‘ਦ ਬਲੈਕ ਪ੍ਰਿੰਸ’ ਦਾ ਸੱਚ

‘ਦ ਬਲੈਕ ਪ੍ਰਿੰਸ’ ਦਾ ਸੱਚ

ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਉੱਤੇ ਆਧਾਰਿਤ ਹਾਲੀਵੁੱਡ ਦੀ ਫਿਲਮ ਨੇ ਸਿਰਫ਼ ਸਿੱਖ ਜਗਤ ਵਿੱਚ ਹੀ ਨਹੀਂ ਬਲਕਿ ਹੋਰਨਾਂ ਹਲਕਿਆਂ ਖ਼ਾਸ ਕਰ ਬੁਧੀਜੀਵੀਆਂ ਤੇ ਇਤਿਹਾਸ ਦੇ ਵਿਦਿਆਰਥੀਆਂ ਵਿੱਚ ਵਿੱਚ ਡੂੰਘੀ ਉਤਸੁਕਤਾ ਪੈਦਾ ਕੀਤੀ ਹੈ। ਇਸ ਫਿਲਮ ਨੂੰ ਵੇਖਣ ਬਾਅਦ ਸਿੱਖਾਂ ਦੀ ਨੌਜਵਾਨ ਪੀੜ੍ਹੀ ਦੀ ਅਪਣੇ ਵਿਰਸੇ ਬਾਰੇ ਜਾਨਣ ਅਤੇ ਉਸ ਨਾਲ ਜੁੜਣ ਦੀ ਤਾਂਘ ਵਧੀ ਹੈ। ਦੂਜੇ ਕੁਝ ਇਤਿਹਾਸਕਾਰ ਕਹਾਉਂਦੇ ਸਿੱਖ ਵਿਅਕਤੀਆਂ ਵਲੋਂ ਫਿਲਮ ਵਿੱਚ ਪੇਸ਼ ਕਹਾਣੀ ਤੇ ਤੱਥਾਂ ਦੀ ਪ੍ਰਮਾਣਿਕਤਾ ਬਾਰੇ ਤਰ੍ਹਾਂ ਤਰ੍ਹਾਂ ਦੇ ਸ਼ੰਕੇ ਤੇ ਨੁਕਤੇ ਉਠਾਏ ਗਏ ਹਨ । ਭਾਵੇਂ ਅਜਿਹੇ ਸ਼ੰਕੇ ਤੇ ਦੋਸ਼ ਬੇਬੁਨਿਆਦ ਹੋਣ ਕਾਰਨ ਅਜਿਹੇ ਵਿਚਾਰਾਂ ਨੂੰ ਬਹੁਤਾ ਹੁੰਗਾਰਾ ਨਹੀਂ ਮਿਲ ਰਿਹਾ, ਨਾ ਹੀ ਬਹੁਤਾ ਗੌਲੇ ਜਾ ਰਹੇ ਹਨ। ਪਰ ਫਿਲਮ ਦੇ ਐਗਜੀਕਿਉਟਿਵ ਨਿਰਮਾਤਾ ਜਸਜੀਤ ਸਿੰਘ ਨੇ ਇਸ ਸਬੰਧੀ ਹਰਜਿੰਦਰ ਸਿੰਘ ਦਿਲਗੀਰ ਵਲੋਂ ਲਾਏ ਗੰਭੀਰ ਦੋਸ਼ਾਂ ਦੇ ਬੜੇ ਸਹਿਜ ਅਤੇ ਸੰਵੇਦਨਸ਼ੀਲ ਢੰਗ ਨਾਲ ਜਿਹੜੇ ਜਵਾਬ ਦਿੱਤੇ ਹਨ ਉਹ ਫਿਲਮ ‘ਚ ਪੇਸ਼ ਸੱਚਾਈ ਅਤੇ ਫਿਲਮ ਬਣਾਣ ਦੇ ਮੰਤਵ ਪੱਖੋਂ ਬਹੁਤ ਅਹਿਮੀਅਤ ਰਖਦੇ ਹਨ। ਜਸਜੀਤ ਸਿੰਘ ਦੀ ਇਸ ਵੀਡੀਓ ਨੂੰ https://www.youtube.com/watch?v=8T7QMBfS0j4&feature=youtu.be ‘ਤੇ ਵੇਖਿਆ ਜਾ ਸਕਦਾ ਹੈ।