ਪੰਜਾਬ ਦੇ ਨੌਜਵਾਨ ਦੀ ਦੱਖਣੀ ਅਫ਼ਰੀਕਾ ਵਿਚ ਗੋਲੀਆਂ ਮਾਰ ਕੇ ਹੱਤਿਆ

ਪੰਜਾਬ ਦੇ ਨੌਜਵਾਨ ਦੀ ਦੱਖਣੀ ਅਫ਼ਰੀਕਾ ਵਿਚ ਗੋਲੀਆਂ ਮਾਰ ਕੇ ਹੱਤਿਆ

ਬਟਾਲਾ/ਬਿਊਰੋ ਨਿਊਜ਼ :
ਪੰਜਾਬ ਦੇ ਬਟਾਲਾ ਦੇ ਇੱਕ ਨੌਜਵਾਨ ਦੀ ਦੱਖਣੀ ਅਫਰੀਕਾ ਵਿਚ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਭਰਾ ਨੇ ਜਾਇਦਾਦ ਦੇ ਝਗੜੇ ਕਾਰਨ ਕਤਲ ਹੋਣ ਦਾ ਸ਼ੱਕ ਜਤਾਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਰੀਬ 15 ਸਾਲ ਤੋਂ ਦੱਖਣੀ ਅਫਰੀਕਾ ਦੇ ਸ਼ਹਿਰ ਪਿਰਟੋਰੀਆ ਵਿਚ ਰਹਿ ਰਹੇ ਹਨ ਅਤੇ ਉਥੇ ਉਨ੍ਹਾਂ ਦੇ ਤਿੰਨ ਸਟੋਰ ਹਨ। ਕਾਰੋਬਾਰ ਚਲਾਉਣ ਲਈ ਉਸ ਦਾ ਭਰਾ ਬਲਜੀਤ ਸਿੰਘ (27 ਸਾਲ ) ਵੀ ਕਰੀਬ 10 ਸਾਲ ਪਹਿਲਾਂ ਉਸ ਕੋਲ ਪਹੁੰਚ ਗਿਆ ਸੀ। ਉਸ ਨੇ ਦੱਸਿਆ ਕਿ ਪਿਛਲੇ ਮਹੀਨੇ ਉਹ ਭਾਰਤ ਆਇਆ ਸੀ ਅਤੇ ਉਸ ਦਾ ਭਰਾ ਦੂਜਾ ਭਰਾ ਬਲਜੀਤ ਸਿੰਘ ਉਥੇ ਹੀ ਸੀ। ਉਨ੍ਹਾਂ ਨੂੰ ਬਲਜੀਤ ਸਿੰਘ ਦੇ ਕਤਲ ਦੀ ਸੂਚਨਾ ਮਿਲੀ ਹੈ ਕਿ ਕੁਝ ਕਾਰ-ਸਵਾਰ ਹਥਿਆਰਬੰਦ ਵਿਅਕਤੀਆਂ ਨੇ ਬਲਜੀਤ ਸਿੰਘ ‘ਤੇ ਹਮਲਾ ਕੀਤਾ ਹੈ, ਜਿਸ ਵਿੱਚ ਉਸ ਦੇ ਤਿੰਨ ਗੋਲ਼ੀਆਂ ਲੱਗੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ ਉਥੇ ਕਿਸੇ ਨਾਲ ਜਾਇਦਾਦ ਸਬੰਧੀ ਝਗੜਾ ਚੱਲ ਰਿਹਾ ਸੀ।