ਪੁਲਸ ਹਿਰਾਸਤ ਵਿਚ ਮਾਰਿਆ ਗਿਆ ਵਿਕਾਸ ਦੂਬੇ

ਪੁਲਸ ਹਿਰਾਸਤ ਵਿਚ ਮਾਰਿਆ ਗਿਆ ਵਿਕਾਸ ਦੂਬੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਯੂਪੀ ਵਿਚ 8 ਪੁਲਸੀਆਂ ਨੂੰ ਕਤਲ ਕਰਨ ਦੇ ਦੋਸ਼ੀ ਵਿਕਾਸ ਦੂਬੇ ਨੂੰ ਅੱਜ ਪੁਲਸ ਹਿਰਾਸਤ ਵਿਚ ਮਾਰ ਦਿੱਤਾ ਗਿਆ ਹੈ। ਦੱਸ ਦਈਏ ਕਿ ਉਸਨੂੰ ਬੀਤੇ ਕੱਲ੍ਹ ਮੱਧ ਪ੍ਰਦੇਸ਼ ਦੇ ਇਕ ਮੰਦਿਰ ਵਿਚੋਂ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਉਸਨੂੰ ਕਾਨਪੁਰ ਲਿਆਂਦਾ ਜਾ ਰਿਹਾ ਸੀ, ਜਿੱਥੇ ਰਸਤੇ ਵਿਚ ਉਸਦਾ ਮੁਕਾਬਲਾ ਬਣਾਉਣ ਦੀ ਖਬਰ ਆ ਰਹੀ ਹੈ। 

ਏਐਨਆਈ ਨੇ ਖਬਰ ਪ੍ਰਕਾਸ਼ਤ ਕੀਤੀ ਹੈ ਕਿ ਵਿਕਾਸ ਦੂਬੇ ਨੂੰ ਕਾਨਪੁਰ ਲਿਆ ਰਹੇ ਪੁਲਸ ਟੋਲੇ ਦੀ ਇਕ ਗੱਡੀ ਪਲਟ ਗਈ ਹੈ। ਏਬੀਪੀ ਨਿਊਜ਼ ਨੇ ਖ਼ਬਰ ਦਿੱਤੀ ਹੈ ਕਿ ਇਸ ਹਾਦਸੇ ਤੋਂ ਬਾਅਦ ਹੋਏ ਮੁਕਾਬਲੇ ਵਿਚ ਵਿਕਾਸ ਦੂਬੇ ਮਾਰਿਆ ਗਿਆ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਉਹ ਉਸੇ ਗੱਡੀ ਵਿਚ ਸੀ ਜਿਹੜੀ ਪਲਟੀ ਸੀ।

ਹੁਣ ਤਕ ਦੀ ਜਾਣਕਾਰੀ ਮੁਤਾਬਕ ਪੁਲਸ ਨੇ ਦਾਅਵਾ ਕੀਤਾ ਹੈ ਕਿ ਵਿਕਾਸ ਦੂਬੇ ਗੱਡੀ ਪਲਟਣ ਤੋਂ ਬਾਅਦ ਗੰਭੀਰ ਜ਼ਖਮੀ ਹਾਲਤ ਵਿਚ ਸੀ ਪਰ ਉਸਨੇ ਪੁਲਸ ਮੁਲਾਜ਼ਮ ਤੋਂ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰਦਿਆਂ ਗੋਲੀਆਂ ਚਲਾਈਆਂ। ਇਸ ਦੌਰਾਨ ਹੋਏ ਜਵਾਨੀ ਫਇਰ ਵਿਚ ਵਿਕਾਸ ਦੂਬੇ ਦੇ ਗੋਲੀਆਂ ਵੱਜੀਆਂ ਹਨ। ਹਸਪਤਾਲ ਪਹੁੰਚੇ ਵਿਕਾਸ ਦੂਬੇ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਹੈ।