ਕੋਹਲੀ ਦੀ ਗ਼ੈਰਹਾਜ਼ਰੀ ਵਿੱਚ ਡਿਵੀਲੀਅਰਜ਼ ਨੂੰ ਮਿਲ ਸਕਦੀ ਹੈ ਕਪਤਾਨੀ

ਕੋਹਲੀ ਦੀ ਗ਼ੈਰਹਾਜ਼ਰੀ ਵਿੱਚ ਡਿਵੀਲੀਅਰਜ਼ ਨੂੰ ਮਿਲ ਸਕਦੀ ਹੈ ਕਪਤਾਨੀ

ਕੋਹਲੀ ਮੋਢੇ ਦੇ ਆਪਰੇਸ਼ਨ ਲਈ ਜਾਏਗਾ ਲੰਡਨ
ਬੰਗਲੌਰ/ਬਿਊਰੋ ਨਿਊਜ਼ :
ਵਿਰਾਟ ਕੋਹਲੀ ਦੀ ਜੇ ਮੋਢੇ ਦੀ ਸੱਟ ਠੀਕ ਨਹੀ ਹੁੰਦੀ ਤਾਂ ਉਸ ਦੀ ਗੈਰਹਾਜ਼ਰੀ ਵਿੱਚ ਏਵੀ ਡਿਵੀਲੀਅਰਜ਼ ਆਈਪੀਐੱਲ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਦੀ ਅਗਵਾਈ ਸੰਭਾਲ ਸਕਦਾ ਹੈ। ਆਰਸੀਬੀ ਦੇ ਲਈ ਇੱਕ ਹੋਰ ਬੁਰੀ ਖ਼ਬਰ ਹੈ ਕਿ ਮੋਢੇ ਦੀ ਸੱਟ ਕਾਰਨ ਹੀ ਲੋਕੇਸ਼ ਰਾਹੁਲ ਵੀ ਟੀਮ ਵਿੱਚ ਨਹੀ ਖੇਡ ਸਕੇਗਾ।
ਟੀਮ ਸੂਤਰਾਂ ਅਨੁਸਾਰ ਭਾਰਤ ਦਾ ਇਹ ਸਲਾਮੀ ਬੱਲੇਬਾਜ਼ ਜਲਦੀ ਆਪਣਾ ਅਪਰੇਸ਼ਨ ਕਰਵਾਉਣ ਲੰਡਨ ਜਾ ਰਿਹਾ ਹੈ। ਸੱਜੇ ਹੱਥ ਦੇ ਇਸ ਬੱਲੇਬਾਜ਼ ਦੇ ਖੱਬੇ ਮੋਢੇ ਵਿੱਚ ਪੰਜ ਹਫਤੇ ਪਹਿਲਾਂ ਉਦੋਂ ਸੱਟ ਲੱਗੀ ਸੀ ਜਦੋਂ ਆਸਟਰੇਲੀਆ ਵਿਰੁੱਧ ਪਹਿਲਾ ਟੈਸਟ ਖੇਡ ਰਿਹਾ ਸੀ ਪਰ ਦਰਦ ਦੇ ਬਾਵਜੂਦ ਉਹ ਬਾਕੀ ਲੜੀ ਵਿੱਚ ਖੇਡਦਾ ਰਿਹਾ।
ਕੋਹਲੀ ਦੇ ਸੰਦਰਭ ਵਿੱਚ ਆਰਸੀਬੀ ਦੇ ਕੋਚ ਡੇਨੀਅਲ ਵਿਟੋਰੀ ਨੇ ਕਿਹਾ ਕਿ ਫਿਲਹਾਲ ਕੋਹਲੀ ਦੇ ਖੇਡਣ ਬਾਰੇ ਟੀਮ ਦੀ ਸਥਿਤੀ ਸਪਸ਼ਟ ਨਹੀ ਹੈ। ਅਗਲੇ ਕੁੱਝ ਦਿਨਾਂ ਵਿੱਚ ਸਥਿਤੀ ਸਪਸ਼ਟ ਹੋ ਜਾਵੇਗੀ। ਸੰਭਾਵਨਾ ਹੈ ਕਿ ਉਸਦੀ ਗੈਰਹਾਜ਼ਰੀ ਵਿੱਚ ਟੀਮ ਦੀ ਅਗਵਾਈ ਦੱਖਣੀ ਅਫਰੀਕਾ ਦਾ ਬੱਲੇਬਾਜ਼ ਏ ਵੀ ਡਿਵੀਅਰਜ਼ ਕਰੇਗਾ ਪਰ ਸਾਰੀ ਸਥਿਤੀ ਕੋਹਲੀ ਦੇ ਫੈਸਲੇ ਤੋਂ ਬਾਅਦ ਹੀ ਸਾਫ ਹੋ ਸਕੇਗੀ। ਵਿਟੋਰੀ ਅਨੁਸਾਰ ਕੋਹਲੀ 2 ਅਪਰੈਲ ਨੂੰ ਟੀਮ ਦੇ ਨਾਲ ਜੁੜੇਗਾ ਪਰ ਇਹ ਫੈਸਲਾ ਭਾਰਤੀ ਕ੍ਰਿਕਟ ਬੋਰਡ ਦੇ ਡਾਕਟਰਾਂ ਅਤੇ ਫਿਜ਼ੀਓਥਰੈਪਿਸਟ ਦੀ ਸਿਫਾਰਸ਼ ਉੱਤੇ ਨਿਰਭਰ ਕਰਦਾ ਹੈ।