ਸਿੱਖ ਕਤਲੇਆਮ : 56 ‘ਚੋਂ ਸਿਰਫ਼ ਚਾਰ ਕੇਸਾਂ ਵਿੱਚ ਚਾਰਜਸ਼ੀਟ ਪੇਸ਼

ਸਿੱਖ ਕਤਲੇਆਮ : 56 ‘ਚੋਂ ਸਿਰਫ਼ ਚਾਰ ਕੇਸਾਂ ਵਿੱਚ ਚਾਰਜਸ਼ੀਟ ਪੇਸ਼

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਦੰਗਿਆਂ ਦੀ ਜਾਂਚ ਲਈ ਕੇਂਦਰ ਸਰਕਾਰ ਵੱਲੋਂ ਨਿਯੁਕਤ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਅਗਲੇਰੀ ਜਾਂਚ ਲਈ ਹੱਥ ਵਿੱਚ ਲਏ ਸਿੱਖ ਕਤਲੇਆਮ ਸਬੰਧੀ 59 ਕੇਸਾਂ ਵਿਚੋਂ ਸਿਰਫ਼ ਚਾਰ ਵਿੱਚ ਚਾਰਜਸ਼ੀਟਸ ਦਾਖ਼ਲ ਕੀਤੀਆਂ ਹਨ। ਇਸ ਸਬੰਧੀ ਸੁਪਰੀਮ ਕੋਰਟ ਵਿੱਚ ਪੇਸ਼ ਇਕ ਸਥਿਤੀ ਰਿਪੋਰਟ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਇਨ੍ਹਾਂ ਵਿਚੋਂ 38 ਕੇਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ 17 ਦੀ ਹਾਲੇ ਜਾਂਚ ਜਾਰੀ ਹੈ। ਸੁਪਰੀਮ ਕੋਰਟ ਦੀਆਂ ਹਦਾਇਤਾਂ ਉਤੇ ਦਾਖ਼ਲ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ, ”ਇਹ ਭਰੋਸਾ ਦਿਵਾਇਆ ਜਾਂਦਾ ਹੈ ਕਿ ਤਫ਼ਤੀਸ਼ ਤੇਜ਼ੀ ਤੇ ਡੂੰਘਾਈ ਨਾਲ ਕੀਤੀ ਜਾ ਰਹੀ ਹੈ।” ਗ਼ੌਰਤਲਬ ਹੈ ਕਿ ਮੰਤਰਾਲੇ ਨੇ ਸਿੱਟ ਦੀ ਮਿਆਦ ਇਸ ਸਾਲ 11 ਅਗਸਤ ਤੱਕ ਵਧਾ ਦਿੱਤੀ ਹੈ ਅਤੇ ਦਿੱਲੀ ਸਰਕਾਰ ਤੇ ਦਿੱਲੀ ਹਾਈ ਕੋਰਟ ਨੂੰ ਇਨ੍ਹਾਂ ਕੇਸਾਂ ਦੀ ਸੁਣਵਾਈ ਲਈ ਵਿਸ਼ੇਸ਼ ਅਦਾਲਤ ਕਾਇਮ ਕਰਨ ਲਈ ਲਿਖਿਆ ਹੈ।