ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਜਲੰਧਰ ਵਿਚ ਇਨਾਮ ਵੰਡ ਸਮਾਰੋਹ

ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਜਲੰਧਰ ਵਿਚ ਇਨਾਮ ਵੰਡ ਸਮਾਰੋਹ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਲੰਧਰ: ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਵਲੋਂ ਚਲਾਏ ਜਾ ਰਹੇ ਸਕੂਲ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ( ਜੀਰੋ ਫੀਸ )ਮਾਡਲ ਹਾਊਸ ,ਰੋਡ ਬਸਤੀ ਸ਼ੇਖ ਜਲੰਧਰ  ਵਿਖੇ ਸਿੱਖ ਮਿਸ਼ਨਰੀ ਕਾਲਜ ਵਲੋਂ ਲਈ ਜਾਣ  ਵਾਲੀ ਧਾਰਮਿਕ ਪ੍ਰੀਖਿਆ  ਵਲੋਂ ਚੰਗੇ ਨੰਬਰ ਲੈ ਕੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਇਨਾਮ ਵੰਡ ਸਮਾਰੋਹ ਰੱਖਿਆ ਗਿਆ |

ਪੂਰੇ ਜਲੰਧਰ ਜੋਨ ਵਿੱਚੋ ਇਸ ਸਕੂਲ ਨੇ ਸਭ ਸਕੂਲਾ ਨਾਲੋਂ ਵੱਧ ਕੁਲ 40 ਇਨਾਮ ਪ੍ਰਾਪਤ ਕੀਤੇ |ਕੁਲ 60ਬੱਚਿਆਂ ਨੇ ਇਸ ਧਾਰਮਿਕ ਪ੍ਰੀਖਿਆ ਵਿਚ ਭਾਗ ਲਿਆ ਸੀ |ਇਨਾਮਾਂ ਦੇ ਨਾਲ ਨਾਲ ਬੱਚਿਆਂ ਨੂੰ ਸਕੂਲ ਯੂਨੀਫਾਰਮ ਅਤੇ ਬੂਟ ਵੀ ਮੁਫ਼ਤ ਵੰਡੇ ਗਏ | ਇਸ ਦੇ ਨਾਲ ਸਕੂਲ ਪ੍ਰਿੰਸੀਪਲ ਮੈਡਮ ਗੁਰਮੀਤ ਕੌਰ ਅਤੇ ਧਾਰਮਿਕ ਪ੍ਰੀਖਿਆ ਅਧਿਆਪਕ ਮੈਡਮ ਅਮ੍ਰਿਤਪਾਲ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ |ਇਸ ਸਮਾਗਮ ਵਿਚ ਸਕੂਲ ਦੇ ਬੱਚਿਆਂ ਦੁਆਰਾ ਸ਼ਬਦ ਕੀਰਤਨ ,ਕਵਿਤਾ ਲੈਕਚਰ ਅਤੇ ਕਵੀਸ਼ਰੀ ਵੀ ਪੇਸ਼ ਕੀਤੀ ਗਈ |

ਜਿਨ੍ਹਾਂ ਬੱਚਿਆਂ ਨੇ ਆਪਣੀ ਪੇਸ਼ਕਾਰੀ ਕੀਤੀ ਓਹਨਾ ਸਾਰਿਆਂ ਨੂੰ ਸ੍ਰ.ਪਰਮਿੰਦਰਪਾਲ ਸਿੰਘ ਖਾਲਸਾ ,ਜੋ ਕਿ ਸਕੂਲ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਵੀ ਹਨ ,ਉਨ੍ਹਾਂ ਮੁਖ ਮਹਿਮਾਨ ਦੇ ਵਜੋਂ ਇਸ ਸਮਾਗਮ ਵਿਚ ਸਮੂਲੀਅਤ ਕੀਤੀ ਓਹਨਾ ਸਾਰੇ ਬੱਚਿਆਂ ਨੂੰ 500-500 ਰੁ: ਨਕਦ ਇਨਾਮ  ਦੇ ਕੇ ਵਿਸ਼ੇਸ਼ ਸਨਮਾਨ ਵੀ ਕੀਤਾ| ਇਸ ਤੋਂ ਇਲਾਵਾ 50 ਹਜਾਰ ਰੁ : ਸਕੂਲ ਨੂੰ ਦਸਵੰਧ ਵੀ ਦਿੱਤਾ | ਸ੍ਰ .ਮੋਹਨ ਸਿੰਘ ਯੂ.ਐੱਸ .ਏ ਅਤੇ ਸ੍ਰ .ਹਰਭਜਨ ਸਿੰਘ ਗਰਚਾ ਵਲੋਂ ਸਾਂਝੇ ਤੌਰ ਤੇ 54 ਹਜਾਰ ਰੁ :ਦਾ ਦਸਵੰਧ ਸਕੂਲ ਨੂੰ ਦਿੱਤਾ ਗਿਆ |  ਡਾ. ਮਨਦੀਪ ਕੌਰ ਪਰੁਥੀ ਜਿਨ੍ਹਾਂ ਨੇ ਬੱਚਿਆਂ ਲਈ ਸਕੂਲ ਯੂਨੀਫਾਰਮ ਦੇਣ ਦੀ ਸੇਵਾ ਕੀਤੀ ,ਅਜੀਤਪਾਲ ਸਿੰਘ ਅਬਰੋਲ  ਜਿਨ੍ਹਾਂ ਨੇ 11000 ਰੁ : ਦਸਵੰਦ ਦੀ ਸੇਵਾ ਕੀਤੀ | ਸ੍ਰ ਸੁਖਜੀਤ ਸਿੰਘ ਅਤੇ ਸ੍ਰ .ਬੀਰਜੋਧ ਸਿੰਘ ਹੁਰਾਂ ਵਲੋਂ ਬੱਚਿਆਂ ਨੂੰ ਮੁਫ਼ਤ ਕਿਤਾਬਾ ਦੀ ਸੇਵਾ ਕੀਤੀ ਗਈ | 

ਇਹਨਾਂ ਸਭ ਸੱਜਣਾ ਨੇ ਮੁਖ ਮਹਿਮਾਨ ਦੇ ਤੌਰ ਤੇ ਪੁੱਜ ਕੇ ਇਸ ਸਮਾਗਮ ਦੀ ਰੌਣਕ ਨੂੰ ਵਧਾਇਆ |ਇਨ੍ਹਾਂ ਪਾਸੋ ਹੀ ਬੱਚਿਆਂ ਨੂੰ ਇਨਾਮ ਵੀ ਦਵਾਏ ਗਏ |  ਇਸ ਤੋਂ ਇਲਾਵਾ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਸਰਦਾਰ ਬਲਜੀਤ ਸਿੰਘ ਜੀ (ਖਜਾਨਚੀ ) ਸ੍ਰ .ਪ੍ਰੇਮ ਸਿੰਘ ਜੀ ਸ੍ਰ .ਕੰਵਲਜੀਤ ਸਿੰਘ ਸ੍ਰ .ਸੁਰਿੰਦਰਪਾਲ  ਸਿੰਘ ਗੋਲਡੀ ,ਸ੍ਰ .ਸੁਖਵਿੰਦਰ ਸਿੰਘ (ਦਿੱਲੀ ਪੇਂਟ ਵਾਲੇ )ਸ੍ਰ. ਹਰਭਜਨ ਸਿੰਘ ਗਰਚਾ .ਸ੍ਰ .ਹਰਦੇਵ ਸਿੰਘ ਗਰਚਾ ਸ੍ਰ.ਸੁਖਜੀਤ ਸਿੰਘ ,ਸ੍ਰ.ਬੀਰਜੋਧ ਸਿੰਘ ਸ੍ਰ .ਕੁਲਵਿੰਦਰ ਸਿੰਘ , ਐਡਵੋਕੇਟ ਅਰਮਨਜੋਤ ਕੌਰ   ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ | ਸ੍ਰ.ਪਰਮਿੰਦਰਪਾਲ ਸਿੰਘ ਖਾਲਸਾ ਅਤੇ ਸਮੂਹ ਸਕੂਲ ਪ੍ਰਬੰਧਕ ਕਮੇਟੀ ਵਲੋਂ ,ਸ੍ਰ.ਅਜੀਤਪਾਲ ਸਿੰਘ ਅਬਰੋਲ ,ਡਾ.ਮਨਦੀਪ ਕੌਰ ਪਰੁਥੀ ਹੁਰਾਂ ਸ੍ਰ .ਸੁਖਜੀਤ ਸਿੰਘ ਅਤੇ ਸ੍ਰ ਬੀਰਜੋਧ ਸਿੰਘ ਹੁਰਾਂ  ਨੂੰ   ਵਿਸ਼ੇਸ਼ ਤੌਰ ਤੇ ਸਨਮਾਨਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਸ੍ਰ ਬਲਜੀਤ ਸਿੰਘ ਅਤੇ ਸ੍ਰ .ਪ੍ਰੇਮ ਸਿੰਘ ਜੀ ਹੁਰਾਂ ਨੂੰ ਵੀ ਸਮੂਹ ਸਕੂਲ ਸਟਾਫ ਵਲੋਂ ਸਨਮਾਨ ਚਿਨ੍ਹ ਨਾਲ ਸਨਮਾਨਿਤ ਕੀਤਾ ਗਿਆ |ਐਡਵੋਕੇਟ ਅਰਮਨਜੋਤ ਕੌਰ ਨੇ  ਬੱਚਿਆਂ ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ  ਆਪਣੀ ਪੜਾਈ ਦੇ ਨਾਲ ਨਾਲ ਧਾਰਮਿਕ ਵਿਦਿਆ ਨੂੰ ਕਿਵੇਂ ਆਪਣੇ ਜੀਵਨ ਵਿਚ ਨਾਲ ਲੈ ਕੇ ਸਮਾਜ ਵਿਚ ਵਿਚਰਨਾ ਹੈ |ਸ੍ਰ .ਕੁਲਵਿੰਦਰ ਸਿੰਘ ਨੇ ਵੀ ਸਕੂਲ ਦੇ ਧਾਰਮਿਕ ਪ੍ਰੋਜੈਕਟ ਨੂੰ ਲੈ ਕੇ ਗੱਲਬਾਤ ਕੀਤੀ |  ਸ੍ਰ .ਪਰਮਿੰਦਰਪਾਲ ਸਿੰਘ ਖਾਲਸਾ ਜੀ ਨੇ ਬੱਚਿਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਦੁਆਰਾ ਦਿਤੇ ਗਏ ਸਿਧਾਂਤਾਂ ਤੇ ਦ੍ਰਿੜ੍ਹ ਰਹਿਣਾ ਚਾਹੀਦਾ ਹੈ ਅਤੇ ਆਪਣੀ ਹੋਂਦ ਅਤੇ ਅਣਖ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ | ਅੰਤ ਸਮੂਹ ਸਕੂਲ ਸਟਾਫ ਅਤੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |