ਕਰਮਨ ਪੰਜਾਬੀ ਸਕੂਲ ਦਾ ਸ਼ਾਨਦਾਰ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ
ਫਰਿਜ਼ਨੋ/(ਕੁਲਵੰਤ ਧਾਲੀਆਂ/ਨੀਟਾ ਮਾਛੀਕੇ):
ਕੈਲੀਫੋਰਨੀਆਂ ਦੇ ਚੋਖੀ ਪੰਜਾਬੀ ਵਸੋਂ ਵਾਲੇ ਸ਼ਹਿਰ ਫਰਿਜ਼ਨੋ ਨੇੜ੍ਹਲੇ ਕਰਮਨ ਸ਼ਹਿਰ ਵਿਖੇ ਕਰਮਨ ਪੰਜਾਬੀ ਸਕੂਲ ਵੱਲੋਂ ਸਾਲ ਦੀ ਸਮਾਪਤੀ ‘ਤੇ ਸਾਲ ਭਰ ਦੀਆਂ ਪ੍ਰਾਪਤੀਆਂ ਦੀ ਪਰਿਵਾਰਾਂ ਨਾਲ ਸਾਂਝ ਪਾਉਦੇ ਹੋਏ ਸੱਭਿਆਚਾਰਕ ਪ੍ਰੋਗਰਾਮ ਕਰਮਨ ਕਮਿਊਨਟੀ ਸੈਂਟਰ ਵਿੱਚ ਕੀਤਾ ਗਿਆ। ਇਸ ਦੀ ਸੁਰੂਆਤ ਸਕੂਲ ਦੇ ਪ੍ਰਧਾਨ ਸ. ਗੁਰਜੰਟ ਸਿੰਘ ਗਿੱਲ ਦੀ ਅਗਵਾਈ ਅਧੀਨ ਸਮੁੱਚੇ ਪ੍ਰਬੰਧਕੀ ਬੋਰਡ ਮੈਂਬਰਾਂ ਦੁਆਰਾ ਭਰੇ ਹਾਲ ਅੰਦਰ ਸਮੂੰਹ ਹਾਜ਼ਰ ਪਰਿਵਾਰਾਂ ਨੂੰ ‘ਜੀ ਆਇਆ’ ਕਹਿੰਦੇ ਹੋਏ ਕੀਤੀ ਗਈ। ਇਨ੍ਹਾਂ ਵਿੱਚ ਮੀਤ ਪ੍ਰਧਾਨ ਕੁਲਵੰਤ ਸਿੰਘ ਉੱਭੀ, ਸਕੱਤਰ ਜਸਮੀਤ ਕੌਰ ਮਾਨ, ਖਜਾਨਚੀ ਕਮਲਜੀਤ ਸਿੰਘ ਸਰ੍ਹਾਂ ਤੋਂ ਇਲਾਵਾ ਬੋਰਡ ਮੈਂਬਰਾਂ ਵਿੱਚੋਂ ਕਮਲਜੀਤ ਕੌਰ ਬੈਂਸ਼, ਹਰਦੀਪ ਕੌਰ ਜਾਨੀ ਅਤੇ ਬਲਜੀਤ ਕੌਰ ਜੌਹਲ ਸਾਮਲ ਸਨ।
ਪਹਿਲਾ ਬੱਚਿਆਂ ਵੱਲੋਂ ਪ੍ਰਮਾਤਮਾ ਦਾ ਸੁਕਰਾਨਾ ਕਰਦੇ ਹੋਏ ਗੁਰਬਾਣੀ ਸ਼ਬਦ ਉਚਾਰਣ ਕੀਤਾ ਗਿਆ। ਸਾਰੇ ਸਾਲ ਦੀਆਂ ਸਕੂਲ ਦੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਨੂੰ ਦਿਖਾਉਦਂੇ ਸਲਾਈਡ ਸ਼ੋਅ ਨੂੰ ਗੁਰਪ੍ਰੀਤ ਸਿੰਘ ਜਾਨੀ ਨੇ ਪੇਸ਼ ਕੀਤਾ। ਇਸ ਉਪਰੰਤ ਸੁਰੂ ਹੋਇਆ ਖੁੱਲ੍ਹਾ ਸੱਭਿਆਚਾਰਕ ਮੇਲਾ ਜਿਸ ਵਿੱਚ ਬੱਚਿਆਂ ਨੇ ਆਪਣੇ ਸੱਭਿਆਚਾਰ ਪ੍ਰਤੀ ਪਿਆਰ ਦਿਖਾਉਦੇ ਹੋਏ ਗਿੱਧੇ ਅਤੇ ਭੰਗੜੇ ਦੇ ਵੱਖ-ਵੱਖ ਗਰੁੱਪਾ ਵਿੱਚ ਜੌਹਰ ਦਿਖਾਏ। ਇਸ ਸਮੇਂ ਬੱਚਿਆਂ ਵੱਲੋਂ ਸਪੀਚ ਅਤੇ ਸਕਿੱਟਾਂ ਵੀ ਪੇਸ਼ ਕੀਤੀਆਂ ਗਈਆਂ। ਅੰਤਲੇ ਪਲਾਂ ਵਿੱਚ ਸਭ ਨੇ ਨੱਚਦੇ-ਟੱਪਦੇ ਇਸ ਪਰਿਵਾਰਕ ਮਹੌਲ ਨੂੰ ਬਹੁਤ ਮੰਨੋਰੰਜ਼ਕ ਬਣਾ ਦਿੱਤਾ। ਸਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਂਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਥਾਨਿਕ ਕੌਂਸਲ ਮੈਂਬਰ ਰਾਜ ਧਾਲੀਵਾਲ ਨੇ ਵੀ ਹਾਜ਼ਰੀਨ ਨੂੰ ਸੰਬੋਧਿਤ ਕੀਤਾ। ਬੱਿਚਆਂ ਨੂੰ ਭੰਗੜਾ ਸਿਖਾਉਣ ਕੋਚਾਂ ਵਿਚ ਗੁਰਪ੍ਰੀਤ ਸਿੰਘ ਗਿੱਲ ਅਤੇ ਗੁਰਦੀਪ ਸਿੰਘ ਨਾਹਲ ਸ਼ਾਮਲ ਹਨ। ਜਦ ਕਿ ਗਿੱਧਾ ਕੋਚ ਗੁਰਪ੍ਰੀਤ ਕੌਰ ਬਰਾੜ, ਜੱਸੂ ਹੇਅਰ, ਸੁਖਵਿੰਦਰ ਕੌਰ ਸਰ੍ਹਾਂ, ਰਾਜਿੰਦਰ ਕੌਰ ਗਿੱਲ ਅਤੇ ਮਨਪ੍ਰੀਤ ਕੌਰ ਹੇਅਰ ਨੇ ਸਲਾਘਾਯੋਗ ਕੰਮ ਕੀਤਾ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਕੁਲਵੰਤ ਸਿੰਘ ਉੱਭੀ ਅਤੇ ਦਵਿੰਦਰ ਕੌਰ ਸਰ੍ਹਾਂ ਨੇ ਬਾਖੂਬੀ ਕੀਤਾ।
ਪ੍ਰੋਗਰਾਮ ਦੌਰਾਨ ‘ਜ਼ੈਕਾਰਾ ਮੂਵਮੈਂਟ’ ਵੱਲੋਂ ਹਾਜ਼ਰੀਨ ਨਾਲ ਆਪਣੀਆਂ ਗਤੀਵਿਧੀਆਂ ਬਾਰੇ ਸਾਂਝ ਪਾਈ ਗਈ। ਇਸ ਤੋਂ ਇਲਾਵਾ ਬੱਚਿਆਂ ਲਈ ਹੌਸਲਾ ਅਫਜ਼ਾਈ ਕਰਦੇ ਹੋਏ ਬਹੁਤ ਸਾਰੇ ਰੈਂਫਲ ਡਰਾਅ ਵੀ ਕੱਢੇ ਗਏ।
ਇਸ ਸਮੁੱਚੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਧਿਆਪਕ ਸੁਖਵਿੰਦਰ ਕੌਰ ਸਰ੍ਹਾਂ, ਰਾਜਿੰਦਰ ਕੌਰ ਗਿੱਲ, ਦਵਿੰਦਰ ਕੌਰ ਸਰ੍ਹਾਂ, ਬਲਜੀਤ ਕੌਰ ਜੌਹਲ, ਕਰਮਵੀਰ ਸਿੰਘ, ਜਸਮੀਤ ਕੌਰ ਹੇਅਰ, ਸਿਮਰਦੀਪ ਕੌਰ ਹੇਅਰ, ਜਸਮੀਨ ਮਾਨ, ਪਰਮਵੀਰ ਸਿੰਘ, ਬਲਜੀਤ ਕੌਰ ਸਰ੍ਹਾਂ, ਮਨੀ ਹੇਅਰ ਅਤੇ ਗੁਰਪ੍ਰੀਤ ਕੌਰ ਬਰਾੜ ਨੇ ਬਹੁਤ ਯੋਗਦਾਨ ਪਾਇਆ।
ਵੰਨ-ਸਵੰਨੇ ਖਾਣਿਆਂ ਦਾ ਲੱਗਾ ਸਟਾਲ ਵੀ ਸੱਭਿਆਚਾਰ ਦੇ ਨਾਲ-ਨਾਲ ਪੰਜਾਬੀ ਮਹਿਕ ਖਿਲਾਰ ਰਿਹਾ ਸੀ। ਇੱਥੇ ਫਰੀ ਖਾਣਿਆਂ ਦਾ ਵੀ ਸਭ ਨੇ ਖੂਬ ਅਨੰਦ ਮਾਣਿਆ। ਫੋਟੋਗ੍ਰਾਫੀ ਅਤੇ ਵੀਡੀਉ ਸੇਵਾ ਉਅੰਕਾਰ ਸਟੂਡੀਉ ਫਰਿਜ਼ਨੋ ਵੱਲੋਂ ਕੀਤੀ ਗਈ। ਅਗਲੇ ਸਾਲ ਫਿਰ ਤੋਂ ਅਜਿਹਾ ਪ੍ਰੋਗਰਾਮ ਕਰਨ ਦਾ ਵਾਅਦਾ ਕਰਦੇ ਹੋਏ ਇਹ ਸੱਭਿਆਚਾਰਕ ਪ੍ਰੋਗਰਾਮ ਸੰਪੂਰਨ ਹੋਇਆ।
ਵਰਨਣਯੋਗ ਹੈ ਕਿ ਇਹ ਸਕੂਲ ਹਰ ਐਤਵਾਰ ਕਰਮਨ ਗੁਰੂਘਰ ਦੁਆਰਾ ਸਪੈਸ਼ਲ ਸਕੂਲ ਲਈ ਬਣਾਏ ਗਏ ਗਏ ਕਮਰਿਆਂ ਵਿੱਚ ਲਗਦਾ ਹੈ ਜਿੱਥੇ ਬੱਚਿਆਂ ਨੂੰ ਪੰਜਾਬੀ, ਸਿੱਖ ਇਤਿਹਾਸ, ਗੁਰਬਾਣੀ ਕੀਰਤਨ ਅਤੇ ਸੱਭਿਆਚਾਰਕ ਸਿੱਖਿਆ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਸਕੂਲ ਵੱਲ ਪ੍ਰੇਰਿਤ ਕਰਨ ਲਈ ਅਮਰੀਕਨ ਸਕੂਲਾਂ ਵਾਂਗ ਦੇਖਣਯੋਗ ਥਾਵਾਂ ਦੀ ਯਾਤਰਾ (ਟੂਰ) ਵੀ ਕਰਵਾਈ ਜਾਂਦੀ ਹੈ।
Comments (0)