ਸੀਏਏ ਦੇ ਮੁੱਦੇ 'ਤੇ ਟਰੰਪ ਨੇ ਧਾਰੀ ਚੁੱਪ

ਸੀਏਏ ਦੇ ਮੁੱਦੇ 'ਤੇ ਟਰੰਪ ਨੇ ਧਾਰੀ ਚੁੱਪ

ਨਵੀਂ ਦਿੱਲੀ: ਭਾਰਤ ਦੇ ਦੌਰੇ 'ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਦਿੱਲੀ ਵਿਚ ਪੱਤਰਕਾਰ ਮਿਲਣੀ ਦੌਰਾਨ ਪੱਤਰਕਾਰ ਵੱਲੋਂ ਸੀਏਏ 'ਤੇ ਪੁੱਛੇ ਸਵਾਲ ਦੇ ਜਵਾਬ ਵਿਚ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਸਲਾ ਹੈ। 

ਇਸ ਦੌਰਾਨ ਬੀਬੀਸੀ ਦੇ ਪੱਤਰਕਾਰ ਵੱਲੋਂ ਭਾਰਤ ਵਿਚ ਬਣ ਰਹੇ ਮੁਸਲਮਾਨ ਵਿਰੋਧੀ ਮਾਹੌਲ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਟਰੰਪ ਨੇ ਇਹ ਕਹਿ ਕੇ ਸਾਰ ਦਿੱਤਾ ਕਿ ਇਸ ਬਾਰੇ ਉਹਨਾਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਹੋਈ ਹੈ ਤੇ ਮੋਦੀ ਵੱਲੋਂ ਦਿੱਤੇ ਗਏ ਜਵਾਬ ਤੋਂ ਉਹ ਸੰਤੁਸ਼ਟ ਹਨ ਕਿ ਭਾਰਤ ਵਿਚ ਮੁਸਲਮਾਨ ਸੁਰੱਖਿਅਤ ਹਨ।

ਜ਼ਿਕਰਯੋਗ ਹੈ ਕਿ ਜਿਸ ਸਮੇਂ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਟਰੰਪ ਇਸ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰ ਰਹੇ ਸਨ ਉਸ ਸਮੇਂ ਇਸ ਥਾਂ ਤੋਂ ਕੁੱਝ ਮੀਲ ਦੀ ਦੂਰੀ 'ਤੇ ਹੀ ਸੀਏਏ ਕਾਨੂੰਨ ਦਾ ਵਿਰੋਧ ਕਰ ਰਹੇ ਮੁਸਲਮਾਨਾਂ ਖਿਲਾਫ ਪਿਛਲੇ ਤਿੰਨ ਦਿਨਾਂ ਤੋਂ ਹਿੰਸਾ ਹੋ ਰਹੀ ਹੈ।