ਅਮਰੀਕਾ: ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘ 'ਤੇ ਨਸਲੀ ਹਮਲਾ

ਅਮਰੀਕਾ: ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘ 'ਤੇ ਨਸਲੀ ਹਮਲਾ

ਵਾਸ਼ਿੰਗਟਨ: ਕੈਲੀਫੋਰਨੀਆ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ 'ਤੇ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਗ੍ਰੰਥੀ ਸਿੰਘ ਅਮਰਜੀਤ ਸਿੰਘ ਨੇ ਸਥਾਨਕ ਪੱਤਰਕਾਰਾਂ ਨੂੰ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਸਥਿਤ ਉਹਨਾਂ ਦੀ ਰਿਹਾਇਸ਼ ਅੰਦਰ ਇੱਕ ਵਿਅਕਤੀ ਤਾਕੀ ਦਾ ਸ਼ੀਸ਼ਾ ਤੋੜ ਕੇ ਵੜ ਗਿਆ। ਉਸ ਵਿਅਕਤੀ ਨੇ ਗ੍ਰੰਥੀ ਸਿੰਘ ਨਾਲ ਕੁੱਟਮਾਰ ਕੀਤੀ ਅਤੇ ਕਿਹਾ ਕਿ ਇੱਥੋਂ ਆਪਣੇ ਮੁਲਕ ਵਾਪਿਸ ਚਲੇ ਜਾਓ ਤੇ ਹੋਰ ਕਈ ਭੱਦੀਆਂ ਗੱਲਾਂ ਕਹੀਆਂ। 

ਇਹ ਗੁਰਦੁਆਰਾ ਸਾਹਿਬ ਸੈਨ ਫਰਾਂਸਿਸਕੋ ਤੋਂ 160 ਕਿਲੋਮੀਟਰ ਪੂਰਬ ਵੱਲ ਮੋਡੈਸਟੋ ਸੀਰਿਸ ਵਿੱਚ ਸਥਿਤ ਹੈ। ਮੋਡੈਸਟੋ ਸ਼ਹਿਰ ਦੇ ਕਾਊਂਸਲ ਮੈਂਬਰ ਮਨੀ ਗਰੇਵਾਲ ਨੇ ਕਿਹਾ ਕਿ ਇਹ ਇੱਕ ਨਸਲੀ ਨਫਰਤੀ ਹਿੰਸਾ ਦਾ ਮਾਮਲਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ