‘ਮਹਿਫਲ ਮਿੱਤਰਾਂ ਦੀ’ ਬੈਨਰ ਹੇਠ ਪੰਜਾਬੀਅਤ ਨੂੰ ਪ੍ਰਣਾਏ ਕਲਾਕਾਰਾਂ ਨੇ ਲਾਈਆਂ ਰੌਣਕਾਂ

‘ਮਹਿਫਲ ਮਿੱਤਰਾਂ ਦੀ’ ਬੈਨਰ ਹੇਠ ਪੰਜਾਬੀਅਤ ਨੂੰ ਪ੍ਰਣਾਏ ਕਲਾਕਾਰਾਂ ਨੇ ਲਾਈਆਂ ਰੌਣਕਾਂ

ਫਰਿਜ਼ਨੋ/(ਕੁਲਵੰਤ ਧਾਲੀਆਂ/ਨੀਟਾ ਮਾਛੀਕੇ):
ਵਿਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਅਤੇ ਗੁਰਮੁੱਖੀ ਨੂੰ ਸੱਭਿਆਚਾਰ ਨਾਲ ਜੋੜਦੇ ਹੋਏ, ਲੱਚਰਤਾ ਤੋਂ ਦੂਰ ਪੀੜੀ ਦਰ ਪੀੜੀ ਜਿੰਦਾ ਰੱਖਣ ਦੇ ਸੁਹਿਰਦ ਯਤਨ ਵਜੋਂ ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਵਿਖੇ ਉੱਭਰ ਰਹੇ ਗੀਤਕਾਰ ਗੈਰੀ ਢੇਸੀ ਦੇ ਯਤਨਾਂ ਸਦਕਾ ਇਕ ਸ਼ਾਨਦਾਰ ਮਹਿਫਲ ਦਾ ਆਗਾਜ਼ ਸ਼ੁਭ ਸ਼ਗਨ ਸੀ। ਪੰਜਾਬੀਅਤ ਨੂੰ ਸਮਰਪਿਤ ਇਸ ਮਿਲਣੀ ਦੌਰਾਨ ਪੰਜਾਬੀ ਨੂੰ ਪ੍ਰਫੁਲਤ ਕਰਨ ਅਤੇ ਅਜੋਕੇ ਯੁੱਗ ਵਿੱਚ ਲੱਚਰਤਾ ਤੋਂ ਬਚਾਉਣ ਲਈ ਗੰਭੀਰ ਵਿਚਾਰਾਂ ਹੋਈਆਂ। ਇਸ ਮੌਕੇ ਚੰਗੇ ਗੀਤਾਂ ਦੀ ਹੋ ਰਹੀ ਚੋਰੀ ਅਤੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ‘ਤੇ ਵੀ ਚਿੰਤਾ ਪ੍ਰਗਟਾਈ ਗਈ। ਇਸ ਸਬੰਧੀ ਪੰਜਾਬ ਵਿੱਚ ਬਣੀਆਂ ਸੰਸਥਾਵਾਂ ਕੋਈ ਚੰਗਾ ਹੁੰਗਾਰਾ ਅਤੇ ਅੱਗੇ ਨਹੀਂ ਆ ਰਹੀਆਂ। ਅੱਜ-ਕੱਲ੍ਹ ਦੇ ਨਵੇਂ ਗਾਇਕਾਂ ਦੇ ਗੀਤ ਅਤੇ ਵੀਡੀਉ ਨਵੀਂ ਪੀੜ੍ਹੀ ਨੂੰ ਸੇਧ ਦੇਣ ਦੀ ਬਜਾਏ, ਗੁੰਮਰਾਹ ਕਰਕੇ ਸੱਭਿਆਚਾਰ ਤੋਂ ਦੂਰ ਕਰ ਰਹੇ ਹਨ। ਸਮੁੱਚੇ ਪ੍ਰੋਗਰਾਮ ਦੌਰਾਨ ਗੱਲਬਾਤ ਤੋਂ ਇਲਾਵਾ ਇਕ ਸ਼ਾਨਦਾਰ ਮਹਿਫਲ ਵੀ ਮੰਨੋਰੰਜਨ ਦਾ ਕੇਂਦਰ ਰਹੀ।
ਇਸ ਮਹਿਫ਼ਲ ਵਿੱਚ ਅਮਰੀਕਾ ਦੇ ਪ੍ਰਸਿੱਧ ਗੀਤਕਾਰ ਅਤੇ ਗਾਇਕ ਧਰਮਵੀਰ ਥਾਂਦੀ ਨੇ ਪੁਰਾਤਨ ਸੱਿਭਆਚਾਰ ਨੂੰ ਦਰਸਾਉਂਦੇ ਗੀਤਾਂ ਰਾਹੀਂ ਖੂਬ ਰੰਗ ਬੰਨਿਆਂ। ਇਸ ਤੋਂ ਇਲਾਵਾ ਨਵੇਂ-ਪੁਰਾਣੇ ਗੀਤਾਂ ਰਾਹੀਂ ਸਭ ਨੇ ਮਹਿਫ਼ਲ ਨੂੰ ਰੰਗੀਨ ਬਣਾਇਆ।
ਹੋਰਨਾਂ ਤੋਂ ਇਲਾਵਾ ਗਾਇਕ ਅਵਤਾਰ ਗਰੇਵਾਲ ਦਿਲਦਾਰ ਮਿਊਜ਼ੀਕਲ ਗਰੁੱਪ, ਗੈਰੀ ਢੇਸ਼ੀ, ਗੁੱਲੂ ਸਿੱਧੂ ਬਰਾੜ, ਗੀਤਕਾਰ ਸਤਵੀਰ ਹੀਰ, ਗੀਤਕਾਰ ਪਾਲਾ ਢੇਸੀ, ਅਮਰੀਕ ਢਾਂਡਾ, ਕਮਲਜੀਤ ਬਾਸੀ ਸਮੇਤ ਪੰਜਾਬੀਅਤ ਨੂੰ ਪ੍ਰਣਾਏ ਸਾਹਿੱਤ ਪ੍ਰੇਮੀਆਂ ਨੇ ਹਾਜ਼ਰੀ ਭਰੀ।