ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਐਲਾਨ  

ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਐਲਾਨ  

ਕਿਸਾਨ ਸੰਯੁਕਤ ਮੋਰਚੇ ਦੇ ਆਉਣ ਵਾਲੇ ਨਵੇਂ ਪ੍ਰੋਗਰਾਮ..

 ਦਿੱਲੀ : ( ਮਨਵੀਰ ਸਿੰਘ ਬੁਟੱਰ )-15  ਮਾਰਚ ਨੂੰ  ਡੀਜ਼ਲ ਪੈਟਰੋਲ ਤੇ ਗੈਸ ਦੀ ਮਹਿੰਗਾਈ ਵਿਰੁੱਧ ਰੇਲਵੇ ਸਟੇਸ਼ਨਾਂ ਉੱਤੇ ਦਿੱਤੇ ਜਾਣਗੇ ਧਰਨੇ  ਅਤੇ  SDM  ਤੇ  DC ਨੂੰ ਦਿੱਤੇ ਜਾਣਗੇ ਮੰਗ ਪੱਤਰ ।

17  ਮਾਰਚ ਨੂੰ ਭਾਰਤ  ਬੰਦ ਦੇ ਪ੍ਰੋਗਰਾਮ ਸਬੰਧੀ  ਵਪਾਰਕ ਅਤੇ ਟਰਾਂਸਪੋਰਟ ਯੂਨੀਅਨ ਨਾਲ ਹੋਵੇਗੀ ਮੀਟਿੰਗ ।

19 ਮਾਰਚ ਨੂੰ ਮਨਾਇਆ ਜਾਵੇਗਾ ਮੁਜ਼ਾਹਰਾ ਲਹਿਰ ਦਿਵਸ  FCI ਦੇ ਨਵੇਂ ਫੈਸਲੇ ਵਿਰੁੱਧ  SDM ਨੂੰ ਦਿੱਤੇ ਜਾਣਗੇ ਮੰਗ ਪੱਤਰ ।

23 ਮਾਰਚ ਨੂੰ ਦਿੱਲੀ ਦੇ ਬਾਰਡਰਾਂ ਉੱਤੇ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ,ਨੌਜਵਾਨਾਂ ਨੂੰ ਬਸੰਤੀ ਪੱਗਾਂ ਬੰਨ੍ਹ ਕੇ ਆਉਣ ਦੀ ਦਿੱਤੀ ਅਪੀਲ  ।

26 ਮਾਰਚ ਨੂੰ ਕੀਤਾ ਜਾਵੇਗਾ ਭਾਰਤ ਬੰਦ  ।

29 ਮਾਰਚ ਹੋਲੀ ਵਾਲੇ ਦਿਨ ਦਿੱਲੀ ਬਾਰਡਰਾਂ  ਉੱਤੇ ਸਾੜੀਆਂ ਜਾਣਗੀਆਂ ਖੇਤੀ ਕਾਨੂੰਨ  ਬਿੱਲਾਂ ਦੀਆਂ ਕਾਪੀਆਂ ।