ਅਮਰੀਕਾ ਦੇ ਸ਼ਹਿਰ ਕੈਂਬਰਿਜ ਦੀ ਕਾਉਂਸਲ ਨੇ ਸੀਏਏ ਖਿਲਾਫ ਮਤਾ ਪਾਸ ਕੀਤਾ
ਕੈਂਬਰਿਜ: ਅਮਰੀਕਾ ਦੀ ਮਾਸਾਚੂਸਟਸ ਸਟੇਟ ਦੇ ਸ਼ਹਿਰ ਕੈਂਬਰਿਜ ਦੀ ਕਾਉਂਸਲ ਨੇ ਭਾਰਤ ਦੀ ਪਾਰਲੀਮੈਂਟ ਵੱਲੋਂ ਪਾਸ ਕੀਤੇ ਗਏ ਭਾਰਤੀ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਮਤਾ ਪਾਸ ਕੀਤਾ ਹੈ। ਇਸ ਤੋਂ ਪਹਿਲਾਂ ਇਸ ਵਿਵਾਦਤ ਕਾਨੂੰਨ ਖਿਲਾਫ ਅਮਰੀਕਾ ਦੇ ਸ਼ਹਿਰ ਸੀਆਟਲ ਦੀ ਕਾਉਂਸਲ ਨੇ ਵੀ ਮਤਾ ਪਾਸ ਕੀਤਾ ਸੀ।
ਕੈਂਬਰਿਜ ਸਿਟੀ ਕਾਉਂਸਲ ਨੇ ਮੰਗਲਵਾਰ ਵਾਲੇ ਦਿਨ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ। ਇਸ ਮਤੇ ਵਿਚ ਸੀਏਏ ਦਾ ਵਿਰੋਧ ਕਰਦਿਆਂ ਭਾਰਤੀ ਪਾਰਲੀਮੈਂਟ ਨੂੰ ਭਾਰਤੀ ਸੰਵਿਧਾਨ ਵਿਚ ਦਰਜ ਧਰਮ ਨਿਰਪੱਖਤਾ ਨੂੰ ਬਹਾਲ ਰੱਖਣ ਹਿੱਤ ਇਸ ਕਾਨੂੰਨ ਨੂੰ ਵਾਪਸ ਲੈਣ ਅਤੇ ਐਨਆਰਸੀ ਨੂੰ ਰੋਕਣ ਲਈ ਕਿਹਾ ਗਿਆ ਹੈ।
ਦੱਸ ਦਈਏ ਕਿ ਇਹ ਸ਼ਹਿਰ ਦੁਨੀਆ ਵਿਚ ਆਪਣੇ ਵਿਸ਼ਵ ਪ੍ਰਸਿੱਧ ਸਿੱਖਿਆ ਅਦਾਰਿਆਂ ਕਰਕੇ ਜਾਣਿਆ ਜਾਂਦਾ ਹੈ ਜਿਹਨਾਂ ਵਿਚ ਹਾਰਵਰਡ ਯੂਨੀਵਰਸਿਟੀ ਵੀ ਇਕ ਹੈ।
ਮਤੇ ਵਿਚ ਮੋਦੀ ਸਰਕਾਰ ਦੀਆਂ ਨਸਲਵਾਦੀ ਅਤੇ ਦਮਨਕਾਰੀ ਨੀਤੀਆਂ ਦੀ ਸਖਤ ਨਿੰਦਾ ਕੀਤੀ ਗਈ ਹੈ।
Comments (0)