ਸਤਿੰਦਰ ਸਰਤਾਜ ਨੇ ਫਰੈਂਚ ਸਿੱਖ ਕੇ ਪੈਰਿਸ ਦੀ ਜੁਗਨੀ’ ਗੀਤ ਕੀਤਾ ਤਿਆਰ

ਸਤਿੰਦਰ ਸਰਤਾਜ ਨੇ ਫਰੈਂਚ ਸਿੱਖ ਕੇ ਪੈਰਿਸ ਦੀ ਜੁਗਨੀ’ ਗੀਤ ਕੀਤਾ ਤਿਆਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਮੁੰਬਈ: ਗੀਤ ‘ਰੁਤਬਾ’, ‘ਸੱਜਣ ਰਾਜ਼ੀ’, ‘ਤਿੱਤਲੀ’ ਅਤੇ ‘ਗੱਲਾਂ ਈ ਨੇ’ ਲਈ ਜਾਣੇ ਜਾਂਦੇ ਪੰਜਾਬ ਦੇ ਉੱਘੇ ਫਨਕਾਰ ਸਤਿੰਦਰ ਸਰਤਾਜ ਨੇ ਆਪਣੇ ਆਉਣ ਵਾਲੇ ਨਵੇਂ ਗੀਤ ‘ਪੈਰਿਸ ਦੀ ਜੁਗਨੀ’ ਵਿਚ ਫਰਾਂਸੀਸੀ (ਫਰੈਂਚ) ਭਾਸ਼ਾ ਦੇ ਕੁਝ ਸ਼ਬਦ ਵਰਤੇ ਹਨ। ਇਸ ਗੀਤ ਰਾਹੀਂ ਸਤਿੰਦਰ ਸਰਤਾਜ ਨੇ ਪਹਿਲੀ ਵਾਰ ਪੰਜਾਬੀ ਤੇ ਫਰਾਂਸੀਸੀ ਭਾਸ਼ਾ ਨੂੰ ਇਕਮਿਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਪਹਿਲਾਂ ਇਹ ਤੈਅ ਹੋਇਆ ਸੀ ਕਿ ਫਰੈਂਚ ਦਾ ਟੋਟਕਾ ਕੋਈ ਸਥਾਨਕ ਫਨਕਾਰ ਗਾਏਗਾ ਪਰ ਸਤਿੰਦਰ ਸਰਤਾਜ ਨੇ ਇਸ ਚੁਣੌਤੀ ਨੂੰ ਕਬੂਲਦਿਆਂ ਖੁਦ ਫਰੈਂਚ ਸਿੱਖ ਕੇ ਇਹ ਗੀਤ ਤਿਆਰ ਕੀਤਾ। ਸਤਿੰਦਰ ਸਰਤਾਜ ਨੇ ਆਖਿਆ,‘‘ਇਹ ਮੇਰੇ ਲਈ ਨਵੇਂ ਸ਼ਬਦ ਸਨ। ਖਾਸ ਕਰਕੇ ਜਦੋਂ ਤੁਸੀਂ ਫਰੈਂਚ ਪੜ੍ਹਦੇ ਹੋ ਤਾਂ ਤੁਸੀਂ ਫਰਾਂਸੀਸੀ ਲੋਕਾਂ ਵਾਂਗ ਸ਼ਬਦਾਂ ਦਾ ਉਚਾਰਨ ਨਹੀਂ ਕਰ ਸਕਦੇ। ਮੈਂ ਕਈ ਕੋਸ਼ਿਸ਼ਾਂ ਕਰਨ ਮਗਰੋਂ ਸੋਚਿਆ ਕਿ ਜਦੋਂ ਮੈਂ ਫਰੈਂਚ ਸਹੀ ਬੋਲ ਰਿਹਾਂ ਤਾਂ ਇਸ ਨੂੰ ਗਾ ਕਿਉਂ ਨਹੀਂ ਸਕਦਾ। ਇਸੇ ਕਰਕੇ ਇਹ ਗੀਤ ਤਿਆਰ ਹੋ ਸਕਿਆ।’ ਮੈਨੂੰ ਉਮੀਦ ਹੈ ਕਿ ਲੋਕ ਇਸ ਗੀਤ ਨੂੰ ਪਸੰਦ ਕਰਨਗੇ। ਦਸਣਯੋਗ ਹੈ ਕਿ ਅੱਜ ਇਹ ਗੀਤ ਰਿਲੀਜ਼ ਹੋ ਗਿਆ ਹੈ।