ਇੰਡੀਅਨ ਏਜੰਟਾਂ ਵੱਲੋਂ ਸੁਪਾਰੀ ਦੇ ਕੇ ਸਿੱਖਾਂ ਨੂੰ ਕਤਲ ਕਰਾਉਣ ਦੀ ਸਾਜਿਸ਼ ਦਾ ਮਾਮਲਾ

ਇੰਡੀਅਨ ਏਜੰਟਾਂ ਵੱਲੋਂ ਸੁਪਾਰੀ ਦੇ ਕੇ ਸਿੱਖਾਂ ਨੂੰ ਕਤਲ ਕਰਾਉਣ ਦੀ ਸਾਜਿਸ਼ ਦਾ ਮਾਮਲਾ

 ਸੀਬੀਸੀ ਦੀ ਦਸਤਾਵੇਜ਼ੀ ਫਿਲਮ ਵਿੱਚ ਸਨਸਨੀਖੇਜ਼ ਪ੍ਰਗਟਾਵੇ

ਕੈਨੇਡੀਅਨ ਬਰੌਡਕਾਸਟਿੰਗ ਕਾਰਪੋਰੇਸ਼ਨ ਨੇ ਪੱਤਰਕਾਰੀ ਦੇ ਖੇਤਰ ਵਿੱਚ ਵੱਡਾ ਮਾਅਰਕਾ ਮਾਰਿਆ ਹੈ। ਇੱਕ ਸਨਸਨੀਖੇਜ਼ ਦਸਤਾਵੇਜ਼ੀ ਫਿਲਮ ਰਾਹੀਂ ਸੀਬੀਸੀ ਨੇ ਪੇਸ਼ ਕੀਤਾ ਹੈ ਕਿ ਕਿਸ ਤਰੀਕੇ ਨਾਲ ਕੈਨੇਡਾ ਦੀ ਧਰਤੀ 'ਤੇ ਭਾਰਤੀ ਏਜੰਟਾਂ ਦੁਆਰਾ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਸਾਜਿਸ਼ ਰਚੀ ਗਈ। ਇਸ ਦਾ ਖੁਲਾਸਾ ਅਮਰੀਕਾ ਦੇ ਸਿਖਜ਼ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਲਈ ਨਿਖਲ ਗੁਪਤਾ ਰਾਹੀਂ ਇੰਡੀਅਨ ਸਟੇਟ ਵੱਲੋਂ ਸਾਜਿਸ਼ ਅਧੀਨ ਸੁਪਾਰੀ ਦੇਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਸੱਚ ਪ੍ਰਗਟ ਹੋ ਗਿਆ। ਸੀਬੀਸੀ ਨੇ ਆਪਣੀ ਦਸਤਾਵੇਜ਼ੀ ਫਿਲਮ "Contract to Kill : Inside an Alleged plot by the Indian Government to kill Sikh Activists in Canada, The Fifth Estate" ਵਿਚ ਦਰਸਾਇਆ ਹੈ ਕਿ ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਝਰ ਦਾ ਸਾਜਿਸ਼ੀ ਢੰਗ ਨਾਲ ਇੰਡੀਅਨ ਏਜੰਸੀਆਂ ਵੱਲੋਂ ਕਤਲ ਕੀਤੇ ਜਾਣ ਕਥਿਤ ਦੋਸ਼ਾਂ ਪਿੱਛੇ ਕਿੰਨੀ ਸ਼ੱਕੀ ਭੂਮਿਕਾ ਹੈ। ਇਸ ਤੋਂ ਇਲਾਵਾ ਇੰਡੀਅਨ ਮੀਡੀਏ ਅਤੇ ਏਜੰਸੀਆਂ ਵੱਲੋਂ ਕਿਸੇ ਹੋਰ ਦੀ ਵੀਡੀਓ ਦਿਖਾ ਕੇ, ਉਸ ਸ਼ਖਸ ਨੂੰ ਬੰਦੂਕਾਂ ਰਾਹੀਂ ਟ੍ਰੇਨਿੰਗ ਲੈਂਦੇ ਦਿਖਾਉਂਦੇ ਹਰਦੀਪ ਸਿੰਘ ਨਿੱਝਰ ਦੱਸਣਾ ਕਿੰਨਾ ਤੱਥਹੀਣ ਹੈ, ਇਹ ਸੱਚ ਸੀਬੀਸੀ ਦੀ ਦਸਤਾਵੇਜ਼ੀ ਡਾਕੂਮੈਂਟਰੀ ਪੇਸ਼ ਕਰਦੀ ਹੈ।


ਭਾਈ ਹਰਦੀਪ ਸਿੰਘ ਨਿਁਝਰ ਦੇ ਕਤਲ ਤੋਂ, ਕਰੀਬ ਇਕ ਸਾਲ ਪਹਿਲਾਂ (14-07-2022) ਕਰੋੜਪਤੀ ਸਿੱਖ ਆਗੂ ਭਾਈ ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ ਮਾਮਲੇ ਵਿੱਚ ਸਨਸਨੀਖੇਜ਼ ਪ੍ਰਗਟਾਵੇ ਕਰਦਿਆਂ, ਸੀਬੀਸੀ ਨੇ ਦਰਸਾਇਆ ਕਿ ਕਤਲ ਤੋਂ ਇਕ ਦਿਨ ਪਹਿਲਾਂ ਮਲਿਕ ਨੂੰ ਭਾਰਤੀ ਨੰਬਰਾਂ ਤੋਂ ਤਿੰਨ ਫੋਨ ਕਾਲਾਂ ਆਈਆਂ ਸਨ, ਜਿਨਾਂ ਵਿੱਚੋਂ ਇੱਕ ਸਾਬਕਾ ਭਾਰਤੀ ਕੌਂਸਲਰ (ਵੈਨਕੂਵਰ ਦੇ ਕੌਂਸਲਖਾਨੇ ਦਾ ਸਾਬਕਾ ਕੌਂਸਲ ਅਧਿਕਾਰੀ) ਦੀ ਸੀ। ਹੋਰ ਵੀ ਸਨਸਨੀਖੇਜ਼ ਗੱਲ ਹੈ ਕਿ ਕਤਲ ਵਾਲੇ ਦਿਨ ਦੀ ਭਾਈ ਮਲਿਕ ਦੀ ਡਾਇਰੀ ਵਿੱਚ ਲਿਖਿਆ ਹੋਇਆ ਹੈ ਕਿ 10 ਵਜੇ ਵੈਨਕੂਵਰ ਸਥਿਤ ਭਾਰਤੀ ਕੌਂਸਲ ਖਾਨੇ ਦੇ ਉਸੇ ਹੀ ਸਾਬਕਾ ਅਧਿਕਾਰੀ ਨਾਲ ਉਹਨਾਂ ਦੀ ਮੀਟਿੰਗ ਸੀ, ਜਦਕਿ ਸਾਢੇ ਨੌਂ ਵਜੇ ਸਰੀ ਵਿੱਚ ਆਪਣੇ ਕਾਰੋਬਾਰ ਦੇ ਥਾਂ 'ਤੇ ਮਲਿਕ ਦੀ ਹੱਤਿਆ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇੱਕ ਪਾਸੇ ਭਾਈ ਮਲਿਕ ਅਤੇ ਭਾਈ ਅਜੈਬ ਸਿੰਘ ਬਾਗੜੀ ਨੂੰ ਏਅਰ ਇੰਡੀਆ ਬੰਬ ਧਮਾਕੇ ਦੇ ਮਾਮਲੇ ਵਿੱਚ ਜੇਲ ਵਿੱਚ ਰੱਖਿਆ ਗਿਆ, ਜੋ ਕਿ ਬਾਅਦ ਵਿੱਚ ਬਰੀ ਹੋ ਗਏ ਸਨ, ਦੂਜੇ ਪਾਸੇ ਮਲਿਕ ਦੀ ਭਾਰਤ ਫੇਰੀ ਮੌਕੇ ਇੰਡੀਅਨ ਅਧਿਕਾਰੀਆਂ ਵੱਲੋਂ ਉਹਨਾਂ ਨਾਲ ਬਕਾਇਦਾ ਮੀਟਿੰਗਾਂ ਕੀਤੇ ਜਾਣ ਨਾਲ ਖਤਰਨਾਕ ਸਾਜਿਸ਼ ਸਾਹਮਣੇ ਆਈ ਆਉਂਦੀ ਹੈ। ਕੈਨੇਡਾ ਵਿੱਚ ਸਿੱਖਾਂ ਦੀਆਂ ਹੱਤਿਆਵਾਂ ਦੇ ਮਾਮਲੇ ਵਿੱਚ ਇਹ ਕਈ ਤਰ੍ਹਾਂ ਦੇ ਪਰਦੇ ਫਾਸ਼ ਕਰਦੀ ਹੈ। ਆਉਂਦੇ ਸਮੇਂ ਬਹੁਤ ਵੱਡੇ ਸਨਸਨੀਖੇਜ ਖੁਲਾਸੇ ਹੋਣ ਦੇ ਆਸਾਰ ਹਨ।
ਸੀਬੀਸੀ ਨੂੰ ਬੇਬਾਕੀ, ਦ੍ਰਿੜਤਾ, ਤੱਥਾਾਂ ਅਧਾਰਤ ਅਤੇ ਦਲੇਰਾਨਾ ਢੰਗ ਨਾਲ, ਅਜਿਹੀ ਦਸਤਾਵੇਜ਼ੀ ਫਿਲਮ ਤਿਆਰ ਕਰਨ ਲਈ ਵਧਾਈ ਦੇਣੀ ਬਣਦੀ ਹੈ। ਭਾਰਤੀ ਗੋਦੀ ਮੀਡੀਆ ਨੂੰ ਝੂਠੀਆਂ ਖਬਰਾਂ ਲਾ ਕੇ, ਗਲਤ ਬਿਰਤਾਂਤ ਸਿਰਜਣ ਲਈ ਵੀ ਇਸ ਡਾਕੂਮੈਂਟਰੀ ਵਿੱਚ ਸ਼ਰਮਸ਼ਾਰ ਕੀਤਾ ਗਿਆ ਹੈ। ਸੀਬੀਸੀ ਦੀ ਫਿਲਮ 'ਚੋ ਜਾਣਕਾਰੀ ਧੰਨਵਾਦ ਸਹਿਤ ਲਈ ਗਈ ਹੈ। ਸੀਬੀਸੀ ਦੇ ਰਿਪੋਰਟਰਾਂ ਵੱਲੋਂ ਭਾਰਤੀ ਕੌਂਸਲ ਖਾਨੇ ਨਾਲ ਸੰਪਰਕ ਕਰਨ ਤੇ ਕੋਈ ਵੀ ਜਵਾਬ ਨਾ ਦੇਣਾ ਵੀ ਇੰਡੀਅਨ ਏਜੰਟਾਂ ਦੀ ਸ਼ੱਕੀ ਭੂਮਿਕਾ ਜ਼ਾਹਿਰ ਕਰਦਾ ਹੈ।

 

ਡਾ. ਗੁਰਵਿੰਦਰ ਸਿੰਘ