ਭਾਰਤੀ ਕੋਵਿਡ ਰੂਪ ਅਮਰੀਕਾ ਦੇ ਸ਼ਹਿਰ ਫੋਲਸਮ ਵਿੱਚ ਮਿਲਿਆ

ਭਾਰਤੀ ਕੋਵਿਡ ਰੂਪ ਅਮਰੀਕਾ ਦੇ ਸ਼ਹਿਰ  ਫੋਲਸਮ  ਵਿੱਚ  ਮਿਲਿਆ

 ਭਾਰਤ ਤੋਂ ਜਾਅਲੀ ਰਿਪੋਰਟ ਤਿਆਰ ਕਰਵਾ ਕੇ ਦੂਜੇ ਦੇਸ਼ਾਂ ਵਿਚ ਫੈਲਾ ਰਹੇ ਭਾਰਤੀ ਕੋਵਿਡ

ਅੰਮ੍ਰਿਤਸਰ ਟਾਈਮਜ਼ ਬਿਊਰੋ

 ਕੈਲੇਫੋਰਨੀਆ :  ਫੋਲਸਮ ਸ਼ਹਿਰ ਵਿੱਚ ਬੀਤੇ ਦਿਨੀ ਭਾਰਤੀ ਕਰੋਨਾ ਦੇ ਰੂਪ ਨਾਲ  ਗ੍ਰਹਿਸਤ ਇਕ ਵਿਅਕਤੀ, ਜਿਸਦੀ ਉਮਰ 30 ਸਾਲ ਤੋਂ ਘੱਟ ਹੈ ਸਾਹਮਣੇ ਆਇਆ ਹੈ। ਇਹ ਵਿਅਕਤੀ ਅਪ੍ਰੈਲ ਦੇ ਅੱਧ ਵਿਚ ਭਾਰਤ ਤੋਂ ਵਾਪਸ ਆਇਆ ਸੀ ਤੇ ਉਹ ਹੁਣ ਆਈ.ਸੀ.ਯੂ.  ਵਿਚ ਹੈ। ਕਰੋਨਾ ਕਾਲ ਦੇ ਦੌਰਾਨ ਵੀ ਲੋਕ ਦੂਜੇ ਲੋਕਾਂ ਦੀ ਪਰਵਾਹ ਕੀਤੇ ਵਗੈਰ ਜਾਅਲੀ ਰਿਪੋਰਟ ਤਿਆਰ ਕਰਵਾਉਂਦੇ ਹਨ ਤਾਂ ਜੋ ਦੂਜੇ ਦੇਸ਼ਾਂ ਵਿਚ ਜਾ ਸਕਣ। ਇਸ ਸਥਿਤੀ ਨੂੰ ਵੇਖਦੇ ਹੋਏ ਅਮਰੀਕਾ ਨੇ 4 ਮਈ ਤੋਂ ਭਾਰਤ ਲਈ ਫਲਾਈਟ ਬੰਦ ਕਰਨ ਦਾ ਐਲਾਨ ਕੀਤਾ ਹੈ, ਤਾਂ ਜੋ ਭਾਰਤੀ ਕੋਰੋਨਾ ਅਮਰੀਕਾ ਵਿਚ ਦਾਖ਼ਲ ਨ ਹੋ ਸਕੇ। ਦੱਸਣਯੋਗ ਹੈ ਕਿ ਇਹ covid ਬੱਚਿਆਂ  ਅਤੇ 30 ਤੇ 40 ਸਾਲ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਥੋਂ ਤਕ ਕਿ ਜਿਨ੍ਹਾਂ ਨੇ ਦੋਨੋ ਟੀਕੇ ਲਗਾਏ ਹਨ ਉਹ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ। 


 ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਭਾਰਤ ਵਿੱਚ ਲੋਕ 800 ਤੋਂ 1000 ਰੁਪਏ ਦੇ ਕੇ ਕਰੋਨਾ ਦੀ ਜਾਅਲੀ ਰਿਪੋਰਟ ਲੈ ਲੈਂਦੇ ਹਨ ਅਤੇ ਉਸੇ ਰਿਪੋਰਟ ਦੇ ਅਧਾਰ ਤੇ ਉਹ ਵਿਦੇਸ਼ੀ ਫਲਾਈਟਾਂ ਲੈ ਰਹੇ ਹਨ। ਉਹ ਇੰਨੀ ਗੈਰਜੁੰਮੇਵਾਰੀ ਦਿਖਾ ਰਹੇ ਹਨ ਅਤੇ ਇਹ ਨਹੀਂ ਸੋਚਦੇ ਕਿ ਜਹਾਜ਼ ਚੜ੍ਹਣ ਤੋਂ ਪਹਿਲਾਂ ਉਹ ਅਸਲ ਟੈਸਟ ਕਰਾਉਣ ਤਾਂ ਜੋ ਹੋਰ ਲੋਕਾਂ ਨੂੰ ਇਹ ਬਿਮਾਰੀ ਨਾਂ ਲਾਉਣ। ਅਜਿਹੇ ਕਾਰਨਾਂ ਕਰਕੇ ਕੋਰੋਨਾ ਮਾਮਲਿਆਂ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ ਖ਼ਾਸਕਰ ਭਾਰਤੀ ਭਾਈਚਾਰੇ ਵਿਚ ਜੋ ਇਸ ਸਮੇਂ ਦੌਰਾਨ ਭਾਰਤ ਤੋਂ ਅਮਰੀਕਾ ਆਏ ਹਨ।


ਅਮਰੀਕਾ ਨੇ 4 ਮਈ ਤੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੇ ਪਾਬੰਦੀ ਲਾ ਦਿੱਤੀ ਹੈ। ਹੁਣ ਸਿਰਫ ਅਮਰੀਕਾ ਦੇ ਸਿਟੀਜ਼ਨ ਹੀ ਆ ਸਕਣਗੇ। ਅਮਰੀਕਾ ਵਿੱਚ ਮਸ਼ਹੂਰ ਸਿੱਖ ਸੰਸਥਾ ਸਿੱਖ ਪੰਚਾਇਤ ਨੇ ਭਾਰਤ ਤੋਂ ਆਉਣ ਵਾਲ਼ਿਆਂ ਨੂੰ ਬੇਨਤੀ ਕੀਤੀ ਹੈ ਕਿ ਜਾਅਲੀ ਟੈਸਟ ਸਰਟੀਫ਼ਿਕੇਟ ਲੈਣ ਦੀ ਬਜਾਏ ਅਸਲੀ ਟੈਸਟ ਕਰਾ ਕੇ ਆਉਣ ਅਤੇ ਲੋਕ ਅਹਿਸਾਸ ਕਰਣ ਕਿ ਸਿਰਫ ਇੱਕ ਬੰਦੇ ਦੀ ਅਜਿਹੀ ਗਲਤੀ ਸੈਂਕੜੇ ਲੋਕਾਂ ਨੂੰ ਇਸ ਬਿਮਾਰੀ ਦੀ ਲਪੇਟ ਵਿੱਚ ਲਿਆ ਸਕਦੀ ਹੈ।