ਕਿਸਾਨਾਂ ਦੇ ਹੱਕਾਂ ਲਈ ਬੋਲਿਆ ਕਨੇਡਾ ਦਾ ਪ੍ਰਧਾਨ ਮੰਤਰੀ

ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਸਿੱਖਾਂ ਨੂੰ ਗੁਰਪੁਰਬ ਦੀ ਵਧਾਈ ਦਿੰਦੇ ਹੋਏ ਕਿਸਾਨਾਂ ਦੇ ਸ਼ੰਘਰਸ਼ ਬਾਰੇ ਬੋਲਦਾ ਕਿਹਾ ਕਿ ਕਨੇਡਾ ਹਮੇਸ਼ਾ ਹੀ ਸ਼ਾਂਤਮਈ ਸੰਘਰਸ਼ ਅਤੇ ਗੱਲ-ਬਾਤ ਰਾਹੀਂ ਮਸਲੇ ਦੇ ਹੱਲ ਦਾ ਮੁਦਈ ਹੈ।  ਉਸਨੇ ਭਾਰਤ ਵਿੱਚ ਚੱਲ ਰਹੇ ਕਿਸਾਨਾਂ ਦੇ ਸ਼ੰਘਰਸ਼ ਬਾਰੇ ਭਾਰਤ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਇਸਦਾ ਹੱਲ ਕੱਢਿਆ ਜਾਵੇ। 
ਜਸਟਿਸ ਟਰੂਡੋ ਦੇ ਬਿਆਨ ਤੋਂ ਭਾਰਤ ਸਰਕਾਰ ਤੇ ਮੋਦੀ ਮੀਡੀਆ ਭੜਕ ਉੱਠਿਆ ਹੈ। ਹਾਲਾਂ ਕਿ ਮੀਡੀਏ ਦਾ ਕੰਮ ਸੱਭ ਪਾਸਿਆਂ ਦੀ ਖ਼ਬਰਾਂ ਦੇਣਾ ਹੀ ਹੁੰਦਾ ਹੈ ਪਰ ਭਾਰਤੀ ਮੀਡੀਆ ਇਸ ਵੇਲੇ ਬਹੁਤ ਤਿੱਖੀ ਅਵਾਜ਼ ਵਿੱਚ ਜਸਟਿਸ ਟਰੂਡੋ ਦੀ ਨਿੰਦਾ ਕਰ ਰਿਹਾ ਹੈ। ਭਾਰਤ ਸਰਕਾਰ ਵੱਲੋਂ ਵੀ ਐਮ ਈ ਏ ਦੇ ਬੁਲਾਰੇ ਅਨੁਰਾਗ ਸਿਰੀਵਾਸਤਵਾ ਨੇ ਕਿਹਾ ਹੈ ਕਿ ਇਹ ਸਾਡਾ ਅੰਦਰੂਨੀ ਮਾਮਲਾ ਹੈ ਅਤੇ ਇਸ ਵੇਲੇ ਜਸਟਿਸ ਟਰੂਡੋ ਦੀ ਬਿਆਨਬਾਜ਼ੀ ਬੇਬੁਨਿਆਦ ਹੈ। 
ਕੈਨੇਡਾ ਅਤੇ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਨੇ ਕਨੇਡਾ ਦੇ ਪ੍ਰਧਾਨ ਮੰਤਰੀ ਦੀ ਇਸ ਹਮਾਇਤ ਦੀ ਸ਼ਲਾਘਾ ਕੀਤੀ ਹੈ ਤੇ ਜਸਟਿਸ ਟਰੂਡੋ ਦਾ ਧੰਨਵਾਦ ਵੀ ਕੀਤਾ ਹੈ।