ਚਰਨ ਸਿੰਘ ਪ੍ਰੇਮਪੁਰਾ ਨੇ ਆਈ.ਐਨ.ਓ.ਸੀ. (ਯੂਐਸਏ) ਦੇ ਹਰਿਆਣਾ ਚੈਪਟਰ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਚਰਨ ਸਿੰਘ ਪ੍ਰੇਮਪੁਰਾ ਨੇ ਆਈ.ਐਨ.ਓ.ਸੀ. (ਯੂਐਸਏ) ਦੇ ਹਰਿਆਣਾ ਚੈਪਟਰ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਕਾਂਗਰਸੀ ਆਗੂ ਵਲੋਂ ਪਾਰਟੀ ਹਾਈਕਮਾਂਡ ਤੇ ਹੋਰਨਾਂ ਆਗੂਆਂ ਦਾ ਧੰਨਵਾਦ
ਨਿਊਯਾਰਕ/ਬਿਊਰੋ ਨਿਊਜ਼:
ਅਮਰੀਕੀ ਸਿੱਖ ਭਾਈਚਾਰੇ ਦੀ ਜਾਣੀ ਪਹਿਚਾਣੀ ਸਖ਼ਸ਼ੀਅਤ ਤੇ ਸੂਝਵਾਨ ਆਗੂ ਚਰਨ ਸਿੰਘ ਪ੍ਰੇਮਪੁਰਾ ਨੇ ਆਈ.ਐਨ.ਓ.ਸੀ. (ਯੂ.ਐਸ.ਏ.) ਦੇ ਹਰਿਆਣਾ ਚੈਪਟਰ ਦੇ ਪ੍ਰਧਾਨ ਵਜੋਂ ਰਸਮੀ ਤੌਰ ‘ਤੇ ਅਹੁਦਾ ਸੰਭਾਲ ਲਿਆ ਹੈ। ਰਿਚੀਰਿਚ ਪੈਲੇਸ ਵਿਖੇ ਬੀਤੇ ਦਿਨੀਂ ਹੋਏ ਤਾਜਪੋਸ਼ੀ ਸਮਾਗਮ ਵਿਚ ਮਾਣਯੋਗ ਮਹਿਮਾਨ ਵਜੋਂ ਅਸੈਂਬਲੀ ਮੈਨ ਮਾਣਯੋਗ ਡੇਵਿਡ ਵੇਪਰਿਨ ਅਤੇ ਫਰੀਪੋਰਟ ਸਕੂਲਾਂ ਦੇ ਸੁਪਰਡੈਂਟ ਮਾਣਯੋਗ ਕਿਸ਼ੋਰ ਕੰਚਮ ਪਹੁੰਚੇ ਹੋਏ ਸਨ। ਇਨ੍ਹਾਂ ਤੋਂ ਇਲਾਵਾ ਆਈ.ਐਨ.ਓ.ਸੀ. ਯੂ.ਐਸ.ਏ. ਦੇ ਚੇਅਰਮੈਨ ਸ਼ੁੱਧ ਪ੍ਰਕਾਸ਼ ਤੇ ਹੋਰ ਆਗੂ ਪੁੱਜੇ ਹੋਏ ਸਨ, ਜਦੋਂ ਕਿ ਪ੍ਰਧਾਨ ਲਵਿਕਾ ਭਗਤ ਸਿੰਘ ਨਹੀਂ ਪਹੁੰਚ ਸਕੇ।
ਤਾਜਪੋਸ਼ੀ ਸਮਾਗਮ ਵਿਚ ਜਿਥੇ ਸਭ ਨੇ ਚਰਨ ਸਿੰਘ ਪ੍ਰੇਮਪੁਰਾ ਨੂੰ ਪ੍ਰਧਾਨ ਬਣਨ ‘ਤੇ ਮੁਬਾਰਕਾਂ ਦਿੱਤੀਆਂ, ਉਥੇ ਪੰਜਾਬ ਵਿਧਾਨ ਸਭਾ ਚੋਣਾਂ 2017 ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਅਹੁਦਾ ਸੰਭਾਲਣ ਤੋਂ ਬਾਅਦ ਚਰਨ ਸਿੰਘ ਪ੍ਰੇਮਪੁਰਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸੀਨੀਅਰ ਆਗੂ ਕਰਨ ਸਿੰਘ, ਰਾਹੁਲ ਗਾਂਧੀ, ਡਾ. ਅਸ਼ੋਕ ਤੰਵਰ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਕੈਪਟਨ ਅਮਰਿੰਦਰ ਸਿੰਘ, ਰਾਜਾ ਅਮਰਿੰਦਰ ਬੜਿੰਗ ਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਲਵਿਕਾ ਭਗਤ ਸਿੰਘ, ਸ਼ੁੱਧ ਪ੍ਰਕਾਸ਼ ਸਿੰਘ, ਮੀਤ ਪ੍ਰਧਾਨ ਪੁੰਮਣ ਸਿੰਘ ਤੇ ਅਨੁਸ਼ਾਸ਼ਨ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਗਿੱਲ ਮੁੱਲਾਂਪੁਰ ਤੇ ਹੋਰਨਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਚਰਨ ਸਿੰਘ ਪ੍ਰੇਮਪੁਰਾ ਵਲੋਂ ਮਿਆਣੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕਸ਼ਮੀਰ ਸਿੰਘ ਮਿਆਣੀ, ਬਲਵੰਤ ਸਿੰਘ ਮੁਰਥਲ, ਨਰਿੰਦਰ ਸਿੰਘ ਬਰਾੜਾ, ਰਵਿੰਦਰ ਸਿੰਘ ਨੰਬਰਦਾਰ, ਲਖਵਿੰਦਰ ਲੱਖੀ ਮਿਆਣੀ, ਰਜਿੰਦਰ ਸਿੰਘ ਗੁਜਰਾਲ, ਪ੍ਰੀਤਮ ਸਿੰਘ ਪਹੇਵਾ, ਸੁਖਦੇਵ ਸਿੰਘ ਸੁੱਖਾ, ਸੁਲਤਾਨ ਸਿੰਘ ਨੰਬਰਦਾਰ ਪ੍ਰੇਮਪੁਰਾ, ਨਸੀਬ ਸਿੰਘ ਨੰਬਰਦਾਰ, ਸੰਗਤ ਸਿੰਘ, ਬਲਵਿੰਦਰ ਸਿੰਘ ਬੇਗੋਵਾਲ, ਲਖਵਿੰਦਰ ਸਿੰਘ ਲਾਡੀ ਬੇਗੋਵਾਲ, ਦੀਦਾਰ ਸਿੰਘ ਬਰਮੀ ਜਨਰਲ ਸਕੱਤਰ ਸਚਖੰਡ ਨਾਨਕ ਦਰਬਾਰ, ਮਲਕੀਤ ਸਿੰਘ ਜਨਸੂਆ, ਬਿਸ਼ਨ ਸਿੰਘ ਘੋਤੜਾ ਤੇ ਹੋਰਨਾਂ ਦਾ ਵੀ ਧੰਨਵਾਦ ਕੀਤਾ।
ਅਖੀਰ ਵਿਚ ਚਰਨ ਸਿੰਘ ਪ੍ਰੇਮਪੁਰਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਪੱਕੇ ਸਿਪਾਹੀ ਹਨ। ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹ ਉਸ ਨੂੰ ਪੂਰੇ ਤਨ, ਮਨ ਅਤੇ ਧਨ ਨਾਲ ਨਿਭਾਉਣਗੇ। ਇਸ ਮੌਕੇ ਗੁਰਮੀਤ ਸਿੰਘ ਆਪਣਾ ਪੰਜਾਬ ਵਿਸ਼ੇਸ਼ ਤੌਰ ‘ਤੇ ਪੁੱਜੇ ਹੋਏ ਸਨ। ਵਰਨਣਯੋਗ ਹੈ ਕਿ ਚਰਨ ਸਿੰਘ ਪ੍ਰੇਮਪੁਰਾ ਦਾ ਹਰਿਆਣਾ ਅਤੇ ਨਿਊਯਾਰਕ ਦੇ ਭਾਈਚਾਰੇ ਵਿਚ ਕਾਫ਼ੀ ਅਸਰ ਰਸੂਖ ਹੈ।