ਜੱਜ ਸਾਬ੍ਹ ਮੈਂ ਸਿਰ ’ਤੇ ਕੱਫਣ ਬੰਨ੍ਹ ਕੇ ਆਇਆਂ, ਫੈਸਲਾ ਕਰੋ

ਜੱਜ ਸਾਬ੍ਹ ਮੈਂ ਸਿਰ ’ਤੇ ਕੱਫਣ ਬੰਨ੍ਹ ਕੇ ਆਇਆਂ, ਫੈਸਲਾ ਕਰੋ

,     ਅਦਾਲਤ ਵਿਚ ਖਿਡੌਣਾ ਪਿਸਤੌਲ ਲੈ ਕੇ ਪੁੱਜਾ ਗਭਰੂ

ਅੰਮ੍ਰਿਤਸਰ ਟਾਈਮਜ਼

 ਫਿਲੌਰ : ਇਥੋਂ ਦੀ ਅਦਾਲਤ ਚ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਚੋਰੀ ਦੇ ਕੇਸ ਵਿਚ ਪੇਸ਼ੀ ਤੇ ਆਇਆ ਨੌਜਵਾਨ ਜੱਜ ਸਾਹਮਣੇ ਪਿਸਤੌਲ ਕੱਢ ਕੇ ਖੜ੍ਹਾ ਹੋ ਗਿਆ ਅਤੇ ਬੋਲਿਆ ਜੱਜ ਸਾਬ੍ਹ, ਮੈਂ ਸਿਰ ਤੇ ਕੱਫਣ ਬੰਨ੍ਹ ਕੇ ਆਇਆ ਹਾਂ। ਜਾਂ ਤਾਂ ਮੇਰੇ ਕੇਸ ਦਾ ਫੈਸਲਾ ਕਰੋ ਨਹੀਂ ਤਾਂ ਗੋਲੀ ਮਾਰ ਦਿਆਗਾ।ਇਸ ਘਟਨਾ ਦੌਰਾਨ ਨੌਜਵਾਨ ਦੇ ਹੱਥ ਵਿਚ ਪਿਸਤੌਲ ਦੇਖ ਕੇ ਉਥੇ ਹੀ ਹਫੜਾ-ਦਫੜੀ ਮਚ ਗਈ। ਬਾਹਰ ਖੜ੍ਹੇ ਏਐੱਸਆਈ ਲਾਲ ਚੰਦ ਨੇ ਅੰਦਰ ਆ ਕੇ ਉਕਤ ਨੌਜਵਾਨ ਨੂੰ ਕਾਬੂ ਕੀਤਾ ਤਾਂ ਉਸ ਦੇ ਹੱਥ ਵਿਚ ਫੜੀ ਪਿਸੌਤਲ ਖਿਡੌਣਾ ਨਿਕਲੀ। ਥਾਣਾ ਫਿਲੌਰ ਦੀ ਪੁਲਿਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ।

ਨੌਜਵਾਨ ਦੀ ਪਛਾਣ ਪਿੰਡ ਸੰਗੋਵਾਲ ਵਾਸੀ ਹੀਰਾ ਵਜੋਂ ਹੋਈ ਹੈ। ਹੀਰਾ ਖਿਲਾਫ਼ ਚੋਰੀ ਦੇ ਤਿੰਨ ਮਾਮਲੇ ਚੱਲ ਰਹੇ ਹਨ, ਜਿਨ੍ਹਾਂ ਵਿਚੋਂ ਇਕ ਦੀ ਸੁਣਵਾਈ ਤੇ ਉਹ ਅਦਾਲਤ ਵਿਚ ਆਇਆ ਸੀ। ਗ੍ਰਿਫ਼ਤਾਰ ਹੀਰਾ ਨੇ ਦੱਸਿਆ ਕਿ ਉਸ ਤੇ ਚੋਰੀ ਦੇ ਤਿੰਨ ਮਾਮਲੇ ਚੱਲ ਰਹੇ ਹਨ। ਜਦੋਂ ਵੀ ਸੁਣਵਾਈ ਤੇ ਆਉਂਦਾ ਹੈ ਤਾਂ ਹਰ ਕੋਈ ਰਿਸ਼ਵਤ ਮੰਗਦਾ ਹੈ। ਨਾ ਦੇਣ ਤੇ ਉਸ ਦੇ ਹੱਕ ਵਿਚ ਕੋਈ ਗਵਾਹੀ ਨਹੀਂ ਹੋਣ ਦਿੰਦਾ। ਚੋਰੀ ਦੇ ਕੇਸ ਹੋਣ ਕਾਰਨ ਉਸ ਨੂੰ ਬਾਹਰ ਕੋਈ ਕੰਮ ਵੀ ਨਹੀਂ ਦੇ ਰਿਹਾ। ਉਸ ਦੀ ਪਤਨੀ ਗਰਭਵਤੀ ਹੈ। ਹਰ ਥਾਂ ਭ੍ਰਿਸ਼ਟਾਚਾਰ ਹੈ। ਪੂਰੀ ਤਰ੍ਹਾਂ ਟੁੱਟ ਚੁੱਕਾ ਹੈ, ਗੁਜ਼ਾਰਾ ਨਹੀਂ ਹੋ ਰਿਹਾ ਤਾਂ ਡੇਢ ਸੌ ਰੁਪਏ ਵਿਚ ਪਿਸਤੌਲ ਖਰੀਦ ਕੇ ਆਪਣੇ ਭਵਿੱਖ ਦਾ ਫੈਸਲਾ ਕਰਨ ਆਇਆ ਹੈ। ਫਿਲੌਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਜੱਜ ਦੀ ਸੁਰੱਖਿਆ ਵਿਚਚ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਸੀ ਤਾਇਨਾਤ

ਫਿਲੌਰ ਅਦਾਲਤ ਵਿਚ ਜਿਸ ਜੱਜ ਦੇ ਸਾਹਮਣੇ ਚੋਰੀ ਦੇ ਕੇਸ ਵਿਚ ਪੇਸ਼ੀ ਭੁਗਤਣ ਆਏ ਨੌਜਵਾਨ ਪਿਸਤੌਲ ਕੱਢਿਆ ਸੀ, ਉਨ੍ਹਾਂ ਦੀ ਸੁਰੱਖਿਆ ਵਿਚ ਕੋਈ ਵੀ ਮੁਲਾਜ਼ਮ ਤਾਇਨਾਤ ਨਹੀਂ ਸੀ। ਐੱਸਐੱਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਜੱਜ ਸਾਹਬ ਦਾ ਇਕ ਪੀਐੱਸਓ ਸਬੰਧਤ ਥਾਣੇ ਨੂੰ ਦੱਸੇ ਬਿਨਾਂ ਛੁੱਟੀ ਤੇ ਚੱਲ ਰਿਹਾ ਸੀ ਤੇ ਦੂਜਾ ਪੀਐੱਸਓ ਪਹਿਲਾਂ ਤਾਇਨਾਤ ਜੱਜ ਸਾਹਬ ਦੇ ਨਾਲ ਡਿਊਟੀ ਕਰ ਰਿਹਾ ਸੀ ਅਤੇ ਉਸ ਦੀ ਵੀ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਅਜਿਹੇ ਵਿਚ ਉਥੇ ਕੋਈ ਸੁਰੱਖਿਆ ਮੁਲਾਜ਼ਮ ਨਾ ਹੋਣਾ ਵੀ ਗਲਤ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।