ਕੁਲਜੀਤ ਤੇ ਹਰਮਿੰਦਰ ਦੇ ਮੁੱਕਰਨ ਨਾਲ ਗੁਰਦੁਆਰਾ ਸਾਹਿਬ ਫਰੀਮੌਂਟ ਵਾਲੀ ਘਟਨਾ ਹੋਈ

ਕੁਲਜੀਤ ਤੇ ਹਰਮਿੰਦਰ ਦੇ ਮੁੱਕਰਨ ਨਾਲ ਗੁਰਦੁਆਰਾ ਸਾਹਿਬ ਫਰੀਮੌਂਟ ਵਾਲੀ ਘਟਨਾ ਹੋਈ

ਮੁੱਕਰਨ ਦੀ ਕਹਾਣੀ ਟੈਕਸਟਾਂ ਦੀ ਜ਼ੁਬਾਨੀ
ਫਰੀਮੌਂਟ/ਏ.ਟੀ. ਨਿਊਜ਼ : ਸੁਪਰੀਮ ਕੌਂਸਲ ਮੈਂਬਰ ਭਾਈ ਹਰਿੰਦਰਪਾਲ ਸਿੰਘ ਨੇ ਪ੍ਰੈਸ ਨੂੰ ਸੁਪਰੀਮ ਕੌਂਸਲ ਤੇ ਸਮਝੌਤਾ ਟੀਮ ਵਿਚਾਲੇ Whatsapp ਤੇ ਹੋਈ ਗੱਲਬਾਤ ਨਸ਼ਰ ਕਰ ਦਿੱਤੀ ਹੈ ਜਿਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਅਖੀਰਲਾ ਟੈਕਸਟ ਕੁਲਜੀਤ ਸਿੰਘ ਵੱਲੋਂ ਹੈ ਜੋ ਕਹਿ ਰਿਹਾ ਹੈ ਕਿ ਸਮਝੌਤੇ ਬਾਰੇ ਸਟੇਜ ਤੋਂ ਸੰਗਤ ਨੂੰ ਨਾਂ ਦੱਸੋ। ਉਹ ਭਾਈ ਰਜਿੰਦਰ ਸਿੰਘ ਟਾਂਡੇ ਦੇ ਸੁਆਲ '2haji how we are going to deliver to sangat' ਦੇ ਜੁਆਬ ਵਿੱਚ ਕਹਿੰਦਾ ਹੈ ਕਿ 'ਭਾਜੀ ਜਦੋਂ ਅਗਲੇ ਹਫ਼ਤੇ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ ਰਲਮਿਲ ਕੇ ਵੋਟਾਂ ਬਨਣੀਆਂ ਹੈ ਆਪੇ ਸੰਗਤ ਨੂੰ ਪਤਾ ਲੱਗ ਜਾਣਾ। ਸੁਪਰੀਮ ਕੌਂਸਲ ਨੇ ਬਹਿ ਕੇ ਇਹ ਫੈਸਲਾ ਕੀਤਾ ਹੈ।'
ਹੁਣ ਗੱਲ ਉਸ ਵੇਲੇ ਹੀ ਸ਼ੱਕੀ ਹੋ ਜਾਂਦੀ ਹੈ ਕਿ ਜਦੋਂ ਇਨ੍ਹਾਂ ਨੇ ਸ਼ੁੱਕਰਵਾਰ ਰਾਤ ਸਮਝੌਤੇ ਦਾ ਕੋਈ ਇਕਰਾਰਨਾਮਾ ਨਹੀਂ ਬਣਾਇਆ ਤੇ ਨਾ ਹੀ ਕੋਈ ਦਸਤਖ਼ਤ ਕੀਤੇ। ਕੁਲਜੀਤ ਤੇ ਹਰਮਿੰਦਰ ਦੇ ਮਨ ਵਿੱਚ ਕਪਟ ਸੀ ਕਿਉਂਕਿ ਨਾ ਤਾਂ ਇਹ ਦਸਤਖ਼ਤ ਕਰਨਾ ਚਾਹੁੰਦੇ ਸਨ ਅਤੇ ਨਾ ਹੀ ਸਮਝੌਤਾ ਸੰਗਤ ਵਿੱਚ ਸੁਨਾਉਣਾ ਚਾਹੁੰਦੇ ਸਨ।