ਖਾਲੜਾ ਮਿਸ਼ਨ ਨੇ "ਆਪ'  ਨੂੰ ਮਨੁੱਖੀ ਅਧਿਕਾਰਾਂ ਦੇ ਮੁਦੇ ਉਪਰ ਘੇਰਿਆ

ਖਾਲੜਾ ਮਿਸ਼ਨ ਨੇ

* ਕਿਹਾ ਕਿ ਥਾਂ-ਥਾਂ ਹੋਏ ਝੂਠੇ ਮੁਕਾਬਲਿਆਂ ਦੀ ਆਪ ਸਰਕਾਰ ਪੜਤਾਲ ਕਰਵਾਏ ਤੇ ਖੂਬੀ ਰਾਮ ਨੂੰ ਗਿ੍ਫ਼ਤਾਰ ਕਰੇ-

* ਕਰਤਾਰਪੁਰ ਤੋਂ ਬਿਨਾ ਹੋਰ ਕੋਈ ਮਾਡਲ ਖਾਲਸਾ ਰਾਜ ਦਾ ਆਧਾਰ ਨਹੀਂ ਬਣ ਸਕਦੇ

ਅੰਮ੍ਰਿਤਸਰ ਟਾਈਮਜ਼

ਤਰਨ ਤਾਰਨ-ਬਹਿਲਾ ਵਿਖੇ ਮਨੁੱਖੀ ਢਾਲ ਬਣਾ ਕੇ ਸ਼ਹੀਦ ਹੋਣ ਵਾਲਿਆਂ ਅਤੇ ਸੁਰੱਖਿਆ ਦਸਤਿਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਣ ਵਾਲਿਆਂ ਦੀ ਯਾਦ 'ਚ ਸ਼ਹੀਦੀ ਸਮਾਗਮ ਕੀਤਾ ਗਿਆ ।ਸਮਾਗਮ ਨੂੰ ਸੰਬੋਧਨ ਕਰਦਿਆਂ ਭਾਈ ਵਿਰਸਾ ਸਿੰਘ ਬਹਿਲਾ ਨੇ ਕਿਹਾ ਕਿ ਜੂਨ 1992 'ਚ ਪਿੰਡ ਬਹਿਲਾ ਦੀ ਧਰਤੀ 'ਤੇ ਖਾੜਕੂਆਂ ਤੇ ਸੁਰੱਖਿਆ ਫੋਰਸਾਂ ਵਿਚਕਾਰ 36 ਘੰਟੇ ਮੁਕਾਬਲਾ ਹੋਇਆ ਸੀ, ਜਿਸ ਵਿਚ ਤਿੰਨ ਖਾੜਕੂ ਸ਼ਹੀਦ ਹੋਏ ਸਨ ਤੇ ਪਿੰਡ ਵਾਸੀਆਂ ਨੂੰ ਮਨੁੱਖੀ ਢਾਲ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ । ਉਨ੍ਹਾਂ ਕਿਹਾ ਕਿ ਵੱਖ-ਵੱਖ ਰੰਗਾਂ ਦੀਆਂ ਸਰਕਾਰਾਂ ਆਈਆਂ ਪਰ ਪੰਜਾਬ 'ਚ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੀ ਪੜ੍ਹਤਾਲ ਲਈ ਕੋਈ ਕਮਿਸ਼ਨ ਨਾ ਬੈਠਾ ।

ਇਸ ਮੌਕੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਖਾਲਸਾ ਰਾਜ ਦਾ ਆਧਾਰ ਕਰਤਾਰਪੁਰ ਮਾਡਲ ਹੀ ਬਣ ਸਕਦਾ ਹੈ, ਕੋਈ ਹੋਰ ਇਜ਼ਰਾਈਲੀ, ਰੂਸੀ, ਅਮਰੀਕੀ, ਚੀਨੀ, ਦਿੱਲੀ ਮਾਡਲ ਨਹੀਂ ਬਣ ਸਕਦਾ ।ਆਖਰ ਵਿਚ ਪਾਸ ਕੀਤੇ ਮਤੇ ਰਾਹੀਂ ਮੰਗ ਕੀਤੀ ਕਿ 'ਆਪ' ਸਰਕਾਰ ਦੂਜਿਆਂ ਨਾਲੋਂ ਵੱਖਰੀ ਹੈ ਤਾਂ ਬਹਿਲਾ ਗੋਲੀਕਾਂਡ ਸਮੇਤ ਪੰਜਾਬ ਅੰਦਰ ਹੋਏ ਝੂਠੇ ਮੁਕਾਬਲਿਆਂ ਦੀ ਪੜਤਾਲ ਕਰਵਾਏ ਅਤੇ ਖੂਬੀ ਰਾਮ, ਸੁੇਧ ਸੈਣੀ ਵਰਗੇ ਪਲਿਸ ਅਧਿਕਾਰੀਆਂ ਨੂੰ ਗਿ੍ਫ਼ਤਾਰ ਕਰੇ । ਇਸ ਮੌਕੇ ਸੁਖਚੈਨ ਸਿੰਘ, ਗੁਰਨਾਮ ਸਿੰਘ ਧਰਮੀ ਫੌਜੀ, ਹੀਰਾ ਸਿੰਘ, ਹਰਮਨਦੀਪ ਸਿੰਘ, ਸਤਵਿੰਦਰ ਸਿੰਘ ਬਲਕਾਰ ਸਿੰਘ, ਹਰਮਨਦੀਪ ਸਿੰਘ, ਸਤਵਿੰਦਰ ਸਿੰਘ, ਵਿਰਸਾ ਸਿੰਘ ਬਹਿਲਾ ਆਦਿ ਮੌਜੂਦ ਸਨ ।