ਪੁਲਾਂ ਵਾਲੇ ਬਾਬੇ ਦੇ ਨਾਂ ਨਾਲ ਜਾਣੇ ਜਾਂਦੇ ਬਾਬਾ ਲਾਭ ਸਿੰਘ ਨੇ ਕੀਤਾ ਅਕਾਲ ਚਲਾਣਾ

ਪੁਲਾਂ ਵਾਲੇ ਬਾਬੇ ਦੇ ਨਾਂ ਨਾਲ ਜਾਣੇ ਜਾਂਦੇ ਬਾਬਾ ਲਾਭ ਸਿੰਘ ਨੇ ਕੀਤਾ ਅਕਾਲ ਚਲਾਣਾ
ਬਾਬਾ ਲਾਭ ਸਿੰਘ

ਅਨੰਦਪੁਰ ਸਾਹਿਬ: ਪੰਜਾਬ ਵਿੱਚ ਪੁਲਾਂ ਵਾਲੇ ਬਾਬੇ ਦੇ ਨਾਂ ਨਾਲ ਜਾਣੇ ਜਾਂਦੇ ਅਤੇ ਅਨੰਦਪੁਰ ਸਾਹਿਬ ਵਿਖੇ ਸਥਿਤ ਇਤਿਹਾਸਕ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਕਾਰ ਸੇਵਾ ਵਾਲੇ ਬਾਬਾ ਲਾਭ ਸਿੰਘ ਦਾ ਅੱਜ 96 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ। ਅੱਜ ਸਵੇਰੇ ਦਿਲ ਦਾ ਦੌਰਾ ਪੈਣ ਮਗਰੋਂ ਬਾਬਾ ਲਾਭ ਸਿੰਘ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। 

ਬਾਬਾ ਲਾਭ ਸਿੰਘ ਦਾ ਜਨਲ ਪਿਤਾ ਗੰਗਾ ਸਿੰਘ ਦੇ ਪਰਿਵਾਰ 'ਚ 15 ਜੂਨ, 1923 ਨੂੰ ਹੋਇਆ ਸੀ। ਬਾਬਾ ਲਾਭ ਸਿੰਘ ਨੇ ਅਨੰਦਪੁਰ ਸਾਹਿਬ ਨੇੜੇ ਸਤਲੁੱਜ ਦਰਿਆ ਦੇ ਉੱਤੇ ਕਈ ਥਾਵਾਂ 'ਤੇ ਪੁਲ ਬਣਾਏ ਜਿਹਨਾਂ ਨਾਲ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਇੱਕ ਨਵੀਂ ਊਰਜਾ ਮਿਲੀ। ਇਸ ਇਲਾਕੇ ਵਿੱਚ ਵੱਡਾ ਖੇਤਰ ਅਜਿਹਾ ਸੀ ਜੋ ਸਤਲੁੱਜ ਦਰਿਆ ਦੇ ਆਰ-ਪਾਰ ਜਾਣ ਲਈ ਕਈ ਕਿਲੋਮੀਟਰਾਂ ਦਾ ਸਫਰ ਤੈਅ ਕਰਦਾ ਸੀ। ਪਰ ਸਰਕਾਰ ਦੀ ਅਣਦੇਖੀ ਦੇ ਸ਼ਿਕਾਰ ਇਹਨਾਂ ਲੋਕਾਂ ਦੀ ਬਾਂਹ ਬਾਬਾ ਲਾਭ ਸਿੰਘ ਨੇ ਫੜ੍ਹੀ ਅਤੇ ਕਈ ਪੁਲ ਬਣਾਏ। 

ਇਸ ਤੋਂ ਇਲਾਵਾ ਬਾਬਾ ਲਾਭ ਸਿੰਘ ਨੇ ਸੰਗਤ ਦੇ ਦਸਵੰਧ ਦੀ ਮਾਇਆ ਨਾਲ ਕਈ ਸਕੂਲਾਂ ਦੀਆਂ ਇਮਾਰਤਾਂ ਬਣਾਈਆਂ ਤੇ ਕਈ ਸਾਲਾਂ ਤੋਂ ਲਗਾਤਾਰ ਉਹਨਾਂ ਦੇ ਜਥੇ ਦੇ ਸਿੰਘ ਪੀਜੀਆਈ ਵਿੱਚ ਇਲਾਜ਼ ਲਈ ਆਏ ਲੋਕਾਂ ਲਈ ਲੰਗਰ ਦੀ ਸੇਵਾ ਚਲਾ ਰਹੇ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ