂ ਬਦਲੀਆਂ ਪਰ ਰੇਤਾ ਬਜਰੀ ਮਾਫੀਆਂ ਦੀ ਗੁੰਡਾਗਰਦੀ ਅਤੇ ਲੁੱਟ ਬੇਰੋਕ ਟੋਕ ਲਗਾਤਾਰ ਜਾਰੀ ਹੈ। ਵਾਰ-ਵਾਰ ਅਖਬਾਰਾਂ ਵਿਚ ਖਬਰਾਂ ਲੱਗਣ ਦਾ ਅਸਰ ਮਹਿਜ਼ ਇਕ ਦੋ ਦਿਨ ਦੀ ਕਾਰਵਾਈ ਨਿੱਕਲਿਆਂ ਤੇ ਕੈਪਟਨ ਸਰਕਾਰ ਮੁੜ ਫੇਰ ਅੱਖਾਂ ਮੀਚ ਗਈ। ਹੁਣ ਜਦੋਂ 2022 ਦੀਆਂ ਚੋਣਾਂ ਵੱਲ ਪੰਜਾਬ ਵਧ ਰਿਹਾ ਹੈ ਤਾਂ ਕੈਪਟਨ ਸਰਕਾਰ ਨੇ ਕੁੱਝ ਹਿੱਲਜੁੱਲ ਸ਼ੁਰੂ ਕੀਤੀ ਹੈ, ਪਰ ਇਹ ਕਿੰਨੇ ਦਿਨ ਜਾਰੀ ਰਹਿੰਦੀ ਹੈ ਇਸ ਬਾਰੇ ਆਉਣ ਵਾਲੇ ਦਿਨ ਹੀ ਦੱਸਣਗੇ। 

ਬੀਤੇ ਕੱਲ੍ਹ ਪੰਜਾਬ ਪੁਲਸ ਨੇ 6 ਜ਼ਿਲ੍ਹਿਆਂ ਵਿਚ ਗੈਰ ਕਾਨੂੰਨੀ ਮਾਈਨਿੰਗ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 18 ਗੱਡੀਆਂ ਹਿਰਾਸਤ ਵਿਚ ਲਈਆਂ ਗਈਆਂ ਜਿਹਨਾਂ ਵਿਚ ਟਰੈਕਟਰ-ਟਰਾਲੀਆਂ, ਜੇਸੀਬੀ ਮਸ਼ੀਨਾਂ ਅਤੇ ਟਿੱਪਰ ਸ਼ਾਮਲ ਸਨ। ਇਹ ਛਾਪੇਮਾਰੀ ਰੋਪੜ, ਹੁਸ਼ਿਆਰਪੁਰ, ਜਲੰਧਰ, ਮੋਗਾ, ਫਾਜ਼ਿਲਕਾ ਵਿੱਚ ਕੀਤੀ ਗਈ। 

ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਹੈ ਕਿ ਇਸ ਗੈਰ ਕਾਨੂੰਨੀ ਮਾਈਨਿੰਗ ਸਬੰਧੀ 9 ਮਾਮਲੇ ਦਰਜ ਕੀਤੇ ਗਏ ਹਨ।