ਅੰਮ੍ਰਿਤਪਾਲ ਸਿੰਘ ਤੇ ਖਾਲਿਸਤਾਨ ਬਿਕਰਮ ਸਿੰਘ ਮਜੀਠੀਆ ਦੇ ਨਿਸ਼ਾਨੇ ਉਪਰ         

ਅੰਮ੍ਰਿਤਪਾਲ ਸਿੰਘ ਤੇ ਖਾਲਿਸਤਾਨ ਬਿਕਰਮ ਸਿੰਘ ਮਜੀਠੀਆ ਦੇ ਨਿਸ਼ਾਨੇ ਉਪਰ         

            ਕਿਹਾ ਕਿ ਸਰਕਾਰ ਨਥ ਪਾਵੇ ਅੰਮ੍ਰਿਤ ਪਾਲ ਸਿੰਘ ਨੂੰ ,ਖਾਲਿਸਤਾਨ ਨਹੀਂ ਬਣੇਗਾ     

                     *ਬੇਅੰਤ ਸਿੰਘ ਦੇ ਪੋਤਰੇ ਬਿਟੂ ਵਲੋਂ ਮਜੀਠੀਆ ਦੀ ਡਟਵੀਂ ਹਮਾਇਤ                                                                                             

ਅੰਮ੍ਰਿਤਪਾਲ ਸਿੰਘ ਤੇ ਖਾਲਿਸਤਾਨ ਅੱਜਕਲ੍ਹ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਨਿਸ਼ਾਨੇ ਉਪਰ ਹਨ। ਹਾਲਾਂਕਿ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਮ੍ਰਿਤਪਾਲ ਸਿੰਘ ਦੀਆਂ ਧਾਰਮਿਕ ਸਰਗਰਮੀਆਂ ਦਾ ਸਮਰਥਨ ਕੀਤਾ ਹੈ।ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਨਹੀਂ ਕੀਤਾ।ਸ਼ੋਸ਼ਲ ਮੀਡੀਆ ਵਿਚ ਬਿਕਰਮਜੀਤ ਸਿੰਘ ਮਜੀਠੀਆ ਦੇ ਬਿਆਨਾਂ ਨੂੰ ਸਿਖ ਧਿਰਾਂ ਵਲੋਂ ਸ਼ਿਵ ਸੈਨਾ ਨਾਲ ਸਾਂਝ ਵਜੋਂ ਦੇਖਿਆ ਜਾ ਰਿਹਾ।ਕੁਝ ਸਿਖਾਂ ਦਾ ਕਹਿਣਾ ਹੈ ਕਿ ਛੱਜ ਤਾਂ ਬੋਲੇ ਚਾਨਣੀ ਕਿਉ ਬੋਲੇ ।ਬਾਦਲ ਦਲ ਤਾਂ ਸੌਦਾ ਸਾਧ ਦਾ ਸਮਰਥਕ ਹੈ ਤੇ ਬੇਅਦਬੀ ਤੇ ਗੋਲੀ ਕਾਂਡ ਦਾ ਜਿੰਮੇਵਾਰ ਹੈ ,ਉਹ ਅੰਮ੍ਰਿਤਪਾਲ ਜੋ ਸਿਖੀ ਦਾ ਪ੍ਰਚਾਰ ਕਰ ਰਿਹਾ ਹੈ ,ਦੇ ਹਕ ਵਿਚ ਕਿਉਂ ਬੋਲੇਗਾ?ਮਜੀਠੀਆ ਉਪਰ ਤਾਂ ਡਰਗ ਮਾਫੀਆ ਨਾਲ ਸਾਂਝ ਦੇ ਦੋਸ਼ ਹਨ।ਉਹ ਨਸ਼ੇ,ਡਰੱਗ ਦੇ ਵਿਰੋਧ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਦੇ ਹਕ ਵਿਚ ਕਿਉਂ ਬੋਲੇਗਾ?ਉਹਨਾਂ ਦਾ ਕਹਿਣਾ ਸੀ ਕਿ ਸਿਖਾਂ ਦੇ ਵਿਰੋਧ ਕਾਰਣ ਹੀ ਬਾਦਲ ਅਕਾਲੀ ਦਲ ਨੂੰ ਵੱਡਾ ਸਿਆਸੀ ਨੁਕਸਾਨ ਹੋਇਆ ਹੈ। ਹੁਣ ਵੀ ਅਜਿਹੀਆਂ ਪੰਥ ਵਿਰੋਧੀ ਹਰਕਤਾਂ ਕਰਕੇ ਪੰਥ ਦਾ ਨੁਕਸਾਨ ਕਰ ਰਹੇ ਹਨ।

  ਯਾਦ ਰਹੇ ਕਿ ਅੰਮ੍ਰਿਤਸਰ ਵਿਖੇ ਇਕ ਧਾਰਮਿਕ ਪ੍ਰੋਗਰਾਮ 'ਵਿਚ ਸ਼ਿਰਕਤ ਕਰਨ ਪਹੁੰਚੇ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਅੰਮ੍ਰਿਤਪਾਲ ਕਦੀ ਕਿਸੇ ਨੂੰ ਮਾੜਾ ਕਹਿ ਰਿਹਾ ਹੈ ਤੇ ਕਦੀ ਕਿਸੇ ਨੂੰ, ਇਸ ਨੂੰ ਏਜੰਸੀਆਂ ਵੀ ਨਹੀਂ ਰੋਕ ਰਹੀਆਂ ਤੇ ਸਰਕਾਰ ਵੀ ਇਸ ਮਾਮਲੇ ਤੇ ਮੌਨ ਧਾਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਸਰਕਾਰ ਇਹਨਾਂ ਨੂੰ ਨੱਥ ਪਾਵੇ ।ਮਜੀਠੀਆ ਨੇ ਡਟਵਾਂ ਸਟੈਂਡ ਲੈਂਦਿਆਂ ਕਿਹਾ ਕਿ ਉਹ ਹਰ ਹਿੰਦੂ, ਇਸਾਈ, ਮੁਸਲਮਾਨ, ਸਿੱਖ ਹਰ ਪੰਜਾਬੀ ਨਾਲ ਖੜ੍ਹੇ ਹਨ ਤੇ ਜਿਸ ਨਾਲ ਵੀ ਧੱਕਾ ਹੋਵੇਗਾ, ਅਸੀਂ ਉਨ੍ਹਾਂ ਲਈ ਡਟ ਕੇ ਲੜਾਂਗੇ।  ਲੋਕਾਂ ਦੀ ਸੁਰੱਖਿਆ ਲਈ ਭਾਵੇਂ ਉਨ੍ਹਾਂ ਨੂੰ ਛਾਤੀ 'ਤੇ ਗੋਲੀਆਂ ਵੀ ਸਹਿਣੀਆਂ ਪੈਣ, ਉਹ ਇਸ ਤੋਂ ਵੀ ਪਿੱਛੇ ਨਹੀਂ ਹਟਣਗੇ।ਗੁਰਪਤਵੰਤ ਪੰਨੂ 'ਤੇ ਵਰ੍ਹਦਿਆਂ ਮਜੀਠੀਆ ਨੇ ਕਿਹਾ ਕਿ ਨਾ ਤਾਂ ਉਹ ਗੁਰੂ ਦਾ ਸਿੱਖ ਹੈ ਤੇ ਨਾ ਹੀ ਉਸ ਦਾ ਸਿੱਖੀ ਸਰੂਪ ਹੈ। ਜੇਕਰ ਉਸ ਵਿਚ ਹਿੰਮਤ ਹੈ ਤਾਂ ਉਹ ਪੰਜਾਬ ਦੀ ਧਰਤੀ 'ਤੇ ਆ ਕੇ ਖ਼ਾਲਿਸਤਾਨ ਲਈ ਰੈਫਰੈਂਡਮ ਕਰਵਾ ਲਵੇ।  ਖ਼ਾਲਿਸਤਾਨ ਇਸ ਤਰ੍ਹਾਂ ਨਹੀਂ ਬਣ ਸਕਦਾ। ਮਜੀਠੀਆ ਨੇ ਖ਼ਾਲਿਸਤਾਨ ਦੀ ਮੰਗ ਕਰਨ ਵਾਲਿਆਂ ਨੂੰ ਕਿਹਾ ਕਿ ਉਹ ਪਹਿਲਾਂ ਖ਼ਾਲਿਸ ਦਾ ਮਤਲਬ ਸਮਝ ਲੈਣ। ਖ਼ਾਲਿਸਤਾਨ ਸਿਰਫ਼ ਤਾਂ ਬਣੇਗਾ ਜੇਕਰ ਪੰਜਾਬੀ ਚਾਹੁਣਗੇ। ਪਰ ਪੰਜਾਬੀ ਇੱਥੇ ਅਮਨ ਸ਼ਾਂਤੀ ਚਾਹੁੰਦੇ ਹਨ। ਪੰਜਾਬੀ ਇਸ ਦੇਸ਼ ਦੀ ਸਰਹੱਦਾਂ ਦੀ ਰਾਖੀ ਲਈ ਕੁਰਬਾਨੀ ਦਿੰਦੇ ਹਨ। ਉਨ੍ਹਾਂ ਸਾਫ਼ ਕਿਹਾ ਕਿ ਪੰਜਾਬ ਦੇਸ਼ ਦਾ ਹਿੱਸਾ ਹੈ ਤੇ ਜਦੋਂ ਤਕ ਪੰਜਾਬ ਦੇ ਲੋਕ ਜਾਂ ਸਰਕਾਰ ਨਹੀਂ ਕਹੇਗੀ, ਉਦੋਂ ਤਕ ਖ਼ਾਲਿਸਤਾਨ ਨਹੀਂ ਬਣੇਗਾ।

ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਚ ਸ਼ਰੇਆਮ ਹਥਿਆਰ ਲੈ ਕੇ ਜਾਣ 'ਤੇ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਗੁਰੂ ਨੇ ਸ਼ਸਤਰਧਾਰੀ ਹੋਣ ਦਾ ਹੁਕਮ ਦਿੱਤਾ ਹੈ ਤਾਂ ਇਹ ਵੀ ਕਿਹਾ ਹੈ ਕਿ ਤੇਰੀ ਰੱਖਿਆ ਗੁਰੂ ਆਪ ਕਰੇਗਾ। ਸਾਡਾ ਗੁਰੂ ਰੋਜ਼ ਹਰ ਗੁਰਸਿੱਖ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਉਂਦਾ ਹੈ। ਗੁਰੂ ਸਾਹਿਬ ਦਾ ਹੁਕਮ ਹੈ ਕਿ ਹਰੇਕ ਧਰਮ ਦਾ ਸਤਿਕਾਰ ਕਰੋ।ਕਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ |ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਵੱਲੋਂ ਅੰਮ੍ਰਿਤਪਾਲ ਸਿੰਘ ਵਿਰੁੱਧ ਦਿੱਤੇ ਬਿਆਨਾਂ ਦੀ ਕਾਂਗਰਸੀ ਐੱਮ. ਪੀ. ਰਨਵੀਤ ਸਿੰਘ ਬਿੱਟੂ ਨੇ ਖੁਲ੍ਹ ਕੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਜਦੋਂ ਬਹੁਤ ਔਖੇ ਦੌਰ ਵਿਚੋਂ ਲੰਘ ਰਿਹਾ ਹੈ, ਉਸ ਵੇਲੇ ਜਦੋਂ ਅਸੀਂ ਹਿੰਦੂ, ਸਿੱਖ, ਮੁਸਲਿਮ, ਇਸਾਈ ਦੇ ਆਪਸੀ ਭਾਈਚਾਰੇ ਦੀ ਗੱਲ ਕਰਾਂਗੇ ਤਾਂ ਇਸ ਦਾ ਬਹੁਤ ਵੱਡਾ ਅਸਰ ਪਵੇਗਾ। ਮਜੀਠੀਆ ਵੱਲੋਂ ਦਿੱਤੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਵੇਂ ਸਾਡੀ ਕਿੰਨੀ ਵੀ ਸਿਆਸੀ ਲੜਾਈ ਰਹਿੰਦੀ ਹੈ, ਨਿਜੀ ਬਿਆਨਬਾਜ਼ੀ ਚਲਦੀ ਰਹਿੰਦੀ ਹੈ, ਪਰ ਜਦੋਂ ਵੀ ਕੋਈ ਪੰਜਾਬ ਦੇ ਤੇ ਦੇਸ਼ ਦੇ ਮੁੱਦੇ 'ਤੇ ਗੱਲ ਕਰੇਗਾ, ਮੈਂ ਉਨ੍ਹਾਂ ਨੂੰ ਜੀ ਆਇਆਂ ਕਹਾਂਗਾ। ਸੰਸਦ ਮੈਂਬਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਬਹੁਤ ਪੁਰਾਣੀ ਪਾਰਟੀ ਹੈ, ਇਸ ਲਈ ਇਹ ਬਿਆਨ ਬਹੁਤ ਜ਼ਰੂਰੀ ਸੀ। ਭਾਵੇਂ ਇਹ ਬਿਆਨ ਬਹੁਤ ਦੇਰ ਬਾਅਦ ਆਇਆ ਹੈ, ਪਰ ਜਦੋਂ ਉੱਠੋ ਉਦੋਂ ਹੀ ਸਵੇਰਾ। ਲੋਕਾਂ ਨੇ ਅਕਾਲੀ ਦਲ ਨੂੰ ਇਹ ਬਿਆਨ ਦੇਣ ਲਈ ਮਜਬੂਰ ਕੀਤਾ ਹੈ। ਲੋਕ ਪੁੱਛ ਰਹੇ ਹਨ ਕਿ ਅੰਮ੍ਰਿਤਪਾਲ ਸਿੰਘ ਬਾਰੇ ਸਿਆਸੀ ਪਾਰਟੀਆਂ ਸਖ਼ਤ ਸਟੈਂਡ ਕਿਉਂ ਨਹੀਂ ਲੈ ਰਹੀਆਂ। ਸਿਆਸੀ ਲੀਡਰ ਅੰਮ੍ਰਿਤਪਾਲ ਦੇ ਨਾਂ 'ਤੇ ਬੋਲਣ ਲੱਗਿਆਂ ਡਰਦੇ ਹਨ। ਉਹ ਸਿਰਫ਼ ਇਸ ਡਰ ਤੋਂ ਮੂਹਰੇ ਨਹੀਂ ਆ ਰਹੇ ਕਿ ਕੁੱਝ ਲੋਕ ਸਾਡੇ ਖ਼ਿਲਾਫ਼ ਬੋਲਣਗੇ, ਸਾਡੇ ਘਰ ਫ਼ੋਨ ਆਉਣਗੇ, ਸਾਡੇ ਘਰ ਗੋਲੀਆਂ ਚੱਲ ਜਾਣਗੀਆਂ। ਪਰ ਜੇ ਲੋਕ ਮਰ ਰਹੇ ਹੋਣ ਤਾਂ ਲੀਡਰਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਖੁੱਲ੍ਹ ਕੇ ਅੱਗੇ ਆਉਣ ਤੇ ਲੋਕਾਂ ਨੂੰ ਸੇਧ ਦੇਣ, ਉਹ ਮਾਹੌਲ ਖ਼ਰਾਬ ਹੋਣ ਤੋਂ ਪਹਿਲਾਂ ਸਥਿਤੀ ਨੂੰ ਸੰਭਾਲਣ। ਲੀਡਰ ਹਮੇਸ਼ਾ ਲੋਕਾਂ ਲਈ ਹੁੰਦੇ ਹਨ ਤੇ ਜੇ ਲੋਕਾਂ 'ਤੇ ਭੀੜ ਪੈ ਗਈ ਤਾਂ ਸਾਡਾ ਘਰਾਂ ਵਿਚ ਡਰ ਕੇ ਬਹਿਣਾ ਗ਼ਲਤ ਹੈ। ਰਾਜਾ ਵੜਿੰਗ ਨੇ ਵੀ ਉਸ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਸਲੇ 'ਤੇ ਖੁੱਲ੍ਹ ਕੇ ਅੱਗੇ ਆਉਣ। 

ਕੁਲ ਮਿਲਾਕੇ ਅੰਮ੍ਰਿਤ ਪਾਲ ਸਿੰਘ ਖਾਲਿਸਤਾਨ ਵਿਰੋਧੀਆਂ ਦੇ ਨਿਸ਼ਾਨੇ ਉਪਰ ਆ ਗਿਆ ਹੈ।ਸ਼ਿਵ ਸੈਨਾ ਨੇ ਪਹਿਲਾਂ ਹੀ ਮੋਰਚਾ ਖੋਲਿਆ ਹੋਇਆ ਹੈ।