ਅਮਰੀਕੀ ਪ੍ਰਧਾਨ ਨੇ ਆਰ ਐਸ ਐਸ ਤੇ ਬੀ ਜੇ ਪੀ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਆਪਣੀ ਟੀਮ ਵਿੱਚੋਂ ਕੱਢੇ

ਅਮਰੀਕੀ ਪ੍ਰਧਾਨ ਨੇ ਆਰ ਐਸ ਐਸ ਤੇ ਬੀ ਜੇ ਪੀ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਆਪਣੀ ਟੀਮ ਵਿੱਚੋਂ ਕੱਢੇ

ਜੋ ਬਾਈਡਨ ਨੇ ਭਾਰਤੀ ਮੂਲ ਦੇ ਸੋਨਲ ਸ਼ਾਹ ਅਤੇ ਅਮਿੱਤ ਜੈਨੀ ਨੂੰ ਬੀ ਜੇ ਪੀ ਅਤੇ ਆਰ ਐਸ ਐਸ ਨਾਲ ਸੰਬੰਧ ਹੋਣ ਕਰਕੇ ਆਪਣੀ ਪ੍ਰਬੰਧਕੀ ਟੀਮ ਵਿੱਚੋਂ ਕੱਢ ਦਿੱਤਾ ਹੈ। ਭਾਰਤੀ ਮੂਲ ਦੇ ਤਕਰੀਬਨ 20 ਵਿਅਕਤੀਆਂ ਨੂੰ ਆਪਣੀ ਟੀਮ ਲਈ ਚੁਣਿਆਂ ਸੀ ਪਰ ਆਖਰੀ ਲਿਸਟ ਰਲੀਜ਼ ਕਰਣ ਵੇਲੇ ਸੋਨਲ ਸ਼ਾਹ, ਜਿਸਦਾ ਪਿਤਾ ਓਵਰਸੀਜ਼ ਫਰੈਂਡਜ਼ ਆਫ ਬੀਜੇਪੀ - ਯੂ ਐਸ ਏ ਦਾ ਪ੍ਰਧਾਨ ਸੀ ਅਤੇ ਆਰ ਐਸ ਐਸ ਵੱਲੋਂ ਚਲਾਏ ਜਾਂਦੇ ਏਕਲ ਵਿਦਿਆਲਿਆ ਦਾ ਫਾਊਂਡਰ ਮੈਂਬਰ ਸੀ ਨੂੰ ਬਾਹਰ ਕੱਢ ਦਿੱਤਾ। ਇਸੇ ਤਰਾਂ ਅਮਿੱਤ ਜੈਨੀ ਦੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਬੀ ਜੇ ਪੀ ਲੀਡਰਾਂ ਨਾਲ ਸੰਬੰਧ ਹੋਣ ਕਰਕੇ ਬਾਹਰ ਰੱਖਿਆ ਹੈ। ਯਾਦ ਰਹੇ ਇਹ ਦੋਨੋ ਗੁਜਰਾਤੀ ਹਨ।

ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਅਮਰੀਕਾ ਵਿੱਚ ਹੋਰ ਭਾਰਤੀ ਅਤੇ ਸਿੱਖਾਂ ਸੰਸਥਾਵਾਂ ਨੇ ਜੋ ਬਾਈਡਨ ਤੇ ਜ਼ੋਰ ਪਾ ਕੇ ਆਰ ਐਸ ਐਸ - ਬੀਜੇਪੀ ਨਾਲ ਸੰਬੰਧ ਰੱਖਣ ਵਾਲੇ ਵਿਅਕਤੀਆਂ ਨੂੰ ਬਾਹਰ ਰੱਖਣ ਵਿੱਚ ਸਫਲ ਹੋਏ ਹਨ।