ਸ਼ੋ੍ਮਣੀ ਕਮੇਟੀ ਨੇ ਗੁਰਸਿੱਖ ਵਿਦਿਆਰਥੀ ਜਗਤੇਸ਼ਵਰਜੋਤ ਸਿੰਘ ਨੂੰ 51 ਹਜ਼ਾਰ ਦਾ ਚੈੱਕ ਦਿਤਾ

ਸ਼ੋ੍ਮਣੀ ਕਮੇਟੀ ਨੇ ਗੁਰਸਿੱਖ ਵਿਦਿਆਰਥੀ ਜਗਤੇਸ਼ਵਰਜੋਤ ਸਿੰਘ ਨੂੰ 51 ਹਜ਼ਾਰ ਦਾ ਚੈੱਕ ਦਿਤਾ

*ਨੈਸ਼ਨਲ ਰਾਈਫਲ ਸ਼ੂਟਰ ਵਿਚ 19 ਸੋਨ ਤਮਗੇ, ਚਾਂਦੀ ਦੇ 6 ਤਮਗੇ ਤੇ ਕਾਂਸੀ ਦੇ 8 ਤਮਗੇ  ਕੀਤੇ ਪ੍ਰਾਪਤ

ਅੰਮ੍ਰਿਤਸਰ ਟਾਈਮਜ਼

ਸ੍ਰੀ ਅਨੰਦਪੁਰ ਸਾਹਿਬ : ਸਥਾਨਕ ਵਸਨੀਕ ਤੇ ਗੁਰਸਿੱਖ ਵਿਦਿਆਰਥੀ ਜਗਤੇਸ਼ਵਰਜੋਤ ਸਿੰਘ ਸਪੁੱਤਰ ਬੀਰਦਵਿੰਦਰ ਸਿੰਘ ਨੇ ਨੈਸ਼ਨਲ ਸ਼ੂਟਰ ਸਕੁਐਡ ਵਿਚ ਭਾਰਤ ਵਿੱਚੋਂ ਪਹਿਲੇ 10 ਖਿਡਾਰੀਆਂ ਵਿਚ ਆਉਣ ਕਰਕੇ ਨਾਂ ਰੌਸ਼ਨ ਕੀਤਾ ਹੈ। ਉਸ ਨੇ ਨੈਸ਼ਨਲ ਰਾਈਫਲ ਸ਼ੂਟਰ ਵਿਚ 19 ਸੋਨ ਤਮਗੇ, ਚਾਂਦੀ ਦੇ 6 ਤਮਗੇ ਤੇ ਕਾਂਸੀ ਦੇ 8 ਤਮਗੇ ਪ੍ਰਾਪਤ ਕੀਤੇ।

ਇਸ ਪ੍ਰਾਪਤੀ ਦੇ ਸਦਕਾ ਪਿਛਲੇ ਦਿਨੀਂ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 51000/-ਰੁ. ਇਨਾਮ ਦਾ ਐਲਾਨ ਕੀਤਾ ਸੀ। ਹੁਣੇ ਜਿਹੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਬ-ਕਮੇਟੀ ਦੀ ਹੋਈ ਇਕੱਤਰਤਾ ਸਮੇਂ ਸ਼ਾਮਲ ਸ਼ੋ੍ਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ, ਅੰਤ੍ਰਿਗ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਮੈਂਬਰ ਸ਼ੋ੍ਮਣੀ ਕਮੇਟੀ ਰਜਿੰਦਰ ਸਿੰਘ ਮਹਿਤਾ, ਸੁਖਬੀਰ ਸਿੰਘ ਮੀਤ ਸਕੱਤਰ ਦੀ ਮੌਜੂਦਗੀ ਵਿਚ ਇਨਾਮ ਦਾ 51000/-ਰੁ. ਦਾ ਚੈੱਕ ਦੇ ਹੋਣਹਾਰ ਵਿਦਿਆਰਥੀ ਨੂੰ ਸਨਮਾਨਤ ਕੀਤਾ।