ਸੰਘੋਲ ਦਾ ਪੰਜਾਬ ਤੋਂ ਤਾਮਿਲਨਾਡੂ ਤੱਕ ਦਾ ਸਫ਼ਰ

ਸੰਘੋਲ ਦਾ ਪੰਜਾਬ ਤੋਂ ਤਾਮਿਲਨਾਡੂ ਤੱਕ ਦਾ ਸਫ਼ਰ

ਇਤਿਹਾਸਕ ਝਰੋਖੇ ਨੇ ਆਪਣੇ ਅੰਦਰ ਉਹ ਅਨਮੋਲ ਖਜਾਨਾ ਸੰਭਾਲ ਕੇ ਰੱਖਿਆ ਹੈ, ਜਿਸ ਨੂੰ ਲੱਭਣ ਦੇ ਲਈ ਖੋਜ ਕਰਤਾ ਨੂੰ ਉਸ ਦੀ ਅਸਲ ਡੁੰਗਾਈ ਤੱਕ ਜਾਣਾ ਪੈਂਦਾ ਹੈ। ਅਜਿਹਾ ਹੀ ਖਜ਼ਾਨਾ ਸੰਘੋਲ ਦੇ ਪਿਛੋਕੜ ਵਿਚ ਪਇਆ ਹੈ ਜਿਸ ਨੂੰ ਸੇਂਗੋਲ ਜਾ ਸੰਗੋਲ ਸ਼ਬਦਾ ਨਾਲ ਵੀ ਲਿਖਿਆ ਜਾਂਦਾ ਹੈ। ਮੌਜੂਦਾ ਸਮੇਂ ਦੌਰਾਨ ਬੇਸ਼ੱਕ ਸਿਰਫ ਤਾਮਿਲਨਾਡੂ ਦੀ ਸੱਭਿਆਚਾਰ ਅਤੇ ਵਿਰਾਸਤ ਨਾਲ ਹੀ ਇਸ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ,ਪਰ ਇਸ ਦੀਆਂ ਜੜ੍ਹਾਂ ਪੰਜਾਬ ਤੋਂ ਹੀ ਸ਼ੁਰੂ ਹੁੰਦੀਆ ਹਨ, ਜੋ ਸਮੇਂ ਦੇ ਨਾਲ ਨਾਲ ਤਾਮਿਲਨਾਡੂ ਦੀ ਵਿਰਾਸਤ ਤੱਕ ਪੁੱਜ ਜਾਂਦੀਆ ਹਨ। ਇਸ ਸੱਚ ਨੂੰ ਸਪਸ਼ਟ ਕਰਨ ਦੇ ਲਈ ਸਾਨੂੰ ਪਹਿਲਾਂ ਇਤਿਹਾਸ ਦੇ ਉਸ ਪੱਖ ਨੂੰ ਜਾਨਣਾ ਪਵੇਗਾ ਜਿਥੋਂ ਕਬੀਲਿਆਂ ਦਾ ਆਗਾਜ਼ ਹੁੰਦਾ ਹੈ।

ਅਕਮੀਨੀਡ ਸਾਮਰਾਜ ਜਾ ਅਚੇਮੇਨੀਡ (Achaemenid Empire) ਜਿਸ ਦਾ ਬਾਦਸ਼ਾਹ ਕੋਰਸ਼ ਕਾਮਬੋਜਾ- ਕੌੜਾ ਕਾਮਬੋਜਾ (ਸਾਇਰਸ) (Kuras Kambujiya-Kaura Kamboja) ਸੀ। ਇਸ ਨੂੰ ਮੰਨਣ ਵਾਲੇ ਰਾਜਿਆ ਨੇ ਸਹਿਨਸ਼ਾਹ, ਸ਼ਾਹੀ, ਪਾਲਾ, ਬਾਮਣ, ਗੋਡਾਪਤੀਸ, ਗੌੜਾਪਤੀ, ਗਪਤੀ ਆਦਿ ਨਾਮ ਸਮੇਂ ਦੇ ਨਾਲ ਵਰਤੋ ਜੋ ਕਿ ਉਨ੍ਹਾਂ ਦੇ ਇਤਿਹਾਸਕ ਪਿਛੋਕੜ ਦੀਆਂ ਨਿਸ਼ਾਨੀਆਂ ਨਾਲ ਸਬੰਧਤ ਸਨ। 

ਸਮੇਂ ਦੇ ਨਾਲ ਪਿਛਲੀਆਂ ਸਦੀਆਂ ਬੀ.ਸੀ.ਈ. ਦੇ ਦੌਰਾਨ, ਕੰਬੋਜਾਂ ਦੇ ਕਈ ਕਬੀਲੇ ਜਿਨ੍ਹਾਂ ਵਿਚੋਂ ਸਾਕਾਂ, ਪਹਿਲਵਾਂ, ਯਵਨਾਂ ਨਾਲ ਗੱਠਜੋੜ ਕਰਕੇ ਭਾਰਤ ਵਿੱਚ ਦਾਖਲ ਹੋਏ ਅਤੇ ਸਿੰਧੂ, ਸੌਰਾਸ਼ਟਰ, ਮਾਲਵਾ, ਰਾਜਸਥਾਨ, ਪੰਜਾਬ ਅਤੇ ਸੂਰਸੇਨਾ ਵਿੱਚ ਫੈਲ ਗਏ। 4 A.D ਦੇ ਕਰੀਬ ਚੰਦਰ ਵਰਮਨ ਕਾਮਬੋਜਾਂ ਨੇ ਬੰਨ ਕੌੜਾ ਬੰਗਾਲ ਦੇ ਇਸ ਇਲਾਕੇ ਤੇ ਰਾਜ ਕੀਤਾ ਜਿਸ ਦੇ ਸਾਰੇ ਸਬੂਤ ਹੁਣ ਵੀ ਬੰਨ ਕੋੜਾ ਬੰਗਾਲ ਵਿੱਚ ਮੌਜੂਦ ਹਨ, ਤੇ 5 A.D ਦੇ ਕਰੀਬ ਗੋਪਾਲਾ ਕਾਮਬੋਜਾ ਨੇ ਬੰਗਾਲ ਤੇ ਬਿਹਾਰ ਵਿੱਚ ਪਾਲ ਕਾਮਬੋਜਾ ਰਾਜਵੰਸ਼ (ਪਾਲ ਦਾ ਮਤਲਬ ਰਖਵਾਲੇ, ਰੱਖਿਅਕ ) ਦੀ ਨੀਂਹ ਰੱਖੀ।

ਕੰਬੋਜ-ਪਾਲ ਰਾਜਵੰਸ਼ ਦੇ ਆਖ਼ਰੀ ਕੰਬੋਜ ਸ਼ਾਸਕ ਧਰਮਪਾਲ ਨੂੰ 11ਵੀਂ ਸਦੀ ਵਿੱਚ ਪਾਲ ਰਾਜਵੰਸ਼ ਦੇ ਦੱਖਣ ਭਾਰਤੀ ਸਮਰਾਟ ਰਾਜੇਂਦਰ ਚੋਲਾ ਪਹਿਲੇ ਨੇ ਹਰਾਇਆ ਸੀ। ਇਸ ਸਮਰਾਜ ਨਾਲ ਸਬੰਧਿਤ 52 ਰਾਜਿਆਂ ਦਾ ਸੰਬੰਧ ਸ਼ਾਹੀ ਕੰਬੋਜ ਪਰਿਵਾਰਾਂ ਨਾਲ ਸੀ। ਜਿਨ੍ਹਾ ਦੇ ਅੱਗੇ 84 ਗੋਤ੍ਰਾ ਵਿਚੋਂ ਇਕ ਗੋਤ ਕੁਲਾਰ ਸੀ।

ਕੁਲਾਰ ਜਾ ਕੁਰਦ ਇਕ ਪੁਰਾਤਨ ਕੌਮ ਹੈ ਜੋ ਮੱਧ ਏਸ਼ੀਆ 'ਚ ਕਰੀਬ ਦੱਸ ਦੇਸ਼ਾਂ ਵਿੱਚ ਹੁਣ ਵੀ ਰਹਿ ਰਹੀ ਹੈ ਤੇ ਜਿਸ ਨੂੰ ਭਾਰਤ ਵਿੱਚ ਸਾਕਾ ਸ਼ਾਕਯ ਤੇ ਸਿਥੀਅਨ ਲਿਖਿਆ ਗਿਆ ਹੈ। ਕੁਰਦ ਤੋਂ ਹੀ ਅੱਗੇ ਕਈ ਨਾਮ ਹੋਰ ਉਤਪੰਨ ਹੋਏ ਜਿਸ ਤੋਂ ਵੱਖ-ਵੱਖ ਕਬੀਲੇ ਸਾਹਮਣੇ ਆਏ ਜਿਨ੍ਹਾਂ ਵਿਚ ਕੁਲਾਰ, ਕੱਲਰ, ਕੋਲਾਰ, ਕੁਲਰ ( Kular, Kallar, Kolar, Kullar, ਆਦਿ ਨਾਮ ਪ੍ਰਮੁੱਖ ਹਨ ਤੇ ਇਹ ਕਬੀਲੇ ਅੱਜ ਵੀ ਭਾਰਤ ਦੇ ਰਾਜ ਖ਼ਾਸ ਕਰਕੇ ਪੰਜਾਬ ਵਿਚ ਅਜੋਕੇ ਸਮੇਂ ਵੀ ਰਹਿ ਰਹੇ ਹਨ। ਭਾਰਤ ਤੋਂ ਬਾਹਰ ਕੁਰਦ ਜਾਤੀ ਨਾਲ ਸਬੰਧਿਤ ਲੋਕ ਮੁੱਖ ਰੂਪ ਵਿੱਚ ਉਤਰੀ ਇਰਾਕ, ਤੁਰਕੀ, ਇਰਾਨ, ਅਤੇ ਸੀਰੀਆ ਵਿੱਚ ਰਹਿੰਦੇ ਹਨ। ਸੱਤਵੀਂ ਸਦੀ ਵਿੱਚ ਕੁਰਦ ਇਸਲਾਮ ਵੱਲ ਖਿੱਚੇ ਗਏ ਅਤੇ ਇਨ੍ਹਾਂ ਵਿੱਚੋਂ ਸਲਾਹਉਦੀਨ ਅਯੂਬੀ ਉੱਭਰੇ ਸਨ ਜਿਸ ਨੇ ਸਲੀਬੀ ਜੰਗਾ ਵਿੱਚ ਆਪਣੀਆਂ ਜਿੱਤਾਂ ਨਾਲ ਬਹੁਤ ਨਾਮ ਪੈਦਾ ਕੀਤਾ।

ਪਹਿਲੀ ਵਿਸ਼ਵ ਜੰਗ ਤੋਂ ਪਹਿਲਾ ਕੁਰਦ ਇਨ੍ਹਾਂ ਇਲਾਕਿਆਂ ਵਿੱਚ ਉਸਮਾਨੀਆ ਸਲਤਨਤ ਦੇ ਤਹਿਤ ਬੇਘਰਿਆਂ ਦੀ ਜ਼ਿੰਦਗੀ ਗੁਜ਼ਾਰਦੇ ਸਨ। ਉਸਮਾਨੀਆ ਸਲਤਨਤ ਦੇ ਖ਼ਾਤਮੇ ਦੇ ਬਾਅਦ ਮੱਧ-ਪੂਰਬ ਵਿੱਚ ਕਈ ਨਵੇਂ ਆਜ਼ਾਦ ਦੇਸ਼ ਸਾਹਮਣੇ ਆਏ ਲੇਕਿਨ ਆਜ਼ਾਦ ਖੁਦਮੁਖਤਾਰ ਦੇਸ਼ ਦਾ ਕੁਰਦਾ ਦਾ ਖਾਬ ਸਾਕਾਰ ਨਾ ਹੋ ਸਕਿਆ ਹਾਲਾਂਕਿ 1920 ਦੇ ਮੁਆਹਿਦੇ ਵਿੱਚ ਜਿਸਦੇ ਤਹਿਤ ਇਰਾਕ ਅਤੇ ਕੁਵੈਤ ਆਜ਼ਾਦ ਦੇਸ਼ ਦੇ ਵਜੂਦ ਵਿੱਚ ਆਏ ਤੇ ਕੁਰਦਾਂ ਨਾਲ ਇੱਕ ਆਜ਼ਾਦ ਮੁਲਕ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਤੁਰਕੀ ਵਿੱਚ ਮੁਸਤਫ਼ਾ ਕਮਾਲ ਅਤੀਤੁਰਕ ਦੇ ਸਤਾ ਵਿੱਚ ਆਉਣ ਦੇ ਬਾਅਦ ਤੁਰਕੀ ਨੇ ਅਤੇ ਇਸ ਦੇ ਨਾਲ ਈਰਾਨ ਅਤੇ ਇਰਾਕ ਨੇ ਕੁਰਦਾਂ ਦੇ ਆਜ਼ਾਦ ਦੇਸ਼ ਨੂੰ ਤਸਲੀਮ (ਕਬੂਲ) ਕਰਨ ਤੋਂ ਇਨਕਾਰ ਕਰ ਦਿੱਤਾ। ਭਾਵੇਂ ਉੱਤਰੀ ਇਰਾਕ ਵਿੱਚ ਕੁਰਦਾਂ ਦੀ ਆਬਾਦੀ ਸੱਠ ਲੱਖ ਦੇ ਕਰੀਬ ਹੈ ਪਰ ਸਭ ਤੋਂ ਜਿਆਦਾ ਤਾਦਾਦ ਉਨਾ ਦੀ ਤੁਰਕੀ ਵਿੱਚ ਹੈ ਜਿੱਥੇ ਇਹ ਇੱਕ ਕਰੋੜ ਅੱਸੀ ਲੱਖ ਦੇ ਕਰੀਬ ਦੱਸੇ ਜਾਂਦੇ ਹਨ ਤੇ ਈਰਾਨ ਵਿੱਚ ਅਠਤਾਲੀ ਲੱਖ ਦੇ ਕਰੀਬ ਹਨ। ਈਰਾਨ ਵਿੱਚ ਕੁਰਦਾਂ ਦੀ ਬਹੁਗਿਣਤੀ ਅਜਰਬਾਈਜਾਨ ਅਤੇ ਹਮਦਾਨ ਦੇ ਇਲਾਕਿਆਂ ਵਿੱਚ ਆਬਾਦ ਹੈ ਜਿਸਨੂੰ ਈਰਾਨੀ ਕੁਰਦਿਸਤਾਨ ਕਿਹਾ ਜਾਂਦਾ ਹੈ, ਕੁਰਦ ਲੋਕ ਉਸਨੂੰ ਪੂਰਬੀ ਕੁਰਦਿਸਤਾਨ ਕਹਿੰਦੇ ਹਨ। ਕੁਲਰ ਪ੍ਰਮੁੱਖ ਰੂਪ ਵਿਚ ਕੁਲਾਰ ਨਾਲ ਹੀ ਸਬੰਧਿਤ ਸ਼ਬਦ ਹੈ, ਹਵਾਲਾ ਦੇ ਰੂਪ 'ਚ ਕੁਲਾਰ ਸਥਾਨ, ਕੋਂਸਲੀ, ਤੁਰਕੀ ਦਾ ਇੱਕ ਪਿੰਡ ਹੈ। ਜੋ ਰੂਸ ਦੇ ਦਾਗੇਸਤਾਨ ਗਣਰਾਜ ਦਾ ਇੱਕ ਇਲਾਕਾ ਹੈ ਜੋ ਕੁਲਾਰ ਜਾਂ ਯਪਕਲੀ ਦੇ ਨਾਮ ਨਾਲ ਹੈ।

ਕੁਰਦ ਕਬੀਲਾ ਦੇ ਭਾਰਤ 'ਚ ਇਤਿਹਾਸ ਰਾਜਾ ਸਿੰਕਦਰ ਦੇ ਸਮੇਂ ਵੀ ਸੀ। ਜਦੋਂ ਸਿੰਕਦਰ ਮਹਾਨ ਦਾ ਵਿਆਹ ਅਕਮੀਨੀਡ ਸਾਮਰਾਜ ਪਰਸ਼ੀਅਨ ਰਾਜਾ ਦਾਰੇ ਦੀ ਧੀ ਨਾਲ ਹੋਣ ਤੋਂ ਬਾਅਦ ਉਸ ਵੇਲੇ ਦੁਨੀਆ ਦੀਆ ਦੋ ਮਹਾਨ ਤਾਕਤਾ ਪਰਸ਼ੀਅਨ ਤੇ ਗ੍ਰੀਕ ਤੇ ਕੁਰਦ ਕਬੀਲੀਆ ਦੇ ਸਮੂਹਾ ਇਕ ਪਲੇਟਫਾਰਮ ਤੇ ਇਕੱਠੇ ਹੋ ਗਏ ਤੇ ਜਿਨ੍ਹਾ ਦੇ ਪਹਿਲਾ ਆਪਸ ਵਿੱਚ ਕਈ ਯੁੱਧ ਹੋ ਚੁੱਕੇ ਸਨ । ਰਾਜ ਸਿੰਕਦਰ ਦੀ ਮੌਤ ਤੋਂ ਬਾਅਦ ਇਕਠੇ ਹੋ ਚੁੱਕੇ ਪਰਸ਼ੀਅਨ 'ਤੇ ਗ੍ਰੀਕਾ 'ਤੇ ਕੁਰਦਾ ਨੇ ਸਾਰੇ ਮੱਧ ਏਸ਼ੀਆ ਦੇ ਕਈ ਦੇਸ਼ਾਂ ਦੇ ਨਾਲ ਭਾਰਤ,ਅਫ਼ਗ਼ਾਨਿਸਤਾਨ ਵਿੱਚ ਵੀ ਆਪਨਾ ਰਾਜ ਕਾਇਮ ਕਰ ਲਿਆ ਉਸ ਸਮੇਂ ਤੋਂ ਕੁਰਦਾ ਦਾ ਇਹ ਇਕ ਤਾਕਤਵਾਰ ਕੁਲਾਰ,ਕਲਵਾਰ, ਕਲਾਲ ਕਬੀਲਾ ਪੰਜਾਬ ਸਮੇਤ ਸਾਰੇ ਭਾਰਤ ਵਿੱਚ ਰਹਿ ਰਿਹਾ ਹੈ ਜੋ ਕਿ ਇਤਿਹਾਸਕ ਤੌਰ 'ਤੇ ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ,ਤਾਮਿਲਨਾਡੂ ਕਰਨਾਟਕ ਅਤੇ ਮੱਧ ਭਾਰਤ ਦੇ ਹੋਰ ਕਈ ਹਿੱਸਿਆਂ ਵਿੱਚ ਪਾਈਆ ਜਾਂਦਾ ਹੈ ਇਸ ਕਬੀਲੇ ਨੇ ਭਾਰਤ ਵਿੱਚ ਕਈ ਥਾਂ ਮਹਾਨ ਰਾਜੇ ਵੀ ਪੈਦਾ ਕੀਤੇ ਤੇ ਉਨ੍ਹਾਂ ਨੂੰ ਰਾਜ-ਭਾਗ ਦੇ ਮਾਲਿਕ ਵੀ ਬਣਾਇਆ ਸੀ। ਕਰਨਾਟਕ ਦੇ ਤਾਮਿਲਨਾਡੂ 'ਚ ਬਗਲੋਰ ਦੇ ਕੋਲ ਕੁਲਾਰ ਗੋਲਡ ਫੀਲਡ ਸੋਨੇ ਦੀਆਂ ਖ਼ਾਨਾ ਦੇ ਸਾਰੇ ਇਲਾਕੇ ਤੇ ਕੁਲਾਰਾ ਨੇ ਬਹੁਤ ਸਮਾਂ ਪਹਿਲਾ ਰਾਜ ਕੀਤਾ।

ਕੁਲਾਰ ਜਾਤੀ ਅਜੋਕੇ ਸਮੇਂ ਦੁਨੀਆਂ ਦੇ ਹਰ ਇਕ ਕੋਨੇ ਵਿਚ ਮੌਜੂਦ ਹੈ। ਮੁੱਢਲੇ ਪਿਛੋਕੜ ਤੋਂ ਗਿਆਤ ਹੋ ਜਾਂਦਾ ਹੈ ਕਿ ਇਹ ਜਾਤੀ ਇੱਕ ਪ੍ਰਭਾਵਸ਼ਾਲੀ ਅਤੇ ਅੜਬ ਸੁਭਾਅ ਵਾਲੀ ਹੈ। ਇਸ ਜਾਤੀ ਨਾਲ ਸਬੰਧਿਤ ਯੋਧਿਆਂ ਨੇ ਆਪਣੇ ਕਾਰਜਕਾਲ ਦੌਰਾਨ ਅਨੇਕਾਂ ਜਿੱਤਾ ਵੀ ਹਾਸਲ ਕੀਤੀਆਂ ਹਨ । ਕੁਲਾਰ ਸ਼ਬਦ ਦੇ ਬੇਸ਼ੱਕ ਵੱਖੋ ਵੱਖਰੇ ਨਾਮ ਹੋ ਗਏ ਹਨ ਪਰ ਸੁਭਾਵਿਕ ਤੌਰ ਤੇ ਇਨ੍ਹਾਂ ਦੀ ਮਾਨਸਿਕਤਾ ਵਿੱਚ ਬਹਾਦਰੀ ਦੀ ਉਪਜ ਮੌਜੂਦ ਹੈ।

ਪੰਜਾਬ ਅਤੇ ਅਫਗਾਨਿਸਤਾਨ ਤੇ ਅਕਮੀਨੀਡ ਸਾਮਰਾਜ ਦਾ 550 B.C ਤੋ ਲੈਕੇ 1045 A.D ਤੱਕ ਰਾਜ ਕਾਇਮ ਰਿਹਾ। ਇਤਿਹਾਸਕ ਸਰੋਤਾਂ ਨੂੰ ਵਾਚ ਕੇ ਪਤਾ ਲੱਗਾ ਕਿ ਅਫਗਾਨਿਸਤਾਨ ਦੇ ਇਕ ਇਲਾਕੇ ਦਾ ਸ਼ਾਹੀ ਰਾਜਾ ਕੁਲਾਰ ਕਮਬੋਜ਼ ਵੀ ਸੀ । ਕਾਮਬੋਜਾ ਸ਼ਾਹੀ ਰਾਜੇ ਜੈਪਾਲਾ,ਭੀਮ ਪਾਲਾ, ਤਰਲੋਚਨ ਪਾਲਾ ਇਹਨਾ ਦੇ ਅੰਤਿਮ ਰਾਜੇ ਹੋਏ ਰਾਜਾ ਜੈਪਾਲਾ ਕਾਮਬੋਜਾ ਦੇ ਮਹਿਮੂਦ ਗਜਨੀ ਨਾਲ ਤਿੰਨ ਯੁੱਧ ਹੋਏ ਅੰਤਿਮ ਯੁੱਧ 1001 A.D ਵਿੱਚ ਹੋਇਆ ਜਿਸ ਵਿੱਚ ਉਸਦੀ ਹਾਰ ਹੋ ਗਈ ਤੇ ਦੁਸ਼ਮਣੀ ਘੇਰੇ ਵਿੱਚ ਆ ਜਾਣ ਕਰਕੇ ਉਸਨੇ ਹੁਣ ਦੇ ਲਾਹੌਰ ਸ਼ਹਿਰ ਦੇ ਮੋਰੀ ਗੇਟ ਕੋਲ ਅਪਨੇ ਆਪ ਨੂੰ ਅੱਗ ਲਗਾਕੇ ਜੌਹਰ ਕਰ ਲਿਆ (ਅਗਨੀ ਦੇ ਹਵਾਲੇ ਕਰ ਦਿੱਤਾ) ਇਹ ਥਾਂ ਹੁਣ ਵੀ ਮੋਰੀ ਗੇਟ ਲਾਹੋਰ ਵਿੱਚ ਮੌਜੂਦ ਹੈ ਜਿਸ ਦੀ ਸੇਵਾ ਸੰਭਾਲ ਹੁਣ ਇਸੇ ਹੀ ਕਾਮਬੋਜਾ ਕਬੀਲੇ ਦੇ ਪਾਕਿਸਤਾਨ ਦੇ ਪ੍ਰਧਾਨ ਚੌਧਰੀ ਤਨਵੀਰ ਅਹਿਮਦ ਢੋਟ ਕਾਮਬੋਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸੰਘੋਲ ਫਤਿਹਗੜ ਸਾਹਿਬ ਦੇ ਲਾਗੇ ਪਿੰਡ ਜੋ ਕਿ ਸਿਲਕ ਰੋਡ ਉਤੇ ਸੀ ਤੇ ਉਸ ਸਮੇਂ ਇਹਨਾ ਰਾਜਿਆ ਨੇ ਬੁਧੀਸ਼ਟ ਸੰਘੋਲ ਸਰੂਪ ਦੀ ਸਥਾਪਨਾ ਕੀਤੀ। ਇਸ ਦੇ ਲਾਗੇ ਪਿੰਡ ਹੁਣ ਵੀ ਕੁਲਾਰ ਕੁਰਦ (Kular Khurd) ਮੌਜੂਦ ਹੈ ਕੁਰਦ ਦਾ ਅਜੋਕਾ ਨਾਮ ਖੁਰਦ ਹੈ, ਇਸ ਕਬੀਲੇ ਦੇ ਲੋਕ ਹੀ ਇੱਥੋਂ ਅੱਗੇ ਤਾਮਿਲਨਾਡੂ ਗਏ ਜਿੱਥੇ ਉਨ੍ਹਾਂ ਨੇ ਆਪਣੀ ਵਿਰਾਸਤ ਤੇ ਸਭਿਆਚਾਰ ਨੂੰ ਜਨਮ ਦਿੱਤਾ। ਸੰਘੋਲ ਇਹਨਾਂ ਰਾਜਿਆਂ ਦੀ ਪੁਰਾਤਨ ਪਰੰਪਰਾ ਸੀ, ਵੱਡੇ ਸੰਘੋਲ ਦੇ ਹੀ ਰਾਜੇ ਸਨ ਤੇ ਇਹ ਇਕ ਰਾਜੇ ਤੋਂ ਅੱਗੇ ਦੂਜੇ ਰਾਜਾ ਨੂੰ ਸੰਘੋਲ ਦੇਂਦਾ ਸੀ। ਸੋ ਇਹਨਾਂ ਦਾ ਪਿਛੋਕੜ ਸੰਘੋਲ ਪੰਜਾਬ ਸੂਬੇ ਨਾਲ ਸੰਬੰਧਿਤ ਹੈ, ਇਤਿਹਾਸ ਦੀ ਇਹ ਛਾਪ ਪੰਜਾਬ ਦਾ ਆਪਣਾ ਪਿਛੋਕੜ ਬਣ ਗਈ, ਬੇਸ਼ਕ ਉਹਨਾਂ ਦੇ ਅੱਗੇ ਵੰਸ਼ਜ ਇਤਿਹਾਸ ਭੁੱਲਦੇ ਗਏ ਪਰ ਸੰਘੋਲ ਉਹਨਾਂ ਦੇ ਰਾਜ ਦਾ ਅੰਗ ਬਣਿਆ ਰਿਹਾ।

ਸੰਘੋਲ ਦੇ ਉੱਤੇ ਸਮੇਂ ਸਮੇਂ ਤੇ ਵੱਖ ਵੱਖ ਢੰਗ ਨਾਲ ਚਿੱਤਰਕਾਰੀ ਹੁੰਦੀ ਰਹੀ। ਪਹਿਲਾ ਇਹ ਬੁਧੀਸ਼ਟ ਜੈਨੀ ਧਰਮ ਤੇ ਸ਼ੈਵ ਮੱਤ ਪਵਿੱਤਰ ਬਲਦ (Bull God) ਨਾਲ ਸਬੰਧਤ ਹੁੰਦੀ ਸੀ ਜਿਸ ਤਰਾ ਹੁਣ ਭਾਰਤ ਸਰਕਾਰ ਨੇ ਸ਼ੈਵ ਮਤ ਨਾਲ ਸਬੰਧਤ ਪਵਿੱਤਰ ਬਲਦ (Bull God) ਦੀ ਚਿਤਰਕਾਰੀ ਕਰਵਾਈ ਹੈ ਨੰਦਾਨ, ਨੰਦਾ, ਸੰਦਾ, ਸੰਧਾ, Nandan,Nanda,Sanda,Sandha ਇਹ ਸਾਰੇ ਅਚਮੇਨੀਡ ਸਮਰਾਜ (Achaemenid Empire) ਦੇ ਪਵਿੱਤਰ ਬਲਦ (Bull God) ਨਾਲ ਸਬੰਧਤ ਰਾਜੇ ਸੀ ਜੋ ਕਿ ਪਵਿੱਤਰ ਬਲਦ (Bull God) ਦੀ ਪੂਜਾ ਕਰਦੇ ਸਨਜਿਸ ਨੂੰ ਭਾਰਤ ਵਿੱਚ ਸ਼ੈਵ ਮਤ ਕਿਹਾ ਜਾਂਦਾ ਹੈ ਪਰਇਹ ਸਾਰੇ ਅਚਮੇਨੀਡ ਸਾਮਰਾਜ, ਸਾਸਾਨੀਅਨ, ਪਾਲਾ ਕੰਬੋਜਾ(AchaemenidEmpire,Sassanian,Pala Kamboja) ਰਾਜਿਆ ਨਾਲ ਸਬੰਧਤ ਹੈ। ਨੰਦਨ, ਨੰਦਾ, ਸੰਦਾ, ਸੰਧਾ (ਕੰਬੋਜਾ) Nandan,Nanda,Sanda,Sandha( Kamboja ) ਰਾਜਿਆਂ ਦੇ ਪਰਿਵਾਰ ਹੁਣ ਵੀ ਪੰਜਾਬ ਵਿੱਚ ਮੌਜੂਦ ਹਨ ਜੋ ਕਿ ਬਹੁਗਿਣਤੀ ਵਿਚ ਉਹ ਹੁਣ ਸਿੱਖ ਧਰਮ ਨੂੰ ਮੰਨਦੇ ਹਨ। ਸੋ ਇਸ ਸ਼ਬਦ ਦੇ ਨਾਮ ਨਾਲ ਸਬੰਧਿਤ ਨੰਦੀ ਦੀ ਚਿੱਤਰਕਾਰੀ ਸਿੰਧੂ ਘਾਟੀ ਦੀ ਸਭਿਅਤਾ ਦੀਆਂ ਮੋਹਰਾਂ 'ਤੇ ਵੀ ਦਿਖਾਈ ਦਿੰਦੇ ਹਨ।

ਸੰਘੋਲ ਜਿਸਨੂੰ ਮੂਲ ਰੂਪ ਵਿੱਚ ਨੰਦੀ ਧਵਾਜਾ ਕਿਹਾ ਜਾਂਦਾ ਹੈ, ਇਹ ਕਰਨਾਟਕ ਦੇ ਵਿਸ਼ਵ ਵਿਰਾਸਤ ਸਥਾਨ, ਵਿਰੂਪਕਸ਼ਾ ਮੰਦਰ, ਪੱਤਦਕੁਲ ਦੀ ਦੱਖਣੀ ਕੰਧ ਤੇ ਉੱਕਰੀ ਸ਼ਿਵ-ਨਟਰਾਜ ਦੀ ਮੂਰਤੀ ਦੇ ਖੱਬੇ ਹੱਥ ਵਿੱਚ ਦਿਖਾਈ ਦਿੰਦਾ ਹੈ। ਮੰਦਿਰ ਦਾ ਨਿਰਮਾਣ 745 ਈਸਵੀ ਵਿੱਚ ਬਦਾਮੀ ਚਲੁਕਿਆਨ ਸਮਰਾਟ ਵਿਕਰਮਾਦਿਤਿਆ-2 (733-45) ਦੀ ਰਾਈ ਲੋਕਮਹਾਦੇਵੀ ਦੁਆਰਾ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਦੱਖਣੀ ਭਾਰਤ ਵਿੱਚ ਬਾਅਦ ਦੇ ਦੌਰ ਵਿੱਚ ਕਈ ਰਾਜਵੰਸ਼ਾਂ ਦੁਆਰਾ ਇਸਨੂੰ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਸੰਘੋਲ ਦੀ ਇਤਿਹਾਸਕ ਮਹੱਤਤਾ ਨੂੰ ਸਮਝਦੇ ਹੋਏ, ਕਿਹਾ ਜਾ ਸਕਦਾ ਹੈ ਕਿ ਰਾਜਵੰਡ ਆਜ਼ਾਦੀ ਦਾ ਇਤਿਹਾਸਕ ਪ੍ਰਤੀਕ ਹੈ।

ਸੰਘੋਲ ਦੇ ਮੂਲ ਦਾ ਪਤਾ ਦੱਖਣੀ ਭਾਰਤ ਦੇ ਚੋਲ ਰਾਜਵੰਸ਼ ਤੋਂ ਪਤਾ ਚਲਦਾ ਹੈ। ਜੋ ਕਿ ਦੁਨੀਆ ਦੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੇ ਰਾਜਵੰਸ਼ਾਂ ਵਿੱਚੋਂ ਇੱਕ ਹੈ। ਚੋਲ ਰਾਜ ਦੇ ਸ਼ਾਸਨ ਦੌਰਾਨ ਇੱਕ ਪੁਜਾਰੀ ਦੀ ਮੌਜੂਦਗੀ ਵਿੱਚ ਸ਼ਕਤੀ ਦਾ ਤਬਾਦਲਾ ਕੀਤਾ ਗਿਆ ਸੀ, ਅਤੇ ਇਸਨੂੰ ਸੰਘੋਲ ਨਾਲ ਪਵਿੱਤਰ ਕੀਤਾ ਗਿਆ ਸੀ ਜੋ ਰਾਜੇ ਨੂੰ ਨਿਆਂ ਨਾਲ ਰਾਜ ਕਰਨ ਦੀ ਯਾਦ ਦਿਵਾਉਂਦਾ ਸੀ। ਪੰਜਵੀਂ ਸਦੀ ਦੇ ਬ੍ਰਾਹਮਣੀ ਗ੍ਰੰਥ ਮਾਰਕੰਡੇਯ ਪੁਰਾਣ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਪਹਿਲਵਾਂ ਅਤੇ ਕੰਬੋਜਾਂ ਦੀਆਂ ਬਸਤੀਆਂ ਨਾ ਸਿਰਫ਼ ਉਦੀਚਿਆ (ਉੱਤਰ-ਪੱਛਮ) ਵਿੱਚ ਸਗੋਂ ਦੱਖਣ-ਪੱਛਮੀ ਭਾਰਤ (ਕਰਨਾਟਕ) ਵਿੱਚ ਵੀ ਸਨ। ਵਰਾਹ ਮਿਹਾਰ ਦੀ ਛੇਵੀਂ ਸਦੀ ਦੀ ਬ੍ਰਹਤਸੰਹਿਤਾ ਵੀ ਪ੍ਰਮਾਣਿਤ ਕਰਦੀ ਹੈ ਕਿ ਪਹਿਲਵ ਅਤੇ ਕੰਬੋਜ ਦੱਖਣ-ਪੱਛਮ ਭਾਰਤ ਦੇ ਕਬਜ਼ੇ ਵਿਚ ਸਨ। ਪਹਿਲ ਦੇ ਆਧਾਰ ਉੱਤੇ ਨਜ਼ਦੀਕੀ ਸਹਿਯੋਗੀ ਵਜੋਂ ਕੰਬੋਜ ਵੀ ਕਈ ਪ੍ਰਾਚੀਨ ਗ੍ਰੰਥਾਂ ਦੁਆਰਾ ਦੱਖਣ-ਪੱਛਮੀ ਅਤੇ ਦੱਖਣੀ ਭਾਰਤ ਵਿੱਚ ਹੋਣ ਦੀ ਭਰਪੂਰ ਪੁਸ਼ਟੀ ਕਰਦੇ ਹਨ ਅਤੇ ਬਹੁਤ ਦਿਲਚਸਪ ਗੱਲ ਇਹ ਹੈ ਕਿ, ਅਗਨੀ ਪੁਰਾਣ ਭਾਰਤ ਦੇ ਅੰਦਰ ਹੀ ਦੋ ਕੰਬੋਜਾ ਬਸਤੀਆਂ ਦਾ ਜ਼ਿਕਰ ਕਰਦਾ ਹੈ, ਜਿਸ ਵਿਚ ਓਹ੍ਹ ਦੱਖਣ-ਪੱਛਮੀ ਭਾਰਤ ਵਿੱਚ ਕੰਬੋਜ਼ ਜਾਤੀ ਹੋਣ ਦਾ ਦਾਅਵਾ ਕਰਦਾ ਹੈ। ਗਰੁੜ ਪੁਰਾਣ ਅਸ਼ਮਾਕਾ, ਪੁਲਿੰਡਾ, ਜਿਮਤਾ, ਨਰਰਾਸ਼ਟਰ ਦੇ ਗੁਆਂਢ ਵਿੱਚ ਇੱਕ ਕੰਬੋਜ ਬਸਤੀ ਨੂੰ ਵੀ ਜੋੜਦਾ ਹੈ। ਲਤਾ ਅਤੇ ਕਾਮਤਾ ਦੇਸ਼ ਵਿਸ਼ੇਸ਼ ਤੌਰ 'ਤੇ ਸਾਨੂੰ ਸੂਚਿਤ ਕਰਦੇ ਹਨ ਕਿ ਕੰਬੋਜਾਂ ਦਾ ਇਹ ਵਰਗ ਭਾਰਤ ਦੇ ਦੱਖਣੀ ਭਾਗ ਵਿੱਚ ਰਹਿ ਰਿਹਾ ਸੀ। ਕੰਬੋਡੀਆ ਵਿੱਚ ਭਾਰਤ ਦਾ ਸਾਬਕਾ ਰਾਜਦੂਤ (1991–94), ਪ੍ਰਾਚੀਨ ਕੰਬੋਜ ਦੇ ਇਕ ਸ਼ਾਹੀ ਘਰਾਣੇ ਅਤੇ ਕਾਂਚੀ ਦੇ ਪੱਲਵਾਂ ਦੇ ਵਿਚਕਾਰ ਨਜ਼ਦੀਕੀ ਵੰਸ਼ਾਵਲੀ ਸਬੰਧਾਂ ਬਾਰੇ ਲਿਖਦਾ ਹੈ ਜਿਸ ਦੇ ਨਤੀਜੇ ਵਜੋਂ ਪੱਲਵ ਰਾਜਾ ਪਰਮੇਸ਼ਵਰ ਵਰਮਨ ਦੂਜੇ ਦੀ ਮੌਤ ਤੋਂ ਬਾਅਦ, ਇੱਕ ਰਾਜਕੁਮਾਰ ਸੀ। ਕੰਬੋਡੀਆ ਨੂੰ ਕਾਮਬੋਜਾ ਦੇਸ਼, ਹੁਣ ਜਿਸ ਦੇਸ਼ ਦਾ ਨਾਮ ਕਾਮਬੋਡੀਆ ਹੈ ਤੋਂ ਪਰਮੇਸ਼ਵਰ (ਉਰਫ਼ ਪੱਲਵਮੱਲਾ) ਦੇ ਨਾਂ ਨਾਲ ਵੀ ਦੱਖਣ ਭਾਰਤ ਲਿਆਂਦਾ ਗਿਆ ਅਤੇ ਨੰਦੀਵਰਮਨ " ਦੇ ਸਿਰਲੇਖ ਹੇਠ ਹੀ ਪੱਲਵ ਸਿੰਘਾਸਣ 'ਤੇ ਬਿਠਾਇਆ ਗਿਆ ਸੀ। ਪੱਲਵ ਸਾਮਰਾਜ ਨੂੰ ਚੋਲ ਸਾਮਰਾਜ ਦੁਆਰਾ ਮਿਲਾਏ ਜਾਣ ਤੋਂ ਬਾਅਦ, ਪੱਲਵ ਤਮਿਲ ਆਬਾਦੀ ਵਿੱਚ ਵਿਲੀਨ ਹੋ ਗਏ?"ਤਾਮਿਲ ਦੇਸ਼ ਦੇ ਪੱਲਵਾਂ ਨੇ 9ਵੀਂ ਸਦੀ ਈਸਵੀ ਦੇ ਅੰਤ ਵਿੱਚ ਆਦਿਤਿਆ ਦੁਆਰਾ ਗੰਗਾ-ਪੱਲਵਾਂ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਚੋਲਾਂ ਦੇ ਅਧੀਨ ਸੇਵਾ ਕੀਤੀ ।ਚੋਲਾ ਦੇ ਰਾਜਾ ਰਾਜਾ ਚੋਲਾ ਪਹਿਲਾ ਦਾ ਜਨਮ ਅਰੁਣਮੋਜ਼ੀ ਖੋਵਰ (ਜਿਸ ਨੂੰ ਰਾਜਾ ਕੇਸਰੀ ਵਰਮਨ ਰਾਜਾ ਰਾਜਾ ਦੇਵਰ ਵੀ ਕਿਹਾ ਜਾਂਦਾ ਹੈ ਅਤੇ ਸਤਿਕਾਰ ਨਾਲ ਪੇਰੁਵੁਦਾਈਅਰ ਵੀ ਕਿਹਾ ਜਾਂਦਾ ਹੈ), ਜੋ ਕਿ ਰਾਜਾ ਰਾਜਾ ਮਹਾਨ ਵਜੋਂ ਜਾਣਿਆ ਜਾਂਦਾ ਹੈ, ਭਾਰਤ ਦੇ ਸਭ ਤੋਂ ਮਹਾਨ ਰਾਜਿਆਂ ਵਿੱਚੋਂ ਇੱਕ ਹੈ।

ਜਿਸਨੇ 985 ਅਤੇ 1014 ਈਸਵੀ ਦੇ ਵਿਚਕਾਰ ਰਾਜ ਕੀਤਾ ਉਹ ਮੁਕੁਲਖੋਰ ਵੀ ਕੁਲਾਰ......ਕਲਰ..ਕੱਲਰ (Kular......klar..kallar) ਜਾਤੀ ਨਾਲ ਸਬੰਧਤ ਸੀ। ਰਾਜਾਰਾਜ ਦੇ ਰਾਜ ਨੂੰ ਅੱਜ ਵੀ ਤੰਜਾਵੁਰ ਦੇ ਸ਼ਿਵ ਮੰਦਰ ਦੁਆਰਾ ਯਾਦ ਕੀਤਾ ਜਾਂਦਾ ਹੈ, ਜਿਸਨੂੰ ਰਾਜਾਰਾਜੇਸ਼ਵਰਮ ਕਿਹਾ ਜਾਂਦਾ ਹੈ। ਮੰਦਿਰ ਨੂੰ ਹੁਣ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਵਜੋਂ ਮਾਨਤਾ ਪ੍ਰਾਪਤ ਹੈ, ਜੋ ਕਿ ਮਹਾਨ ਲਿਵਿੰਗ ਚੋਲਾ ਮੰਦਿਰ ਸਾਈਟ ਦਾ ਹਿੱਸਾ ਹੈ। ਕਿਹਾ ਜਾਂਦਾ ਹੈ ਕਿ ਮੰਦਰ ਦਾ ਨਿਰਮਾਣ ਉਸਦੇ ਸ਼ਾਸਨ ਦੇ 25ਵੇਂ ਸਾਲ ਦੇ 275ਵੇਂ ਦਿਨ ਪੂਰਾ ਹੋ ਗਿਆ ਸੀ।

ਸੋ ਪੰਜਾਬ ਤੋਂ ਚੱਲਿਆ ਇਹ ਸੰਘੋਲ ਤਾਮਿਲਨਾਡੂ ਰਾਜ ਦੀ ਵਿਰਾਸਤ ਅਤੇ ਪਰੰਪਰਾ ਦੇ ਚਿੰਨ੍ਹ ਵਜੋਂ ਵੀ ਲਿਆ ਜਾਂਦਾ ਹੈ, ਵੱਖ-ਵੱਖ ਸੱਭਿਆਚਾਰਕ ਸਮਾਗਮਾਂ, ਤਿਉਹਾਰਾਂ ਅਤੇ ਮਹੱਤਵਪੂਰਨ ਸਮਾਰੋਹਾਂ ਦੇ ਇੱਕ ਅਨਿੱਖੜਵੇਂ ਹਿੱਸੇ ਵਜੋਂ ਸੇਵਾ ਕਰਦਾ ਹੈ।

ਭਾਰਤ ਦੇ ਆਖ਼ਰੀ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਨਹਿਰੂ ਨੂੰ "ਉਸ ਰਸਮ ਬਾਰੇ ਪੁੱਛਿਆ ਜੋ ਬ੍ਰਿਟਿਸ਼ ਤੋਂ ਭਾਰਤੀ ਹੱਥਾਂ ਵਿੱਚ ਸੱਤਾ ਦੇ ਤਬਾਦਲੇ ਦੇ ਪ੍ਰਤੀਕ ਵਜੋਂ ਪਾਲਣਾ ਕੀਤੀ ਜਾਈ ਚਾਹੀਦੀ ਹੈ”। “ਪ੍ਰਤੀਕ (ਸੱਤਾ ਦੇ ਤਬਾਦਲੇ ਲਈ) ਵਰਤੇ ਗਏ 'ਸੰਘੋਲ' ਨੂੰ ਇੱਕ ਰਾਜੇ ਤੋਂ ਉਸਦੇ ਉੱਤਰਾਧਿਕਾਰੀ ਨੂੰ ਸੌਂਪਣਾ ਸੀ। ਰਾਜਗੋਪਾਲਾਚਾਰੀ ਨੂੰ ਰਾਜਵੰਡ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਹ ਤਾਮਿਲਨਾਡੂ ਦੇ ਤੰਜੌਰ ਜ਼ਿਲੇ ਵਿੱਚ ਇੱਕ ਮਸ਼ਹੂਰ ਮੱਠ, ਤਿਰੂਵਦੁਥੁਰਾਈ ਅਥੀਨਮ ਤੱਕ ਪਹੁੰਚਿਆ, ਅਤੇ ਇਸਦੇ ਨੇਤਾ ਨੇ ਸੰਘੋਲ ਦੇ ਨਿਰਮਾਣ ਦਾ ਕੰਮ ਚੇਨਈ-ਅਧਾਰਤ "ਵੁਮੀਦੀ ਬੰਗਾਰੂ ਚੇਟੀ" ਜਿਊਲਰਾਂ ਨੂੰ ਸੌਂਪਿਆ। ਜਿਸ ਨੂੰ ਇੱਕ ਸੁਨਹਿਰੀ ਰਾਜਦ ਮਦਰਾਸ ਪ੍ਰੈਜ਼ੀਡੈਂਸੀ ਵਿੱਚ ਮਸ਼ਹੂਰ ਜੌਹਰੀ ਵੁਮੀਦੀ ਬੰਗਾਰੂ ਚੇਟੀ ਦੁਆਰਾ ਤਿਆਰ ਕੀਤਾ ਗਿਆ ਸੀ। ਸੰਘੋਲ ਦੇ ਨਿਰਮਾਤਾ, ਵੁਮੀਦੀ ਏਥੀਰਾਜੁਲੂ (96) ਅਤੇ ਵੁਮੀਦੀ ਸੁਧਾਕਰ (88), ਚੇਨਈ ਵਿੱਚ ਰਹਿ ਰਹੇ ਹਨ।

14 ਅਗਸਤ, 1947 ਨੂੰ ਹੋਏ ਸਮਾਰੋਹ ਦੌਰਾਨ,    ਤਿਰੂਵਾਵਡੂਥੁਰਾਈ ਅਧੀਤਮ (Thiruvavaduthurai Adityam)   (500 ਸਾਲ ਪੁਰਾਣਾ ਸੈਵੈਤ ਮੱਠ), ਨਾਗਾਸਵਰਮ ਦੇ ਖਿਡਾਰੀ ਰਾਜਰਥਿਨਮ ਪਿੱਲਈ (Rajarathinam Pillai), ਅਤੇ ਇੱਕ ਓਧੁਵਰ (ਇੱਕ ਵਿਅਕਤੀ ਜੋ ਤਮਿਲ ਮੰਦਰਾਂ ਵਿੱਚ ਭਗਤੀ ਗੀਤ ਗਾਉਂਦਾ ਹੈ) ਨੇ ਲਾਰਡ ਮਾਊਂਟਬੈਟਨ ਨੂੰ ਰਾਜਵੰਡ ਸਮੇਂ ਦਿਤਾ ਇਸ ਸੰਘੋਲ ਨੂੰ ਕੋਲਾਰੂ ਪਧੀਗਮ ਵਜੋਂ ਜਾਣਿਆ ਜਾਂਦਾ ਸੀ ਅਤੇ ਫਿਰ ਇਸਨੂੰ ਵਾਪਸ ਲੈ ਲਿਆ। ਬਾਅਦ ਵਿਚ ਇਸ ਨੂੰ ਇਕ ਜਲੂਸ ਦੇ ਇਕੱਠ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਘਰ ਲਿਜਾਇਆ ਗਿਆ, ਜਿੱਥੇ ਇਹ ਉਨ੍ਹਾਂ ਨੂੰ ਸੌਂਪਿਆ ਗਿਆ। 

ਮੌਜੂਦਾ ਸਮੇਂ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਮਈ, 2023 ਨੂੰ ਸੰਘੋਲ ਨੂੰ ਪਾਰਲੀਮੈਂਟ ਵਿੱਚ ਲਾਈਆਂ ਸੀ। 20,000 ਕਰੋੜ ਰੁਪਏ ਦੇ ਸੈਂਟਰਲ ਵਿਸਟਾ ਪ੍ਰੋਜੈਕਟ ਦੇ ਤਹਿਤ ਬਣੇ, ਨਵੀਂ ਸੰਸਦ ਭਵਨ ਵਿਚ ਲੋਕ ਸਭਾ ਸਪੀਕਰ ਦੀ ਕੁਰਸੀ ਦੇ ਨੇੜੇ, ਸੰਘੋਲ ਵਜੋਂ ਜਾਣਿਆ ਜਾਂਦਾ ਰਾਜਦੰਡ ਸਥਾਪਤ ਕੀਤਾ ਗਿਆ ਹੈ। ਇਹ ਉਹੀ ਸੰਘੋਲ ਹੈ ਜਿਸ ਦਾ ਸਬੰਧ ਪੰਜਾਬ ਤੇ ਤਾਮਿਲਨਾਡੂ ਦੇ ਉਹਨਾਂ ਰਾਜਿਆਂ ਨਾਲ ਹੈ ਜਿੰਨਾ ਦੇ ਪੂਰਵਜ ਹੁਣ ਵੀ ਪੰਜਾਬ ਵਿੱਚ ਇਸ ਇਤਿਹਾਸ ਨੂੰ ਸਾਂਭੀ ਬੈਠੇ ਹਨ। ਜਿਨ੍ਹਾਂ ਉੱਤੇ ਸੰਘੋਲ ਦਾ ਨਾਮ ਪੰਜਾਬ ਨਾਲ ਜੁੜਿਆ ਹੋਇਆ ਹੈ। ਇਸ ਇਤਿਹਾਸਕ ਸੱਚ ਤੋਂ ਪਰ੍ਹੇ ਕੁਝ ਵੀ ਨਹੀਂ, ਜੇਕਰ ਇਸ ਨੂੰ ਡੂੰਘਾਈ ਵਿੱਚ ਪੜ੍ਹਿਆ ਜਾਵੇ, ਕਿਉਂਕਿ ਦੁਨੀਆਂ 'ਚ ਪੈਦਾ ਹੋਏ ਮਨੁੱਖ ਦਾ ਕਿਸੇ ਨਾ ਕਿਸੇ ਤਰ੍ਹਾਂ ਆਪਸੀ ਸੰਬੰਧ ਹੈ, ਬੇਸ਼ਕ ਸਮੇਂ ਨਾਲ ਉਨਾਂ ਨੇ ਇਕ ਦੂਜੇ ਤੋਂ ਦੂਰੀ ਬਣਾ ਕੇ ਆਪਣਾ ਇਕ ਵੱਖਰਾ ਸੱਭਿਆਚਾਰ ਉਸਾਰ ਲਿਆ ਹੈ।

 

ਖੋਜ ਕਰਤਾ : ਸਰਬਜੀਤ ਸਿੰਘ ਨਿਊਯਾਰਕ 

ਫੋਨ ਨੰਬਰ - 347-935-6589

ਸਕ੍ਰਿਪਟ ਲੇਖਕ: ਡਾ. ਸਰਬਜੀਤ ਕੌਰ ਜੰਗ

Email…sarbjeet.sarb1984@gmail.com