ਅਮਰੀਕਾ ਦੇ ਹਾਈ ਸਕੂਲ ਵਿੱਚ ਪੰਜਾਬੀ ਬਚਾਉਣ ਲਈ ਇਕਜੁੱਟ ਹੋਇਆ ਸਿੱਖ ਭਾਈਚਾਰਾ

ਅਮਰੀਕਾ ਦੇ ਹਾਈ ਸਕੂਲ ਵਿੱਚ ਪੰਜਾਬੀ ਬਚਾਉਣ ਲਈ ਇਕਜੁੱਟ ਹੋਇਆ ਸਿੱਖ ਭਾਈਚਾਰਾ

ਲਿਵਿੰਗਸਟੋਨ: ਅਮਰੀਕਾ ਦੇ ਲਿਵਿੰਗਸਟੋਨ ਵਿੱਚ ਹਾਈ ਸਕੂਲ ਦੇ ਪ੍ਰਬੰਧਕਾਂ ਵੱਲੋਂ ਪੰਜਾਬੀ ਭਾਸ਼ਾ ਦੀ ਸਿੱਖਿਆ ਨੂੰ ਬੰਦ ਕਰਨ ਦੇ ਫੈਂਸਲੇ ਦਾ ਪੰਜਾਬੀ ਪਰਿਵਾਰਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਦੱਸ ਦਈਏ ਕਿ ਲਿਵਿੰਗਸਟੋਨ ਵਿੱਚ 20 ਫੀਸਦੀ ਸਿੱਖ ਵਸੋਂ ਰਹਿੰਦੀ ਹੈ। ਪਰ ਸਿੱਖ ਭਾਈਚਾਰੇ ਵੱਲੋਂ ਵਿਰੋਧ ਕਰਨ ਮਗਰੋਂ ਸਕੂਲ ਪ੍ਰਬੰਧਕਾਂ ਨੇ ਪੰਜਾਬੀ ਭਾਸ਼ਾ ਦੀ ਜਮਾਤ ਨੂੰ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ।

ਪਿਛਲੇ ਨੌਂ ਸਾਲਾਂ ਤੋਂ ਲਿਵਿੰਗਸਟੋਨ ਹਾਈ ਸਕੂਲ ਵਿੱਚ ਪੰਜਾਬੀ ਭਾਸ਼ਾ ਪੜ੍ਹਾਈ ਜਾਂਦੀ ਹੈ। ਸਿੱਖਾਂ ਦਾ ਕਹਿਣਾ ਹੈ ਕਿ ਲਿਵਿੰਗਸਟੋਨ ਵਿੱਚ ਪੰਜਾਬੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਅੰਗਰੇਜੀ ਅਤੇ ਸਪੈਨਿਸ਼ ਤੋਂ ਬਾਅਦ ਤੀਜੀ ਭਾਸ਼ਾ ਹੈ। ਅਮਰੀਕਾ ਦੇ 10 ਹਾਈ ਸਕੂਲਾਂ ਵਿੱਚ ਲਿਵਿੰਗਸਟੋਨ ਹਾਈ ਸਕੂਲ ਇੱਕ ਹੈ ਜਿੱਥੇ ਪੰਜਾਬੀ ਭਾਸ਼ਾ ਸਿਖਾਈ ਜਾਂਦੀ ਹੈ।



ਸਕੂਲ ਪਬੰਧਕਾਂ ਦੇ ਇਸ ਜਮਾਤ ਨੂੰ ਬੰਦ ਕਰਨ ਦੇ ਫੈਂਸਲੇ ਤੋਂ ਬਾਅਦ ਲਿਵਿੰਗਸਟੋਨ ਦੇ ਸਿੱਖ ਭਾਈਚਾਰੇ ਨੇ ਲਾਮਬੰਦੀ ਕਰਦਿਆਂ ਇਸ ਜਮਾਤ ਨੂੰ ਬਹਾਲ ਕਰਨ ਦੀ ਮੁਹਿੰਮ ਚਲਾਈ। ਇਸ ਮੁਹਿੰਮ ਤਹਿਤ ਹੀ 4 ਜੂਨ ਨੂੰ ਸ਼ਹਿਰ ਦੀ ਕਾਉਂਸਲ ਵਿੱਚ ਇਸ ਜਮਾਤ ਨੂੰ ਬਹਾਲ ਰੱਖਣ ਦਾ ਮਤਾ ਪਾਸ ਕੀਤਾ ਗਿਆ।

ਇਸ ਮੁਹਿੰਮ ਵਿੱਚ ਜੈਕਾਰਾ ਮੂਵਮੈਂਟ ਨੇ ਵੀ ਅਹਿਮ ਰੋਲ ਨਿਭਾਇਆ ਤੇ ਲੋਕਾਂ ਨੂੰ ਇਸ ਕਾਰਜ ਲਈ ਲਾਮਬੰਦ ਕੀਤਾ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ