ਦੇਸ਼ ਧ੍ਰੋਹ ਦੇ ਮਾਮਲੇ ਚੋਂ ਰਮਨਦੀਪ ਸਿੰਘ ਸੰਨੀ ਨਿਰਦੋਸ਼ ਕਰਾਰ

ਦੇਸ਼ ਧ੍ਰੋਹ ਦੇ ਮਾਮਲੇ ਚੋਂ ਰਮਨਦੀਪ ਸਿੰਘ ਸੰਨੀ ਨਿਰਦੋਸ਼ ਕਰਾਰ

ਬਠਿੰਡਾ: ਮੋਹਾਲੀ ਪੁਲਿਸ ਨੇ ਰਮਨਦੀਪ ਸਿੰਘ ਉਰਫ਼ ਸੰਨੀ ਨੂੰ ਦੇਸ਼-ਧ੍ਰੋਹ ਦੇ ਮੁਕੱਦਮੇ ਵਿਚੋਂ ਨਿਰਦੋਸ਼ ਕਰਾਰ ਦਿੱਤਾ ਹੈ। ਜਿਸ ਤੋਂ ਸਾਬਿਤ ਹੋ ਗਿਆ ਕਿ ਸੰਨੀ ਦਾ ਉਸ ਮੁਕੱਦਮੇ ਵਿਚ ਕੋਈ ਰੋਲ ਨਹੀਂ ਸੀ ਅਤੇ ਉਸ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਨਾਜਾਇਜ਼ ਹੀ ਫਸਾਇਆ ਜਾ ਰਿਹਾ ਸੀ। ਇਹ ਪ੍ਰਗਟਾਵਾ ਬਠਿੰਡਾ ਪ੍ਰੈੱਸ ਕਲੱਬ ਵਿਖੇ ਕੀਤੀ ਕਾਨਫ਼ਰੰਸ ਦੌਰਾਨ ਰਮਨਦੀਪ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਕੀਤਾ। 

ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਕਈ ਸਾਲਾਂ ਤੋਂ ਜੇਲ੍ਹ 'ਚ ਬੰਦ ਰਮਨਦੀਪ ਸਿੰਘ ਉਰਫ਼ ਸੰਨੀ 'ਤੇ ਮੋਹਾਲੀ ਦੀ ਪੁਲਿਸ ਨੇ 25 ਨਵੰਬਰ 2019 ਨੂੰ ਅੱਤਵਾਦੀਆਂ ਨੂੰ ਫ਼ੰਡ ਅਤੇ ਅਸਲ੍ਹਾ ਦੇਣ ਤਹਿਤ ਦੇਸ਼-ਧ੍ਰੋਹ ਦਾ ਮਾਮਲਾ ਦਰਜ ਕੀਤਾ ਸੀ ਪਰ ਉਸ ਦੇ ਪਰਿਵਾਰ ਦੀ ਤਰਫ਼ੋਂ ਦੋਸ਼ ਲਾਏ ਗਏ ਸਨ ਕਿ ਸੰਨੀ 'ਤੇ ਨਾਜਾਇਜ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਰਮਨਦੀਪ ਸਿੰਘ ਨੇ ਆਪਣੀ ਗੁਨਾਹੀ ਨੂੰ ਲੈ ਕੇ ਪਿਛਲੇ ਢਾਈ ਮਹੀਨਿਆਂ ਤੋਂ ਜੇਲ੍ਹ ਵਿਚ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਸੀ, ਇਸ ਗੱਲ ਨੂੰ ਮੀਡੀਆ ਨੇ ਕਾਫ਼ੀ ਚੁੱਕਿਆ, ਜਿਸ ਕਾਰਨ ਪੁਲਿਸ ਨੂੰ ਆਪਣੀ ਪੜਤਾਲ ਵਿਚ ਰਮਨਦੀਪ ਸਿੰਘ ਨੂੰ ਨਿਰਦੋਸ਼ ਕਰਾਰ ਦੇਣਾ ਪਿਆ ਹੈ। 

ਉਨ੍ਹਾਂ ਦੱਸਿਆ ਕਿ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਰਮਨਦੀਪ ਦੀ ਬੇਗੁਨਾਹੀ ਸਾਬਿਤ ਕਰਦੇ ਕਾਗ਼ਜ਼ਾਤ ਦਿਖਾਏ ਜਾਣ 'ਤੇ ਰਮਨਦੀਪ ਸਿੰਘ ਨੇ ਭੁੱਖ ਹੜਤਾਲ ਵੀ ਖ਼ਤਮ ਕਰ ਦਿੱਤੀ ਹੈ। ਰਮਨਦੀਪ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਨੇ ਮੀਡੀਆ ਦਾ ਧੰਨਵਾਦ ਕੀਤਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।