ਫਰਾਂਸਿਸ ਵਲੋਂ  ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਸੰਬੰਧੀ ਜਥੇਦਾਰ ਤੇ ਸਿੱਖ ਕੌਮ ਨੂੰ ਮੁਬਾਰਕਾਂ

ਫਰਾਂਸਿਸ ਵਲੋਂ  ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਸੰਬੰਧੀ ਜਥੇਦਾਰ ਤੇ ਸਿੱਖ ਕੌਮ ਨੂੰ ਮੁਬਾਰਕਾਂ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਈਸਾਈ ਭਾਈਚਾਰੇ ਦੇ ਰੋਮਨ ਕੈਥੋਲਿਕ ਚਰਚ ਦੇ ਪੋਪ ਫਰਾਂਸਿਸ ਵਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਕੌਮ ਦੇ ਨਾਂਅ ਵਧਾਈ ਤੇ ਸ਼ੁਭਕਾਮਨਾਵਾਂ ਦਾ ਸੰਦੇਸ਼ ਭੇਜਿਆ ਗਿਆ । ਇਸ ਸੰਬੰਧੀ ਇਹ ਵਧਾਈ ਪੱਤਰ ਈਸਾਈ ਭਾਈਚਾਰੇ ਦੇ ਆਗੂਆਂ ਫਾਦਰ ਜੋਹਨ ਗਰੇਵਾਲ ਤੇ ਹੋਰਨਾਂ ਈਸਾਈ ਆਗੂਆਂ ਵਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਭੇਟ ਕੀਤਾ ਗਿਆ ।ਫਾਦਰ ਜੋਹਨ ਗਰੇਵਾਲ ਨੇ ਕਿਹਾ ਕਿ ਰੋਮਨ ਕੈਥੋਲਿਕ ਚਰਚ ਵਲੋਂ ਸਿੱਖ ਭਾਈਚਾਰੇ ਸਮੇਤ ਅੰਤਰ ਧਾਰਮਿਕ ਏਕਤਾ ਨੂੰ ਉਤਸ਼ਾਹਿਤ ਕਰਨ ਤੇ ਦੂਜੇ ਧਰਮਾਂ ਨਾਲ ਸਾਂਝ ਬਣਾਉਣ ਤੇ ਧਰਮਾਂ ਦੀਆਂ ਕਦਰਾਂ ਕੀਮਤਾਂ ਨੂੰ ਸਾਂਝੀਆਂ ਕਰਨ ਹਿਤ ਦੀਵਾਲੀ, ਈਦ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਧਾਈ ਸੰਦੇਸ਼ ਭੇਜੇ ਜਾਂਦੇ ਹਨ ।ਉਨ੍ਹਾਂ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਈਸਾਈ ਭਾਈਚਾਰੇ ਵਲੋਂ ਮਿਲ ਕੇ ਪੰਜਾਬ ਮਹਾਂ ਸਭਾ ਕਮੇਟੀ ਤਿਆਰ ਕੀਤੀ ਗਈ ਹੈ, ਜਿਸ ਵਿਚ ਦੁਵੱਲੇ ਮਾਮਲੇ ਕਮੇਟੀ ਮੈਂਬਰਾਂ ਵਲੋਂ ਮਿਲ ਕੇ ਵਿਚਾਰੇ ਜਾਣਗੇ ।