ਦਿੱਲੀ ਪੁਲਸ ਮੁਲਾਜ਼ਮਾਂ ਨੇ ਹੈਡਕੁਆਰਟਰ ਨੂੰ ਘੇਰਾ ਪਾਇਆ
ਨਵੀਂ ਦਿੱਲੀ: ਬੀਤੇ ਕੱਲ੍ਹ ਦਿੱਲੀ ਪੁਲਸ ਦੇ ਮੁਲਾਜ਼ਮਾਂ ਨੇ ਆਪਣੇ ਹੀ ਵਿਭਾਗ ਖਿਲਾਫ ਬਗਾਵਤ ਦਾ ਝੰਡਾ ਚੁੱਕਦਿਆਂ ਪੁਲਿਸ ਹੈਡਕੁਆਰਟਰ ਨੂੰ ਘੇਰ ਲਿਆ। ਪੁਲਿਸ ਮੁਲਾਜ਼ਮ ਸ਼ਨਿਚਰਵਾਰ ਅਤੇ ਸੋਮਵਾਰ ਆਪਣੇ ਸਹਿਯੋਗੀਆਂ 'ਤੇ ਵਕੀਲਾਂ ਵੱਲੋਂ ਕੀਤੇ ਹਮਲੇ ਖਿਲਾਫ ਰੋਸ ਪ੍ਰਗਟਾ ਰਹੇ ਸਨ। ਇਸ ਰੋਸ ਧਰਨੇ ਦੇ ਚਲਦਿਆਂ ਇੰਡੀਅਨ ਪੁਲਿਸ ਸਰਵਿਸ ਨੇ ਤੀਸ ਹਜ਼ਾਰੀ ਅਦਾਲਤ ਵਿੱਚ ਦਿੱਲੀ ਪੁਲਿਸ 'ਤੇ ਹਮਲਾ ਕਰਨ ਵਾਲੇ ਵਕੀਲਾਂ ਦੇ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਵਕੀਲਾਂ ਅਤੇ ਪੁਲਿਸ ਦਰਮਿਆਨ ਹੋਏ ਟਕਰਾਅ 'ਚ 20 ਪੁਲਿਸ ਮੁਲਾਜ਼ਮ ਅਤੇ ਕਈ ਵਕੀਲ ਫੱਟੜ ਹੋ ਗਏ ਸਨ। ਪੁਲਿਸ ਮੁਲਾਜ਼ਮ ਵਕੀਲਾਂ ਖਿਲਾਫ ਕੇਸ ਦਰਜ ਕਰਨ ਅਤੇ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਤੇ ਉਹਨਾਂ ਵਿਰੁੱਧ ਦਰਜ ਕੀਤੇ ਕੇਸ ਰੱਦ ਕਰਨ ਦੀ ਮੰਗ ਕਰ ਰਹੇ ਸਨ।
ਸਵੇਰੇ ਤੋਂ ਦੇਰ ਰਾਤ ਤੱਕ ਚੱਲੇ ਇਸ ਧਰਨੇ ਨੂੰ ਉੱਚ ਅਫਸਰਾਂ ਵੱਲੋਂ ਮੰਗਾਂ ਮੰਨਣ ਦੇ ਭਰੋਸੇ ਮਗਰੋਂ ਖਤਮ ਕਰ ਦਿੱਤਾ ਗਿਆ।
Comments (0)