ਗੈਂਗਸਟਰ ਦਾਊਦ ਇਬਰਾਹਿਮ ਦਿਮਾਗ਼ੀ ਅਪਰੇਸ਼ਨ ਤੇ ਦਿਲ ਦੇ ਦੌਰੇ ਮਗਰੋਂ ਗੰਭੀਰ ਬਿਮਾਰ

ਗੈਂਗਸਟਰ ਦਾਊਦ ਇਬਰਾਹਿਮ ਦਿਮਾਗ਼ੀ ਅਪਰੇਸ਼ਨ ਤੇ ਦਿਲ ਦੇ ਦੌਰੇ ਮਗਰੋਂ ਗੰਭੀਰ ਬਿਮਾਰ

ਕਰਾਚੀ/ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਵਿੱਚ ਅਤਿ ਦਾ ਲੋੜੀਂਦਾ ਗੈਂਗਸਟਰ ਦਾਊਦ ਇਬਰਾਹਿਮ ਗੰਭੀਰ ਬਿਮਾਰ ਹੈ। ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਾ ਪਾਕਿਸਤਾਨ ਸਰਕਾਰ ਵੱਲੋਂ ਅਤੇ ਨਾ ਹੀ ਦਾਊਦ ਨਾਲ ਜੁੜੇ ਲੋਕਾਂ ਵੱਲੋਂ ਕੀਤੀ ਗਈ ਹੈ। ਵੱਖ ਵੱਖ ਮੀਡੀਆ ਪਲੇਟਫਾਰਮਾਂ ਮੁਤਾਬਕ ਦਾਊਦ ਨੂੰ ਕਰਾਚੀ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। 22 ਅਪ੍ਰੈਲ  ਨੂੰ ਉਸ ਦੇ ਦਿਮਾਗ ਦਾ ਅਪਰੇਸ਼ਨ ਹੋਇਆ ਸੀ ਅਤੇ ਉਸ ਨੂੰ ਦਿਲ ਦਾ ਦੌਰਾ ਪਿਆ ਵੀ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਦਾਊਦ ਇਬਰਾਹਿਮ 1993 ਦੇ ਮੁੰਬਈ ਬੰਬ ਧਮਾਕਿਆਂ ਮਗਰੋਂ ਦੇਸ਼ ਤੋਂ ਫਰਾਰ ਹੋ ਗਿਆ ਸੀ। ਮੁੰਬਈ ਲੜੀਵਾਰ ਬੰਬ ਧਮਾਕਿਆਂ ਵਿੱਚ 257 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਸਮੇਂ ਸਮੇਂ ‘ਤੇ ਇਸ ਗੱਲ ਦੇ ਪੁਖ਼ਤਾ ਸਬੂਤ ਸਾਹਮਣੇ ਆਉਂਦੇ ਰਹੇ ਹਨ ਕਿ ਪਾਕਿਸਤਾਨ ਵਿੱਚ ਉਹ ਆਈਐਸਆਈ ਅਤੇ ਉਥੋਂ ਦੀ ਫੌਜ ਦੀ ਸਰਪ੍ਰਸਤੀ ਵਿੱਚ ਰਹਿ ਰਿਹਾ ਹੈ ਅਤੇ ਉਥੋਂ ਹੀ ਕਤਲ, ਫਿਰੌਤੀਆਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਤਸਕਰੀ ਵਰਗੀਆਂ ਮੁਜਰਮਾਨਾਂ ਗਤੀਵਿਧੀਆਂ ਨੂੰ ਅੰਜਾਮ ਦਿਵਾਉਂਦਾ ਰਿਹਾ ਹੈ।