ਪੰਜਾਬ ਦਾ ਜਲ ਸੰਕਟ ਅਤੇ ਸਾਡੀਆਂ ਨਿੱਜੀ ਅਤੇ ਸਮੂਹਿਕ ਜਿੰਮੇਵਾਰੀਆਂ

ਪੰਜਾਬ ਦਾ ਜਲ ਸੰਕਟ ਅਤੇ ਸਾਡੀਆਂ ਨਿੱਜੀ ਅਤੇ ਸਮੂਹਿਕ ਜਿੰਮੇਵਾਰੀਆਂ

ਬਟਾਲਾ  ਵਿਖੇ ਜਲ ਸੰਭਾਲ ਵਿਚਾਰ ਗੋਸ਼ਟੀ 12 ਜੂਨ ਨੂੰ।

ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਖਿੱਤਿਆਂ 'ਚੋਂ ਪਾਣੀ ਨਾਲ ਸੰਬੰਧਿਤ ਸਮੱਸਿਆਵਾਂ ਪਾਠਕਾਂ ਤੱਕ ਅਖ਼ਬਾਰਾਂ ਅਤੇ ਹੋਰ ਮਾਧਿਅਮਾਂ ਰਾਹੀਂ ਲਗਾਤਾਰ ਪਹੁੰਚ ਰਹੀਆਂ ਹਨ। ਇਹ ਸਮੱਸਿਆਵਾਂ ਮੁੱਖ ਤੌਰ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ, ਪੀਣਯੋਗ ਪਾਣੀ ਦੀ ਥੁੜ, ਨਹਿਰੀ ਪਾਣੀ ਜ਼ਹਿਰੀਲਾ ਹੋਣ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਸੰਬੰਧਿਤ ਹਨ। ਇਨ੍ਹਾਂ ਖਬਰਾਂ ਨੂੰ ਪੜ੍ਹਦਿਆਂ-ਸੁਣਦਿਆਂ ਪਿਛਲੇ ਸਮੇਂ ਚ ਚਿੰਤਕਾਂ ਵੱਲੋਂ ਪ੍ਰਗਟਾਏ ਖਦਸ਼ੇ ਹਕੀਕਤ 'ਚ ਬਦਲਦੇ ਨਜ਼ਰ ਆਉਂਦੇ ਹਨ। ਸਮਾਂ ਮੰਗ ਕਰਦਾ ਹੈ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਜਾਗਰੂਕ ਹੋਇਆ ਜਾਵੇ ਅਤੇ ਫੌਰੀ ਤੌਰ ਤੇ ਕਾਰਜਸ਼ੀਲ ਹੋਣ ਲਈ ਇੱਕਜੁਟ ਹੋਇਆ ਜਾਵੇ।

ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਪੰਜਾਬ ਕਲਚਰਲ ਹੈਰੀਟੇਜ ਸੁਸਾਇਟੀ ਬਟਾਲਾ ਅਤੇ ਸਿੱਖ ਜਥਾ ਮਾਝਾ ਦੇ ਸਹਿਯੋਗ ਨਾਲ ਇਸ ਸਬੰਧੀ ਇੱਕ ਇਕੱਤਰਤਾ 12 ਜੂਨ ਨੂੰ ਸਵੇਰੇ 10:30 ਵਜੇ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ ਬਟਾਲਾ ਵਿਖੇ ਸੱਦੀ ਗਈ ਹੈ। ਇਕੱਤਰਤਾ ਦੌਰਾਨ ਸਮੱਸਿਆਵਾਂ ਦੀ ਅਜੋਕੀ ਸਥਿਤੀ, ਕਾਰਨ ਅਤੇ ਹੱਲ ਵਿਚਾਰੇ ਜਾਣਗੇ। ਨਾਲ ਹੀ ਇਸ ਸਬੰਧ ਵਿਚ ਬਣਦੀਆਂ ਸਾਡੀਆਂ ਨਿੱਜੀ ਅਤੇ ਸਮੂਹਿਕ ਜਿੰਮੇਵਾਰੀ ਬਾਬਤ ਗਲ ਕੀਤੀ ਜਾਵੇਗੀ । ਇਸ ਵਿਚਾਰ ਗੋਸ਼ਟੀ ਦੌਰਾਨ ਨਾਮੀਂ ਉੱਦਮੀ ਕਿਸਾਨ ਵੀਰ, ਸਮਾਜ ਸੇਵੀ, ਪੰਥਕ ਸਖਸ਼ੀਅਤਾਂ ਅਤੇ ਕੇਂਦਰ ਦੇ ਖੋਜਾਰਥੀ ਸ਼ਿਰਕਤ ਕਰਨਗੇ। ਜਾਗਰੂਕਤਾ ਕੇਂਦਰ ਵੱਲੋਂ ਸਮੂਹ ਪੰਜਾਬ ਦਰਦੀਆਂ ਨੂੰ ਇਸ ਗੋਸ਼ਟੀ ’ਚ ਸ਼ਮੂਲੀਅਤ ਕਰਨ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਜਾਗਰੂਕਤਾ ਕੇਂਦਰ ਦੇ ਝੋਨਾ ਘਟਾਉਣ, ਬਰਸਾਤੀ ਪਾਣੀ ਦੀ ਸਾਂਭ ਸੰਭਾਲ ਅਤੇ ਝਿੜੀਆਂ ਲਗਾਉਣ ਦੇ ਉੱਦਮਾਂ ਨੂੰ ਪੰਜਾਬ ਵਾਸੀਆਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।