ਪਟਿਆਲਾ ਵਿੱਚ ਕਾਂਗਰਸੀਆਂ ਕੋਲੋਂ ਫੜ੍ਹਿਆ ਗਿਆ ਸ਼ਰਾਬ ਦਾ ਵੱਡਾ ਜ਼ਖੀਰਾ

ਪਟਿਆਲਾ ਵਿੱਚ ਕਾਂਗਰਸੀਆਂ ਕੋਲੋਂ ਫੜ੍ਹਿਆ ਗਿਆ ਸ਼ਰਾਬ ਦਾ ਵੱਡਾ ਜ਼ਖੀਰਾ

ਪਟਿਆਲਾ: ਪਟਿਆਲਾ ਲੋਕ ਸਭਾ ਹਲਕੇ ਵਿੱਚ ਵੋਟਾਂ ਲਈ ਸ਼ਰਾਬ ਵੰਡਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ 'ਤੇ ਵੋਟਾਂ ਲੈਣ ਲਈ ਸ਼ਰਾਬ ਵੰਡਣ ਦੇ ਦੋਸ਼ ਲੱਗੇ ਹਨ। ਦਰਅਸਲ ਬੀਤੀ ਰਾਤ ਪਟਿਆਲਾ ਲੋਕ ਸਭਾ ਸੀਟ ਤੋਂ ਮੋਜੂਦਾ ਐੱਮ.ਪੀ ਅਤੇ ਇਸ ਵਾਰ ਫੇਰ ਉਮੀਦਵਾਰ ਡਾ. ਧਰਮਵੀਰ ਗਾਂਧੀ ਅਤੇ ਉਹਨਾਂ ਦੇ ਸਮਰਥਕਾਂ ਨੇ ਸਮਾਣੇ ਦੇ ਸ਼ੈਲਰ ਵਿੱਚੋਂ ਦਾਰੂ ਦਾ ਵੱਡਾ ਜ਼ਖੀਰਾ ਫੜਿਆ ਹੈ। ਉਹਨਾਂ ਦਾ ਦੋਸ਼ ਹੈ ਕਿ ਇਹ ਸ਼ੈਲਰ ਕਾਂਗਰਸੀਆਂ ਦਾ ਹੈ ਜਿਸ 'ਤੇ ਕਾਂਗਰਸ ਦਾ ਝੰਡਾ ਵੀ ਲੱਗਿਆ ਸੀ ਤੇ ਅੰਦਰ ਖੜੀਆਂ ਕਾਰਾਂ 'ਤੇ ਪਰਨੀਤ ਕੌਰ ਦੇ ਪੋਸਟਰ ਵੀ ਲੱਗੇ ਸਨ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਪਰਨੀਤ ਕੌਰ ਨੂੰ ਜਤਾਉਣ ਲਈ ਨਸ਼ਾ ਵੰਡ ਰਹੀ ਹੈ।

ਇਸ ਦੇ ਖਿਲਾਫ ਡਾ. ਧਰਮਵੀਰ ਗਾਂਧੀ ਨੇ ਆਪਣੇ ਸਮਰਥਕਾਂ ਸਮੇਤ ਸ਼ੈਲਰ ਦੇ ਬਾਹਰ ਧਰਨਾ ਲਾ ਦਿੱਤਾ ਤੇ ਕਈ ਘੰਟਿਆਂ ਦੀ ਜੱਦੋ ਜਹਿਦ ਮਗਰੋਂ ਸ਼ੈਲਰ ਦਾ ਗੇਟ ਖੁਲਵਾਇਆ ਗਿਆ। 

ਡਾ. ਧਰਮਵੀਰ ਗਾਂਧੀ ਨੇ ਆਪਣੇ ਫੇਸਬੁੱਕ ਖਾਤੇ 'ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਨ ਵਿੱਚ ਸਮਾਂ ਇਸ ਲਈ ਲਾਇਆ ਤਾਂ ਕਿ ਸ਼ੈਲਰ ਵਿੱਚ ਪਈ ਸ਼ਰਾਬ ਨੂੰ ਸ਼ੈਲਰ ਦੇ ਬਾਹਰ ਰੱਖਿਆ ਜਾ ਸਕੇ। ਉਹਨਾਂ ਬਾਹਰ ਕੰਧ ਨਾਲ ਪਈਆਂ ਦਾਰੂ ਦੀਆਂ ਬੋਤਲਾਂ ਦੀ ਤਸਵੀਰ ਵੀ ਸਾਂਝੀ ਕੀਤੀ। 

ਜਦੋਂ ਸ਼ੈੱਲਰ ਦੇ ਦਰਵਾਜੇ ਖੋਲ੍ਹੇ ਗਏ ਤਾਂ ਅੰਦਰੋਂ ਵੱਡੀ ਮਾਤਰਾ ਵਿੱਚ ਅੰਗਰੇਜੀ ਸ਼ਰਾਬ ਦੀਆਂ ਪੇਟੀਆਂ ਵੀ ਮਿਲੀਆਂ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ