ਜੇਲ੍ਹ ਤੋਂ ਰਿਹਾਅ ਹੋਈ ਹਨੀਪ੍ਰੀਤ ਨੇ ਪਹਿਲੀ ਰਾਤ ਡੇਰੇ ਦੀ ਗੁਫਾ ਵਿੱਚ ਗੁਜ਼ਾਰੀ

ਜੇਲ੍ਹ ਤੋਂ ਰਿਹਾਅ ਹੋਈ ਹਨੀਪ੍ਰੀਤ ਨੇ ਪਹਿਲੀ ਰਾਤ ਡੇਰੇ ਦੀ ਗੁਫਾ ਵਿੱਚ ਗੁਜ਼ਾਰੀ
ਹਨੀਪ੍ਰੀਤ ਅਤੇ ਗੁਰਮੀਤ ਇੰਸਾਂ ਦੀ ਇੱਕ ਪੁਰਾਣੀ ਤਸਵੀਰ

ਸਿਰਸਾ: ਬਲਾਤਕਾਰ ਅਤੇ ਕਤਲ ਦੇ ਮਾਮਲਿਆਂ 'ਚ ਜੇਲ੍ਹ ਅੰਦਰ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਇੰਸਾ ਦੀ ਸਹਿਯੋਗੀ ਹਨੀਪ੍ਰੀਤ ਨੂੰ ਅਦਾਲਤ ਵੱਲੋਂ ਜ਼ਮਾਨਤ 'ਤੇ ਰਿਹਾਅ ਕਰਨ ਮਗਰੋਂ ਜਦੋਂ ਉਹ ਬੁੱਧਵਾਰ ਦੇਰ ਰਾਤ ਸਿਰਸਾ ਸਥਿਤ ਡੇਰੇ 'ਤੇ ਪਹੁੰਚੀ ਤਾਂ ਡੇਰਾ ਪ੍ਰੇਮੀਆਂ ਨੇ ਪਟਾਕੇ ਚਲਾ ਕੇ ਖੁਸ਼ੀ ਮਨਾਈ। ਅਖਬਾਰੀ ਰਿਪੋਰਟਾਂ ਮੁਤਾਬਿਕ ਡੇਰੇ ਵਿੱਚ ਪਹੁੰਚਣ ਮਗਰੋਂ ਹਨੀਪ੍ਰੀਤ ਨੇ ਪਹਿਲੀ ਰਾਤ ਡੇਰੇ ਦੀ ਗੁਫਾ ਵਿੱਚ ਗੁਜ਼ਾਰੀ। ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਦੀ ਗੁਫਾ ਹੀ ਉਹ ਮਨਹੂਸ ਥਾਂ ਹੈ ਜਿੱਥੇ ਸਾਧਵੀਆਂ ਦਾ ਸ਼ਰੀਰਕ ਸੋਸ਼ਣ ਹੁੰਦਾ ਰਿਹਾ ਹੈ। 

ਡੇਰਾ ਸਿਰਸਾ ਮੁਖੀ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ 25 ਅਗਸਤ, 2017 ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਪੰਚਕੂਲਾ ਵਿਚ ਹੋਈ ਸਾੜ-ਫੂਕ ਦੇ ਮਾਮਲੇ ਵਿਚ ਪੰਚਕੂਲਾ ਪੁਲਿਸ ਨੇ ਹਨੀਪ੍ਰੀਤ ਖਿਲਾਫ ਦੇਸ਼ਧ੍ਰੋਹ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਬੀਤੀ 2 ਨਵੰਬਰ ਨੂੰ ਹਨੀਪ੍ਰੀਤ ਤੋਂ ਦੇਸ਼ਧ੍ਰੋਹ ਦੀਆਂ ਧਾਰਾਵਾਂ ਹਟਾ ਲਈਆਂ ਗਈਆਂ ਸਨ, ਜਿਸ ਮਗਰੋਂ 6 ਨਵੰਬਰ ਨੂੰ ਅਦਾਲਤ ਨੇ ਉਸਦੀ ਜ਼ਮਾਨਤ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਸੀ ਅਤੇ ਇਸੇ ਦਿਨ ਦੇਰ ਸ਼ਾਮ ਹਨੀਪ੍ਰੀਤ ਨੂੰ ਅੰਬਾਲਾ ਦੀ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ।

ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਦੋਸ਼ ਲਾਇਆ ਕਿ ਪੁਲਿਸ ਜਾਣ-ਬੁੱਝ ਕੇ ਕੇਸ ਨੂੰ ਕਮਜ਼ੋਰ ਕਰ ਰਹੀ ਹੈ ਤੇ ਉਹਨਾਂ ਕਿਹਾ ਕਿ ਸਰਕਾਰ ਨੂੰ ਅਦਾਲਤ 'ਚ ਰਿਵਿਊ ਪਟੀਸ਼ਨ ਪਾਉਣੀ ਚਾਹੀਦੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।