ਹੁਣ ਗੂਗਲ ਨੇ ਜਾਰੀ ਕੀਤੀ "ਸਰਕਾਰੀ ਚੋਰ ਝਾਤਾਂ" ਸਬੰਧੀ ਹਦਾਇਤ; 500 ਤੋਂ ਵੱਧ ਖਾਤਿਆਂ ਨੂੰ ਬਣਾਇਆ ਨਿਸ਼ਾਨਾ

ਹੁਣ ਗੂਗਲ ਨੇ ਜਾਰੀ ਕੀਤੀ

ਨਵੀਂ ਦਿੱਲੀ: ਗੂਗਲ ਵੱਲੋਂ ਹਦਾਇਤ ਜਾਰੀ ਕੀਤੀ ਗਈ ਹੈ ਕਿ ਸਰਕਾਰ ਦੀਆਂ ਏਜੰਸੀਆਂ ਵੱਲੋਂ ਲੋਕਾਂ ਦੇ ਖਾਤਿਆਂ ਵਿੱਚ ਝਾਤ ਮਾਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਗੂਗਲ ਵੱਲੋਂ ਬੁੱਧਵਾਰ ਨੂੰ ਸਾਂਝੀ ਕੀਤੀ ਜਾਣਕਾਰੀ ਮੁਤਾਵਿਕ 500 ਦੇ ਕਰੀਬ ਭਾਰਤੀ ਖਾਤਿਆਂ ਵਿੱਚ ਝਾਤ ਮਾਰਨ ਦੀ ਕਾਰਵਾਈ ਪਿੱਛੇ ਸਰਕਾਰ ਦੀ ਮਦਦ ਪ੍ਰਾਪਤ ਏਜੰਸੀਆਂ ਦਾ ਹੱਥ ਹੋ ਸਕਦਾ ਹੈ।

ਇਹਨਾਂ ਖਾਤਿਆਂ ਵਿੱਚੋਂ 90 ਫੀਸਦੀ ਤੋਂ ਵੱਧ ਮਾਮਲਿਆਂ 'ਚ ਈਮੇਲ ਭੇਜ ਕੇ ਉਸ ਰਾਹੀਂ ਪਾਸਵਰਡ ਚੋਰੀ ਕਰਨ ਅਤੇ ਖਾਤੇ ਦੀ ਹੋਰ ਜਾਣਕਾਰੀ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਗੂਗਲ ਦੇ ਥਰੈੱਟ ਅਨੈਲੇਸਿਸ ਗਰੁੱਪ ਦੇ ਮੁਖੀ ਸ਼ੇਨ ਹੰਟਲੇ ਨੇ ਕਿਹਾ ਕਿ ਜੁਲਾਈ ਤੋਂ ਸਤੰਬਰ ਮਹੀਨੇ ਤੱਕ ਉਹ 149 ਦੇਸ਼ਾਂ ਵਿੱਚ 12,000 ਖਾਤਿਆਂ ਨੂੰ ਅਜਿਹੀ ਕਾਰਵਾਈ ਤੋਂ ਸੁਚੇਤ ਕਰ ਚੁੱਕੇ ਹਨ ਜਿੱਥੇ ਸਰਕਾਰ ਦੀ ਮਦਦ ਪ੍ਰਾਪਤ ਏਜੰਸੀਆਂ ਵੱਲੋਂ ਉਹਨਾਂ ਦੇ ਖਾਤਿਆਂ 'ਤੇ ਹਮਲਾ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਵਰਤਾਰਾ ਲਗਾਤਾਰ ਜਾਰੀ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।