ਹਿੰਦੀ ਪ੍ਰੇਮੀ ਗੁਰਦਾਸ ਮਾਨ ਨੇ ਪੰਜਾਬੀਆਂ ਨੂੰ ਕੱਢੀ ਗਾਲ੍ਹ

ਐਬਟਸਫੋਰਡ: ਗੁਰਦਾਸ ਮਾਨ ਵੱਲੋਂ "ਇੱਕ ਦੇਸ਼ ਇੱਕ ਭਾਸ਼ਾ" ਦਾ ਸਮਰਥਨ ਕਰਦਿਆਂ ਹਿੰਦੀਕਰਨ ਦਾ ਸਮਰਥਨ ਕਰਨ ਦੇ ਬਿਆਨ ਮਗਰੋਂ ਜਦੋਂ ਪੰਜਾਬੀਆਂ ਵੱਲੋਂ ਉਸਦਾ ਅੱਜ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਉਸ ਨੇ ਤੈਸ਼ ਵਿੱਚ ਆ ਕੇ ਮਾਂ-ਬੋਲੀ ਪੰਜਾਬੀ ਨਾਲ ਪਿਆਰ ਕਰਨ ਵਾਲੇ ਸਮੂਹ ਪੰਜਾਬੀਆਂ ਨੂੰ ਆਪਣੇ ਪ੍ਰੋਗਰਾਮ ਦੀ ਸਟੇਜ ਤੋਂ ਗਾਲ੍ਹ ਕੱਢ ਦਿੱਤੀ। 

ਅੱਜ ਜਿੱਥੇ ਗੁਰਦਾਸ ਮਾਨ ਦੇ ਐਬਟਸਫੋਰਡ ਸ਼ੋਅ ਦੌਰਾਨ ਪੰਜਾਬੀ ਨਾਲ ਪਿਆਰ ਕਰਨ ਵਾਲੇ ਲੋਕ ਉਸਦਾ ਵਿਰੋਧ ਕਰਨ ਲਈ ਸ਼ੋਅ ਵਾਲੀ ਥਾਂ 'ਤੇ ਇਕੱਤਰ ਹੋਏ ਸਨ ਤਾਂ ਸ਼ੋਅ ਦੌਰਾਨ ਅੰਦਰ ਬੈਠੇ ਚਰਨਜੀਤ ਸਿੰਘ ਸੁਜੋਂ ਨੇ ਸ਼ੋਅ ਸ਼ੁਰੂ ਹੁੰਦਿਆਂ ਹੀ ਗੁਰਦਾਸ ਮਾਨ ਦਾ ਵਿਰੋਧ ਕੀਤਾ ਜਿਸ ਤੋਂ ਤੈਸ਼ ਵਿੱਚ ਆ ਕੇ ਗੁਰਦਾਸ ਮਾਨ ਨੇ ਸਮੁੱਚੇ ਪੰਜਾਬੀ ਪ੍ਰੇਮੀਆਂ ਨੂੰ ਛੜੇ, ਆਸ਼ਕ, ਅਮਲੀ ਕਹਿ ਕੇ ਸੰਬੋਧਨ ਕੀਤਾ ਤੇ ਗਾਲ੍ਹ ਕੱਢਦਿਆਂ ਪੰਜਾਬੀ ਲਈ ਮੁਜ਼ਾਹਰੇ ਕਰਨ ਵਾਲਿਆਂ ਨੂੰ ਬਹੁਤ ਭੱਦੀ ਗਾਲ੍ਹ ਕੱਢੀ। 

ਹੈਰਾਨੀ ਉਹਨਾਂ ਮਰੀਆਂ ਜ਼ਮੀਰਾਂ ਵਾਲੇ ਲੋਕਾਂ 'ਤੇ ਹੋਈ ਜੋ ਸ਼ਾਇਦ ਪੰਜਾਬ ਤੋਂ ਹੋਣਗੇ ਜਿਹੜੇ ਇਸ ਨਚਾਰ ਵੱਲੋਂ ਉਹਨਾਂ ਦੀਆਂ ਧੀਆਂ ਭੈਣਾਂ ਸਾਹਮਣੇ ਕੱਢੀ ਇਸ ਗਾਲ੍ਹ ਨੂੰ ਖੁਸ਼ੀ-ਖੁਸ਼ੀ ਹਜ਼ਮ ਕਰਕੇ ਉਸਨੂੰ ਸੁਣਦੇ ਰਹੇ। 

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਬੋਲੀ ਲਈ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਗੁਰਦਾਸ ਮਾਨ ਨੇ ਵਿਹਲੜ ਕਿਹਾ ਸੀ। ਗੁਰਦਾਸ ਮਾਨ ਵੱਲੋਂ ਕੱਢੀ ਇਸ ਗਾਲ੍ਹ ਦਾ ਪੰਜਾਬੀ ਕੀ ਜਵਾਬ ਦਿੰਦੇ ਹਨ ਇਹ ਦੇਖਣ ਵਾਲੀ ਗੱਲ ਹੈ।