ਦਫਤਰ ਵਿੱਚ ਹੀ ਲਾਈ ਤਹਿਸੀਲਦਾਰ ਨੂੰ ਅੱਗ

ਦਫਤਰ ਵਿੱਚ ਹੀ ਲਾਈ ਤਹਿਸੀਲਦਾਰ ਨੂੰ ਅੱਗ
ਵਿਜਯਾ ਰੈਡੀ

ਹੈਦਰਾਬਾਦ: ਇੱਥੇ ਹਿਆਤਨਗਰ ਜ਼ਿਲ੍ਹੇ ਵਿੱਚ ਅਬਦੁੱਲਾਪੁਰਮੇਤ ਵਿੱਚ ਸਥਿਤ ਤਹਿਸੀਲਦਾਰ ਦਫਤਰ ਵਿੱਚ ਤੈਨਾਤ ਔਰਤ ਤਹਿਸੀਲਦਾਰ ਨੂੰ ਦਫਤਰ ਵਿੱਚ ਹੀ ਅੱਗ ਲਾ ਕੇ ਸਾੜ ਦਿੱਤਾ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ ਦੋਸ਼ੀ ਵਿਅਕਤੀ ਦਫਤਰ ਵੱਲੋਂ ਉਸਦੇ ਜ਼ਮੀਨ ਦੇ ਕਾਗਜ਼ਾਂ ਵਿੱਚ ਕੀਤੀ ਖਰਾਬੀ ਤੋਂ ਨਰਾਜ਼ ਸੀ। 

ਦੋਸ਼ੀ ਵਿਅਕਤੀ ਨੇ ਬਾਅਦ ਵਿੱਚ ਪੁਲਿਸ ਅੱਗੇ ਆਤਮਸਮਰਪਣ ਕਰ ਦਿੱਤਾ। ਪੁਲਿਸ ਕਮਿਸ਼ਨਰ ਮਹੇਸ਼ ਐਮ ਭਾਗਵਤ ਨੇ ਦੱਸਿਆ ਕਿ ਦੋਸ਼ੀ ਦੁਪਹਿਰ ਵੇਲੇ ਤਹਿਸੀਲਦਾਰ ਦਫਤਰ ਆਇਆ। ਤਹਿਸੀਲਦਾਰ ਨਾਲ ਬਹਿਸ ਹੋਣ ਮਗਰੋਂ ਉਸ ਨੇ ਤਹਿਸੀਲਦਾਰ ਨੂੰ ਅੱਗ ਲਾ ਦਿੱਤੀ। ਤਹਿਸੀਲਦਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਚਪੜਾਸੀ ਅਤੇ ਡਰਾਈਵਰ ਵੀ ਜ਼ਖਮੀ ਹੋ ਗਏ ਹਨ।

ਦੋਸ਼ੀ ਨੇ ਕਿਹਾ ਕਿ ਉਸਦੀ ਜ਼ਮੀਨ ਦੇ ਕਾਗਜ਼ਾਂ ਵਿੱਚ ਧੋਖਾ ਕੀਤਾ ਗਿਆ ਜਿਸ ਕਾਰਨ ਉਸਨੇ ਆਪਣੇ ਨਾਲ ਹੋਏ ਧੋਖੇ ਦਾ ਬਦਲਾ ਲਿਆ ਹੈ। 

ਜਾਣਕਾਰੀ ਮੁਤਾਬਿਕ ਦੋਸ਼ੀ ਵਿਅਕਤੀ ਕੋਲ 7 ਏਕੜ ਜ਼ਮੀਨ ਸੀ ਜਿਸ ਦੇ ਝਗੜੇ ਦਾ ਮਾਮਲਾ ਹਾਈ ਕੋਰਟ ਵਿੱਚ ਚੱਲ ਰਿਹਾ ਸੀ। ਸੁਰੇਸ਼ ਤਹਿਸੀਲਦਾਰ ਦਫਤਰ ਇਸ ਮਾਮਲੇ ਸਬੰਧੀ ਆਇਆ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।