ਪੰਜਾਬ ਦੀ ਰਾਜਨੀਤੀ ਵਿਚ ਵੱਡਾ ਫੇਰਬਦਲ

ਪੰਜਾਬ ਦੀ ਰਾਜਨੀਤੀ ਵਿਚ ਵੱਡਾ ਫੇਰਬਦਲ

ਪੰਜਾਬ 'ਚ ਆਮ ਆਦਮੀ ਪਾਰਟੀ ਦੀ ਬਣ ਰਹੀ ਸਰਕਾਰ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਤੇਜ਼ੀ ਨਾਲ ਵੱਡੀ ਪਾਰਟੀ ਬਣਦੀ ਵਿਖਾਈ ਦੇ ਰਹੀ ਹੈ। ਪੰਜਾਬ ਵਿੱਚ 1304 ਉਮੀਦਵਾਰਾਂ ਦੀ ਗਿਣਤੀ ਵਿੱਚ ਮਾਲਵਾ ਖੇਤਰ ਵਿੱਚ ਆਮ ਆਦਮੀ ਪਾਰਟੀ 43 ਸੀਟਾ ਵਿਚੋਂ 41 'ਤੇ ਅੱਗੇ ਚਲ ਰਹੀ ਹੈ, ਜਦਕਿ ਅਕਾਲੀ ਦਲ 2 'ਤੇ ਅੱਗੇ ਹੈ ਅਤੇ ਕਾਂਗਰਸ ਸਾਰੀਆਂ ਸੀਟਾ 'ਤੇ ਪਿਛੇ ਚਲ ਰਹੀ ਹੈ।

ਆਮ ਆਦਮੀ ਪਾਰਟੀ ਨੇ ਕਈ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਕਈ ਵੱਡੇ ਲੀਡਰਾਂ ਨੂੰ ਚਿੱਤ ਕਰਨ ਵੱਲ ਰਸਤੇ ਚੱਲ ਰਹੀ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਦੋਵੇਂ ਹਲਕਿਆਂ ਤੋਂ ਪਿਛੇ ਹਨ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਿਛੇ ਹਨ।

ਸ਼ੁਰੂਆਤੀ ਰੁਝਾਨਾਂ ਦੀ ਗੱਲ ਕਰੀਏ 'ਤੇ ਆਮ ਆਦਮੀ ਪਾਰਟੀ ਕੁੱਲ 60 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਅਤੇ ਕਈ ਵੱਡੇ ਲੀਡਰ ਨਵਜੋਤ ਸਿੱਧੂ, ਸੁਖਬੀਰ ਬਾਦਲ ਸਣੇ ਪਿਛੇ ਚੱਲ ਰਹੀ ਹਨ।