ਭਾਰਤ-ਨੇਪਾਲ ਸਰਹੱਦ 'ਤੇ ਚੱਲੀ ਗੋਲੀ; 1 ਭਾਰਤੀ ਦੀ ਮੌਤ, 3 ਜ਼ਖਮੀ

ਭਾਰਤ-ਨੇਪਾਲ ਸਰਹੱਦ 'ਤੇ ਚੱਲੀ ਗੋਲੀ; 1 ਭਾਰਤੀ ਦੀ ਮੌਤ, 3 ਜ਼ਖਮੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਅਤੇ ਨੇਪਾਲ ਦਰਮਿਆਨ ਬੀਤੇ ਦਿਨਾਂ ਤੋਂ ਚਲ ਰਹੇ ਸਰਹੱਦੀ ਵਿਵਾਦ ਦਰਮਿਆਨ ਅੱਜ ਦੋਵੇਂ ਦੇਸ਼ਾਂ ਦੀ ਸਰਹੱਦ 'ਤੇ ਗੋਲੀ ਚੱਲ ਗਈ। ਬਿਹਾਰ ਵਿਚ ਪੈਂਦੀ ਨੇਪਾਲ ਸਰਹੱਦ 'ਤੇ ਅੱਜ ਭਾਰੀ ਗੋਲੀਬਾਰੀ ਹੋਣ ਦੀ ਖਬਰ ਹੈ। 

ਹੁਣ ਤੱਕ ਦੇ ਪ੍ਰਾਪਤ ਵੇਰਵਿਆਂ ਮੁਤਾਬਕ ਇਸ ਗੋਲੀਬਾਰੀ ਵਿਚ ਇਕ ਭਾਰਤੀ ਮਾਰਿਆ ਗਿਆ ਹੈ ਜਦਕਿ 3 ਹੋਰ ਜ਼ਖਮੀ ਹੋ ਗਏ ਹਨ। 

ਇਸ ਗੋਲੀਬਾਰੀ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਫੋਰਸ ਦੇ ਡੀਜੀ ਕੁਮਾਰ ਰਾਜੇਸ਼ ਚੰਦ ਨੇ ਕਿਹਾ ਕਿ ਸਵੇਰੇ ਕਰੀਬ 8.40 'ਤੇ ਇਹ ਫਾਇਰੰਗ ਸ਼ੁਰੂ ਹੋਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਕ ਭਾਰਤੀ ਨੂੰ ਨੇਪਾਲ ਦੇ ਫੌਜੀਆਂ ਨੇ ਫੜ ਲਿਆ ਹੈ, ਜਿਸ ਦੀ ਰਿਹਾਈ ਲਈ ਗੱਲਬਾਤ ਚੱਲ ਰਹੀ ਹੈ।