ਫਰੀਮਾਂਟ ਵਿੱਚ ਖਾਲਿਸਤਾਨ ਦਿਵਸ ਮਨਾਇਆ ਗਿਆ

ਫਰੀਮਾਂਟ; ਸਿੱਖ ਯੂਥ ਆਫ ਅਮਰੀਕਾ, ਕੈਲੇਫੋਰਨੀਆ ਗੱਤਕਾ ਦਲ ਅਤੇ ਖਾਲਿਸਤਾਨ ਦੇ ਸ਼ਹੀਦ ਪਰਿਵਾਰਾਂ ਵੱਲੋਂ ਗੁਰਦੂਆਰਾ ਸਾਹਿਬ ਫਰੀਮਾਂਟ ਵਿਖੇ ਖਾਲਿਸਤਾਨ ਐਲਾਨਨਾਮਾ ਦਿਵਸ ਮਨਾਇਆ ਗਿਆ। ਸੰਗਤਾਂ ਨੇ ਇਕੱਠੇ ਹੋ ਕੇ ਨਿਸ਼ਾਨ ਸਾਹਿਬ ਨੂੰ ਸਲਾਮੀ ਦਿੱਤੀ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਜੈਕਾਰਿਆਂ ਨਾਲ ਖਾਲਿਸਤਾਨ ਦੀ ਜੰਗ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ। 
ਯਾਦ ਰਹੇ ਸਿੱਖ ਪੰਥ ਨੇ 26 ਜਨਵਰੀ 1986 ਨੂੰ ਸਰਬੱਤ ਖਾਲਸਾ ਕਰਕੇ ਪੰਜ ਮੈਂਬਰੀ ਪੰਥਕ ਕਮੇਟੀ ਦੀ ਸਥਾਪਨਾ ਕੀਤੀ ਸੀ ਅਤੇ ਪੰਥ ਨੇ ਉਹਨਾਂ ਨੇ 29 ਅਪ੍ਰੈਲ 1986 ਨੂੰ ਪੰਥ ਦਾ ਰਾਜਸੀ ਨਿਸ਼ਾਨਾ ਖਾਲਿਸਤਾਨ ਮਿਥਿਆ ਸੀ।