ਸ਼ੋਸ਼ਲ ਮੀਡੀਏ ਦਾ ਸ਼ੋਸ਼ਣ  -ਮੋਦੀ ਆਈ ਟੀ ਸੈੱਲ ਦਿਨੋ ਦਿਨ ਹੋ ਰਿਹਾ ਬੇਨਕਾਬ

ਸ਼ੋਸ਼ਲ ਮੀਡੀਏ ਦਾ ਸ਼ੋਸ਼ਣ  -ਮੋਦੀ ਆਈ ਟੀ ਸੈੱਲ ਦਿਨੋ ਦਿਨ ਹੋ ਰਿਹਾ ਬੇਨਕਾਬ
ਫ਼ੇਕ ਅਕਾਊਂਟ ਦਿਖਾਉਂਦੀ ਤਸਵੀਰ

ਫ਼ੇਕ ਅਕਾਊਂਟ ਜ਼ਰੀਏ ਸੋਸ਼ਲ ਮੀਡੀਆ ਦਾ ਹੋ ਰਿਹਾ ਸੋਸ਼ਣ....

ਸਰਬਜੀਤ ਕੌਰ 'ਸਰਬ'

ਭਾਰਤੀ ਲੋਕਤੰਤਰ ਦੀ ਆਵਾਜ਼ ਸਮਝਿਆ ਜਾਣ ਵਾਲਾ ਸ਼ੋਸਲ ਮੀਡੀਆ ਦਾ ਵੀ ਸ਼ੋਸ਼ਣ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਜਿਸ ਦਾ ਜ਼ਿੰਮੇਵਾਰ ਮੋਦੀ ਆਈ ਟੀ ਸੈੱਲ ਮੰਨਿਆ ਜਾ ਰਿਹਾ ਹੈ, ਕਿਉਂਕੀ ਮੋਦੀ ਆਈ ਟੀ ਸੈੱਲ ਆਪਣੀਆਂ ਗ਼ਲਤ ਨੀਤੀਆਂ ਦੀ ਵਰਤੋਂ ਕਾਰਨ  ਦਿਨੋਂ  ਦਿਨੋਂ ਦਿਨ ਬੇਨਕਾਬ ਹੁੰਦਾ ਜਾ ਰਿਹਾ ਹੈ  । ਜਿਸ ਦੀ ਬੇਨਕਾਬੀ  ਸੋਸ਼ਲ ਮੀਡੀਆ ਉੱਪਰ ਹੀ  ਤਿੰਨ ਅਲੱਗ ਅਲੱਗ ਕੁੜੀਆਂ ਵੱਲੋਂ ਇੱਕੋ ਜਿਹੇ ਸ਼ਬਦਾਂ ਦਾ ਪ੍ਰਯੋਗ ਕਰ ਕੇ ਹੋਈ ਹੈ  । ਟਵਿਟਰ 'ਤੇ ਫ਼ੇਕ ਅਕਾਊਂਟ ਬਣਾ ਕੇ ਇਨ੍ਹਾਂ ਤਿੰਨਾਂ ਕੁੜੀਆਂ ਨੇ ਇਕੋ ਗੱਲ 3 ਵਾਰ ਟਵੀਟ ਕੀਤਾ  , ਤੇ ਇਸ ਟਵੀਟ ਵਿਚ  TMC (Trinamool Congress.) ਨੂੰ ਗ਼ਲਤ ਠਹਿਰਾਇਆ ਹੈ । ਦੱਸਣਯੋਗ ਹੈ ਕਿ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ  ਉੱਤੇ ਸ਼ਿਕੰਜਾ ਬੰਨਣ ਲਈ ਮੋਦੀ ਸਰਕਾਰ ਦੁਆਰਾ ਸੋਸ਼ਲ ਮੀਡੀਆ ਉੱਤੇ ਅਜਿਹੇ ਟਵੀਟ ਕਰਵਾਏ ਜਾ ਰਹੇ ਹਨ। ਤਿੰਨੋਂ ਕੁੜੀਆਂ ਦੁਆਰਾ ਇਕ ਹੀ ਟਵੀਟ ਮੋਦੀ ਸਰਕਾਰ ਦੀ ਰਣਨੀਤੀ ਨੂੰ ਬਿਆਨ ਕਰ ਰਿਹਾ ਹੈ ਕਿ ਕਿਵੇਂ ਉਹ ਆਮ ਲੋਕਾਂ ਵਿੱਚ ਆਪਣੇ ਤਾਨਾਸ਼ਾਹੀ ਚਹਿਰੇ ਨੂੰ ਲੋਕਤੰਤਰੀ ਬਣਾ ਕੇ, ਕਿਸ ਤਰ੍ਹਾਂ ਉਨ੍ਹਾਂ ਵਿਚ ਹੀ ਆਪਸੀ ਵਿਰੋਧ ਪੈਦਾ ਕਰ ਰਹਿਆ ਹੈ । ਮੋਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ  ਸੱਚ ਦਾ ਪੱਲਾ ਛੱਡ ਦਿੱਤਾ ਸੀ, ਜੋ ਵੀ ਲੋਕਾਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਸਭ ਨੂੰ ਇਕ ਜੁਮਲੇ ਦਾ ਨਾਂ ਦੇ ਕੇ  ਆਪਣੇ ਆਪ ਨੂੰ ਦਰ ਕਿਨਾਰ ਕਰ ਲਿਆ ਸੀ। ਧਰਮ ਦੇ ਨਾਮ 'ਤੇ ਸਿਆਸਤ ਕਰਨ ਵਾਲੀ ਇਹ ਹਕੂਮਤ ਅਪਣੇ ਵੀਚਾਰਾਂ ਨੂੰ ਸਹੀ ਸਾਬਤ ਕਰਨ ਲਈ ਇਸ ਨੇ ਕੁਝ ਮੀਡੀਆ ਨੂੰ ਗੋਦ ਲੈ ਲਿਆ ਹੈ ਜਿਸ ਨੂੰ ਮੋਦੀ ਮੀਡੀਆ ਜਾ ਗੋਦੀ ਮੀਡੀਆ ਦਾ ਨਾਮ ਦਿੱਤਾ ਗਿਆ ਹੈ, ਜੋ ਕੇਵਲ ਇਕ ਬੰਦੇ  ਨੂੰ ਸਹੀ ਦੱਸਦੀ ਹੈ ਤੇ ਭਾਰਤ ਦੀ 100 ਕਰੋੜ ਤੋਂ ਉੱਤੇ ਦੀ ਜਨਤਾ ਨੂੰ  ਜੋ ਲੋਕਤੰਤਰੀ ਹੱਕ ਮੰਗ ਰਹੀ ਉਸ ਨੂੰ ਗ਼ਲਤ ਦੱਸ ਰਹੀ ਹੈ । ਇਕ ਦਾ ਪੱਖ ਪੂਰਨ ਵਾਲੇ ਸੋਸ਼ਲ ਮੀਡੀਆ ਦੂਜੇ ਸੋਸ਼ਲ ਮੀਡੀਆ ਦਾ ਵੀ ਸ਼ੋਸ਼ਣ ਕਰ ਰਹੇ ਹਨ, ਜੋ ਸੱਚ ਦੀ ਆਵਾਜ਼ ਨੂੰ ਅਤੇ ਲੋਕਾਂ ਦੀਆਂ ਮੰਗਾਂ ਨੂੰ ਸਾਹਮਣੇ ਲਿਆ ਰਹੇ ਹਨ ਅਜਿਹੇ ਮੀਡੀਆ ਉਤੇ ਵੀ ਸ਼ਿਕੰਜੇ ਕੱਸੇ ਜਾ ਰਹੇ ਹਨ, ਤਾਂ ਜੋ ਮੋਦੀ ਸਰਕਾਰ ਦੀ ਅਸਲੀਅਤ ਸਾਹਮਣੇ ਨਾ ਆ ਸਕੇ  । ਪਿਛਲੇ ਸਮੇਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਕ ਗੱਲ ਸਪੱਸ਼ਟ ਹੈ, ਕੀ ਮੋਦੀ ਸਰਕਾਰ ਨੇ ਆਮ ਲੋਕਾਂ ਵਿੱਚ ਵੰਡੀਆਂ ਪਾ ਕੇ, ਧਰਮ ਦੀ ਸਿਆਸਤ ਖੇਡ ਕੇ , ਕੀਤੇ ਵਾਅਦਿਆਂ ਨੂੰ ਲੋਕਤੰਤਰੀ ਜੁਮਲਾ ਦੱਸ ਕੇ ਕੇਵਲ ਤੇ ਕੇਵਲ ਆਪਣੀ ਤਾਨਾਸ਼ਾਹੀ ਨੂੰ ਪ੍ਰਗਟ ਕੀਤੀ, ਲੋਕਤੰਤਰੀ ਮਖੌਟਾ ਪਾ ਕੇ। EVM ਮਸ਼ੀਨਾਂ ਨੇ ਲੋਕਤੰਤਰੀ ਆਵਾਜ਼ ਨੂੰ ਸਾਹਮਣੇ ਨਹੀਂ ਲਿਆਉਂਦਾ ਸਗੋਂ ਸਮੇਂ ਦੀ ਸਿਆਸਤ ਨੇ ਤਾਨਾਸ਼ਾਹੀ ਰਾਜ ਕਾਇਮ ਕੀਤਾ ਹੈ । ਹਕੂਮਤ ਨੂੰ ਸਵਾਲ ਹੈ, ਕਿ ਕਿਸਾਨੀ ਨੂੰ ਢਾਹ ਲਾਉਣ ਵਾਲੇ ਬਿੱਲਾਂ ਨੂੰ ਲਿਆ ਕੇ, ਦੇਸ਼ ਦੇ ਬਾਰਡਰਾਂ ਉੱਤੇ  ਨੌਜਵਾਨਾਂ ਨੂੰ ਸ਼ਹੀਦ ਕਰਵਾ ਕੇ , ਔਰਤਾਂ, ਬੱਚਿਆਂ, ਬਜ਼ੁਰਗਾਂ ਨੂੰ ਦਿੱਲੀ ਦੀਆਂ ਬਰੂਹਾਂ ਉੱਤੇ ਬਿਠਾ ਕੇ , ਦੇਸ਼ ਦੀ ਵੰਡ ਧਰਮ ਦੇ ਨਾਂ ਉੱਤੇ ਕਰ ਕੇ ਕਿਹੜੇ ਲੋਕਤੰਤਰ ਦਾ ਪ੍ਰਚਾਰ ਕਰ ਰਿਹਾ ਹੈ  । ਡਿਜੀਟਲ ਭਾਰਤ ਦਾ  ਜੋ ਸੁਪਨਾ  ਲੋਕਾਂ ਨੂੰ ਦਿਖਾਇਆ ਉਸ ਪਿੱਛੇ ਵੀ ਬਹੁਤ ਗਹਿਰੇ ਰਾਜ ਛੁਪੇ ਸਨ ਜੋ ਅਜਿਹੇ ਟਵੀਟਾਂ ਨਾਲ ਸਾਹਮਣੇ ਆ ਰਹੇ ਹਨ।  ਸਮੇਂ ਦੀ ਹਕੂਮਤ ਇਸ ਗੱਲ ਤੋਂ ਅਣਜਾਣ ਹੈ ਕੀ ਜਦੋਂ ਆਮ ਲੋਕਾਂ ਦੀ ਆਵਾਜ਼ ਇੱਕ ਹੁੰਦੀ ਹੈ ਤਾਂ ਵੱਡੇ ਤੋਂ ਵੱਡਾ ਤਖ਼ਤ ਪਲਟਾ ਦਿੰਦੀ ਹੈ ।