ਸ਼ਰਾਬ ਪੀਂਦਾ ਨਹੀਂ ਪਰ ਗੋਰੇ ਦੇ ਪੇਟ 'ਵਿਚ ਬਣਦੀ ਹੈ 'ਸ਼ਰਾਬ

ਸ਼ਰਾਬ ਪੀਂਦਾ ਨਹੀਂ ਪਰ ਗੋਰੇ ਦੇ ਪੇਟ 'ਵਿਚ ਬਣਦੀ ਹੈ 'ਸ਼ਰਾਬ

ਵਿਸ਼ੇਸ਼ ਰਿਪੋਰਟ

ਯੂਕੇ ਦੇ ਸਫੋਲਕ ਵਿਖੇ ਰਹਿਣ ਵਾਲੇ  ਦੋ ਬੱਚਿਆਂ ਦੇ ਬਾਪ ਨਿਕ ਕੈਰਸਨ (64) ਵਿਚ ਸ਼ਰਾਬ ਦਾ ਸੇਵਨ ਕੀਤੇ ਬਿਨ੍ਹਾਂ ਹੀ ਸ਼ਰਾਬ ਦੇ ਨਸ਼ੇ ਵਿੱਚ ਹੋਣ ਦੇ ਸਭ ਲੱਛਣ ਸੀ।ਉਸਦੀ ਜ਼ੁਬਾਨ ਲੜਖੜਾਉਣ ਲਗਦੀ ਅਤੇ ਹੌਲੀ-ਹੌਲੀ ਪੈਰ ਉੱਖੜਨ ਲਗਦੇ ਹਨ।ਉਹ ਇੱਧਰ-ਉਧਰ ਦੀਆਂ ਗੱਲਾਂ ਕਰਨ ਲਗਦਾ ਅਤੇ ਫਿਰ ਗੂੜ੍ਹੀ ਨੀਂਦ ਵਿੱਚ ਸੌਂ ਜਾਂਦਾ ਹੈ।ਨਸ਼ੇ ਦੀ ਹਾਲਤ ਦੇ ਨਾਲ ਹੋਰ ਲੱਛਣ ਵੀ ਆਉਂਦੇ ਸੀ। ਜਿਵੇਂ ਕਿ ਪੇਟ ਦਰਦ, ਪੇਟ ਵਿੱਚ ਫੁਲਾਵਟ ਅਤੇ ਥਕਾਨ।ਉਹ ਅਕਸਰ ਬਿਮਾਰ ਪੈ ਜਾਂਦਾ ਅਤੇ ਬੇਹੋਸ਼ ਹੋ ਜਾਂਦਾ।

ਕੈਰਸਨ ਦੀ ਪਤਨੀ ਕੇਰਨ ਕਹਿੰਦੀ ਹੈ, "ਇਸ ਤੋਂ ਪਹਿਲਾਂ ਮੈਂ ਕਦੇ ਇਨ੍ਹਾਂ ਨੂੰ ਸ਼ਰਾਬ ਪੀਂਦੇ ਨਹੀਂ ਦੇਖਿਆ।ਪਰ ਨਸ਼ੇ ਵਾਲੇ ਅਤੇ ਬਾਕੀ ਲੱਛਣ ਅਜਿਹਾ ਭੋਜਨ ਖਾਣ ਤੋਂ ਬਾਅਦ ਸ਼ੁਰੂ ਹੁੰਦੇ ਸੀ, ਜਿਸ ਵਿੱਚ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਸੀ, ਜਿਵੇਂ ਕਿ ਆਲੂ।ਡਾਕਟਰਾਂ ਅਤੇ ਖੁਰਾਕ ਮਾਹਿਰਾਂ ਨੂੰ ਕਈ ਵਾਰ ਮਿਲਣ ਬਾਅਦ ਪਤਾ ਲੱਗਿਆ ਕਿ ਕੈਰਸਨ 'ਆਟੋ-ਬ੍ਰਿਉਰੀ ਸਿੰਡਰੋਮ' ਨਾਮੀਂ ਇੱਕ ਅਜੀਬ ਹਾਲਤ ਨਾਲ ਪੀੜਤ ਹੈ।ਆਟੋ-ਬ੍ਰਿਉਰੀ ਸਿੰਡਰੋਮ  ਨਾਲ ਸਰੀਰ ਅੰਦਰ ਖੂਨ ਵਿੱਚ ਅਲਕੋਹਲ ਦੀ ਮਾਤਰਾ ਵਧ ਜਾਂਦੀ ਹੈ।

ਮਰੀਜ਼ ਅੰਦਰ ਨਸ਼ੇ ਵਿੱਚ ਹੋਣ ਦੇ ਲੱਛਣ ਆਉਣ ਲਗਦੇ ਹਨ।ਇਸ ਦੇ ਨਵੇ ਰੂਪ ਨੂੰ 'ਯੁਰਿਨਰੀ ਆਟੋ-ਬ੍ਰਿਉਰੀ ਸਿੰਡਰੋਮ' ਜਾਂ 'ਬਲੈਡਰ ਫਰਮੰਟੇਸ਼ਨ ਸਿੰਡਰੋਮ' ਕਹਿੰਦੇ ਹਨ।ਇਹ ਸਿੰਡਰੋਮ ਸਿਹਤਮੰਦ ਲੋਕਾਂ ਅੰਦਰ ਵੀ ਦੇਖਿਆ ਗਿਆ ਹੈ।ਗਲਤ ਤਰ੍ਹਾਂ ਦੇ ਭੋਜਨ ਜ਼ਿਆਦਾ ਖਾਣ ਦੀ ਵੀ ਭੂਮਿਕਾ ਹੋ ਸਕਦੀ ਹੈ।

ਇਹ ਇੱਕ ਅਜਿਹੀ ਹਾਲਤ ਹੈ, ਜਿਸ ਨਾਲ ਸਰੀਰ ਅੰਦਰ ਖੂਨ ਵਿੱਚ ਅਲਕੋਹਲ ਦੀ ਮਾਤਰਾ ਵਧ ਜਾਂਦੀ ਹੈ ਤੇ ਮਰੀਜ਼ ਅੰਦਰ ਨਸ਼ੇ ਵਿੱਚ ਹੋਣ ਦੇ ਲੱਛਣ ਆਉਣ ਲਗਦੇ ਹਨ, ਭਾਵੇਂ ਉਸ ਨੇ ਨਾ-ਮਾਤਰ ਅਲਕੋਹਲ ਦਾ ਸੇਵਨ ਕੀਤਾ ਹੋਵੇ ਜਾਂ ਬਿਲਕੁਲ ਵੀ ਨਾਂ ਕੀਤਾ ਹੋਵੇ।

ਫਿਲਾਡੈਲਫੀਆ ਦੇ ਸੈਂਟਰ ਫਾਰ ਫਾਰੈਂਸਕ ਸਾਇੰਸ ਰਿਸਰਚ ਅਤੇ ਐਜੁਕੇਸ਼ਨ ਦੇ ਐਗਜ਼ੈਕਟਿਵ ਡਾਇਰੈਕਟਰ ਬੈਰੀ ਲੋਗਨ ਕਹਿੰਦੇ ਹਨ, "ਮੈਨੂੰ ਲਗਦਾ ਹੈ ਵਧੇਰੇ ਟੌਕਸਿਕੋਲੋਜਿਸਟ ਇਹ ਮੰਨਣਗੇ ਕਿ ਇਹ ਇੱਕ ਅਸਲ ਵਿੱਚ ਮੈਡੀਕਲ ਸਥਿਤੀ ਹੈ ਅਤੇ ਤੁਹਾਡੇ ਵਿੱਚ ਅੰਦਰੂਨੀ ਖ਼ਮੀਰਨ ਜ਼ਰੀਏ ਕਾਫ਼ੀ ਘਣਤਾ ਵਾਲਾ ਅਲਕੋਹਲ ਬਣ ਸਕਦਾ ਹੈ।"ਉਹ ਕਹਿੰਦੇ ਹਨ, "ਸਾਡੇ ਸਾਰਿਆਂ ਅੰਦਰ ਹੀ ਖਮੀਰਨ ਰਾਹੀਂ ਕੁਝ ਮਾਤਰਾ ਵਿੱਚ ਅਲਕੋਹਲ ਬਣਦਾ ਹੈ ਪਰ ਜ਼ਿਆਦਾਤਰ ਲੋਕਾਂ ਵਿੱਚ ਇਸ ਦੀ ਮਾਤਰਾ ਇੰਨੀ ਥੋੜ੍ਹੀ ਹੁੰਦੀ ਹੈ ਕਿ ਮਾਪੀ ਨਹੀਂ ਜਾ ਸਕਦੀ।"

ਆਮ ਤੌਰ 'ਤੇ ਗੱਟ ਯਾਨੀ ਅੰਤੜੀ ਅੰਦਰ ਹੋਣ ਵਾਲਾ ਖਮੀਰਨ ਖੂਨ ਵਿੱਚ ਮਿਲਣ ਤੋਂ ਪਹਿਲਾਂ ਹੀ ਬਾਹਰ ਨਿੱਕਲ ਜਾਂਦਾ ਹੈ। ਇਸ ਪ੍ਰਭਾਵ ਨੂੰ 'ਫਰਸਟ-ਪਾਸ ਮੈਟਾਬੋਲਿਜ਼ਮ' ਕਿਹਾ ਜਾਂਦਾ ਹੈ।

ਬੈਰੀ ਲੋਗਨ ਦੱਸਦੇ ਹਨ, "ਜੇ ਕਿਸੇ ਨੂੰ ਆਟੋ-ਬ੍ਰਿਉਰੀ ਸਿੰਡਰੋਮ ਹੈ, ਉਨ੍ਹਾਂ ਅੰਦਰ ਅਲਕੋਹਲ ਬਣਨ ਦੀ ਦਰ ਇੰਨੀ ਜ਼ਿਆਦਾ ਹੁੰਦੀ ਹੈ ਕਿ ਫਰਸਟ-ਪਾਸ ਜ਼ਰੀਏ ਬਾਹਰ ਨਹੀਂ ਨਿਕਲਦੀ।"

ਇਸ ਹਾਲਤ ਬਾਰੇ ਇੱਕ ਸੁਝਾਈ ਵਿਧੀ ਮੁਤਾਬਕ ਇਹ ਅੰਤੜੀ ਦੇ ਰੋਗਾਣੂਆਂ ਵਿੱਚ ਅਸੰਤੁਲਨ ਕਾਰਨ ਹੁੰਦਾ ਹੈ, ਜਿਸ ਨਾਲ ਇੱਕ ਖਾਸ ਤਰ੍ਹਾਂ ਦੇ ਰੋਗਾਣੂ ਵਧੇਰੇ ਮਾਤਰਾ ਵਿੱਚ ਬਣਨ ਲਗਦੇ ਹਨ ਅਤੇ ਕਿਸੇ ਖਾਸ ਹਾਲਤ ਵਿੱਚ ਉੱਚ ਕਾਰਬੋਹਾਈਡ੍ਰੇਟ ਵਾਲੇ ਭੋਜਨ ਨੂੰ ਅਲਕੋਹਲ ਵਿੱਚ ਬਦਲ ਦਿੰਦੇ ਹਨ।ਹਾਲ ਹੀ ਵਿੱਚ ਇਸ ਦਾ ਨਵਾਂ ਰੂਪ ਮਿਲਿਆ ਹੈ ਜਿਸ ਨੂੰ 'ਯੁਰਿਨਰੀ ਆਟੋ-ਬ੍ਰਿਉਰੀ ਸਿੰਡਰੋਮ' ਜਾਂ 'ਬਲੈਡਰ ਫਰਮੰਟੇਸ਼ਨ ਸਿੰਡਰੋਮ' ਕਹਿੰਦੇ ਹਨ।ਇਹ ਬਲੈਡਰ ਵਿੱਚ ਰੋਗਾਣੂਆਂ ਦੇ ਅਸੰਤੁਲਨ ਕਾਰਨ ਹੁੰਦਾ ਹੈ ਅਤੇ ਇਸ ਨਾਲ ਪਿਸ਼ਾਬ ਵਿੱਚ ਅਲਕੋਹਲ ਦੀ ਮਾਤਰਾ ਆ ਜਾਂਦੀ ਹੈ।

ਪਰ ਜ਼ਿਆਦਾਤਰ ਇਹ ਉਨ੍ਹਾਂ ਲੋਕਾਂ ਅੰਦਰ ਹੁੰਦਾ ਹੈ ਜੋ ਹੋਰ ਬਿਮਾਰੀਆਂ ਜਿਵੇਂ ਕਿ ਸ਼ੂਗਰ, ਮੋਟਾਪੇ ਨਾਲ ਸਬੰਧਤ ਲੀਵਰ ਦੇ ਰੋਗ, ਪਾਚਨ ਤੰਤਰ ਵਿੱਚ ਸੋਜ, ਅੰਤੜੀ ਦੇ ਮਲ ਤੇ ਗੈਸ ਨੂੰ ਬਾਹਰ ਕੱਢਣ ਵਿੱਚ ਮੁਸ਼ਕਿਲ, ਜਾਂ ਛੋਟੀ ਅੰਤੜੀ ਵਿੱਚ ਬੈਕਟੀਰੀਆ ਦਾ ਜ਼ਿਆਦਾ ਬਣਨਾ, ਨਾਲ ਪੀੜਤ ਹੁੰਦੇ ਹਨ।

ਇਸ ਸਿੰਡਰੋਮ ਦੇ ਕੇਸ ਸਭ ਤੋਂ ਪਹਿਲਾਂ ਜਪਾਨ ਵਿੱਚ 1950ਵਿਆਂ ਦੌਰਾਨ ਸਾਹਮਣੇ ਆਏ ਸੀ।

ਕਿਹਾ ਜਾਂਦਾ ਹੈ ਕਿ ਜਪਾਨੀ ਲੋਕਾਂ ਵਿੱਚ ਇਸ ਦੀ ਸੰਭਾਵਨਾ ਜ਼ਿਆਦਾ ਹੈ।ਕਈ ਖੋਜਾਰਥੀਆਂ ਨੇ ਇੱਕ ਖਾਸ ਜੈਨੇਟਿਕ ਰੂਪ ਸੁਝਾਇਆ ਹੈ ਜੋ ਲੀਵਰ ਦੀ ਈਥਾਨੋਲ ਬਣਾਉਣ ਦੀ ਯੋਗਤਾ ਨੂੰ ਘਟਾਉਂਦਾ ਹੈ ਅਤੇ ਕੁਝ ਖਾਸ ਲੋਕਾਂ ਜਿਵੇਂ ਕਿ ਜਪਾਨੀਆਂ ਅੰਦਰ ਇਸ ਸਿੰਡਰੋਮ ਨੂੰ ਜਨਮ ਦਿੰਦਾ ਹੈ।

ਜਿਨ੍ਹਾਂ ਲੋਕਾਂ ਦੀ ਅੰਤੜੀ ਵਿੱਚ ਸਮੱਸਿਆਵਾਂ ਹੋਣ ਕਾਰਨ ਪਾਚਨ ਤੰਤਰ ਅੰਦਰ ਭੋਜਨ ਸੜਨ ਲਗਦਾ ਹੈ, ਉਨ੍ਹਾਂ ਵਿੱਚ ਵੀ ਆਟੋ-ਬ੍ਰਿਉਰੀ ਸਿੰਡਰੋਮ ਤੋਂ ਪੀੜਤ ਹੋਣ ਦੀ ਸੰਭਾਵਨਾ ਹੁੰਦੀ ਹੈ।ਕਿਉਂਕਿ ਇਸ ਨਾਲ ਢਿੱਡ ਅੰਦਰ ਅਲਕੋਹਲ ਪੈਦਾ ਕਰਨ ਵਾਲੇ ਸੂਖਮ ਜੀਵਾਣੂਆਂ ਦੇ ਅਨੁਕੂਲ ਕਿਰਿਆਵਾਂ ਹੁੰਦੀਆਂ ਹਨ।ਅਲਕੋਹਲ ਨੂੰ ਝੱਲਣ ਦੀ ਘੱਟ ਸਮਰੱਥਾ ਵੀ ਭੂਮਿਕਾ ਨਿਭਾ ਸਕਦੀ ਹੈ, ਕਿਉਂਕਿ ਮਨੁੱਖ 'ਤੇ ਰੋਗਾਣੂਆਂ ਵੱਲੋਂ ਪੈਦਾ ਅਲਕੋਹਲ ਦਾ ਪ੍ਰਭਾਵ ਵਧੇਰੇ ਹੁੰਦਾ ਹੈ।

ਟੈਕਸਾਸ ਵਿੱਚ ਪਨੋਲਾ ਕਾਲਜ ਵਿੱਚ ਖੋਜਾਰਥੀ ਬਰਬਰਾ ਕੋਰਡਿਲ ਕਹਿੰਦੇ ਹਨ, "ਆਟੋ-ਬ੍ਰਿਊਰੀ ਸਿੰਡਰੋਮ ਦੇ ਇਲਾਜ ਅਤੇ ਨਿਦਾਨ ਵਿੱਚ ਪਿਛਲੇ ਦਹਾਕੇ ਵਿੱਚ ਵਿਕਾਸ ਹੋਇਆ ਹੈ।ਗਲਤ ਤਰ੍ਹਾਂ ਦੇ ਭੋਜਨ ਜ਼ਿਆਦਾ ਖਾਣ ਦੀ ਵੀ ਭੂਮਿਕਾ ਹੋ ਸਕਦੀ ਹੈ।

ਅਲਟਰਾ-ਪ੍ਰੋਸੈਸਡ ਭੋਜਨਾਂ ਦੀ ਵਧੇਰੇ ਮਾਤਰਾ ਨੂੰ ਵੀ ਅੰਤੜੀਆਂ ਦੇ ਮਾਈਕਰੋਬਾਇਓਟਾ ਵਿੱਚ ਗੜਬੜੀਆਂ ਨਾਲ ਜੋੜਿਆ ਜਾਂਦਾ ਹੈ।ਕੋਰਡਿਲ ਨੇ ਕਿਹਾ, "ਅਸੀਂ ਇਹ ਵੀ ਜਾਣਦੇ ਹਾਂ ਕਿ ਇਲਾਜ ਦਾ ਵੱਡਾ ਹਿੱਸਾ ਘੱਟ ਕਾਰਬੋਹਾਈਡ੍ਰੇਟ ਵਾਲੇ ਭੋਜਨ ਹੋਣੀ ਚਾਹੀਦੀ ਹੈ, ਭਾਵੇਂ ਦਵਾਈਆਂ ਲਈ ਜਾਵੇਂ ਜਾਂ ਨਾ।"