ਕੇਜਰੀਵਾਲ ਖ਼ਿਲਾਫ਼ ਧਰਨੇ ‘ਤੇ ਬੈਠਾ ਕਪਿਲ ਮਿਸ਼ਰਾ ਹੋਇਆ ਬੇਹੋਸ਼

ਕੇਜਰੀਵਾਲ ਖ਼ਿਲਾਫ਼ ਧਰਨੇ ‘ਤੇ ਬੈਠਾ ਕਪਿਲ ਮਿਸ਼ਰਾ ਹੋਇਆ ਬੇਹੋਸ਼

ਨਵੀਂ ਦਿੱਲੀ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਮੁਅੱਤਲ ਨੇਤਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਲਾਏ ਇਲਜ਼ਾਮਾਂ ਦਾ ਦਾਇਰਾ ਵਧਾਉਂਦੇ ਹੋਏ ਆਪਣੇ ‘ਗੁਰੂ’ (ਕੇਜਰੀਵਾਲ) ‘ਤੇ ਕਈ ਤਰ੍ਹਾਂ ਦੀਆਂ ਮਾਲੀ ਬੇਨਿਯਮੀਆਂ ਵਿਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਕਪਿਲ ਮਿਸ਼ਰਾ ਨੇ ਆਪਣੀ ਰਿਹਾਇਸ਼ ‘ਤੇ ਸੱਦੀ ਪ੍ਰੈੱਸ ਕਾਨਫ਼ਰੰਸ ਵਿਚ ਕੇਜਰੀਵਾਲ ‘ਤੇ ਫਰਜ਼ੀ ਕੰਪਨੀਆਂ ਰਾਹੀਂ ਕਾਲੇ ਧਨ ਨੂੰ ਸਫ਼ੈਦ ਬਣਾਉਣ, ਹਵਾਲਾ ਰਾਹੀਂ ਪੈਸੇ ਬਣਾਉਣ ਸਮੇਤ ਕਈ ਇਲਜ਼ਾਮ ਲਾਏ। ਜਿਸ ਦੇ ਜਵਾਬ ਵਿਚ ‘ਆਪ’ ਵੱਲੋਂ ਸੱਦੀ ਪ੍ਰੈੱਸ ਕਾਨਫ਼ਰੰਸ ਵਿਚ ‘ਆਪ’ ਨੇਤਾਵਾਂ ਨੇ ਮਿਸ਼ਰਾ ਦੇ ਭਾਜਪਾ ਨਾਲ ਮਿਲਣ ਦਾ ਇਲਜ਼ਾਮ ਲਾਇਆ ਜਿਸ (ਭਾਜਪਾ) ਦਾ ਇਕੋ ਮਕਸਦ
ਮਿਸ਼ਰਾ ਨੇ ਪ੍ਰੈੱਸ ਕਾਨਫ਼ਰੰਸ ਵਿਚ ਸਾਰੇ ਸਬੂਤਾਂ ਨਾਲ ਸੀ. ਬੀ. ਆਈ. ਅੱਗੇ ਪੇਸ਼ ਹੋਣ ਦੀ ਗੱਲ ਵੀ ਕੀਤੀ ਅਤੇ ਨਾਲ ਹੀ ਉਹ ਬੇਹੋਸ਼ ਹੋ ਗਏ। ਕਪਿਲ ਮਿਸ਼ਰਾ ਨੇ ਇਲਜ਼ਾਮਾਂ ਦੀ ਝੜੀ ਲਾਉਂਦੇ ਹੋਏ ਕਿਹਾ ਕਿ ਚੋਣ ਚੰਦੇ ਦੀ ਜਾਣਕਾਰੀ ਬਾਰੇ ਪਾਰਦਰਸ਼ਤਾ ਦਾ ਦਾਅਵਾ ਕਰਨ ਵਾਲੀ ‘ਆਪ’ ਨੇ 25 ਕਰੋੜ ਦੇ ਚੰਦੇ ਦਾ ਖੁਲਾਸਾ ਨਹੀਂ ਕੀਤਾ। ਮਿਸ਼ਰਾ ਨੇ ਦਾਅਵਾ ਕੀਤਾ ਕਿ ਆਪ ਵਿਧਾਇਕ ਸ਼ਿਵਚਰਨ ਗੋਇਲ ਕਈ ਫ਼ਰਜ਼ੀ ਕੰਪਨੀਆਂ ਰਾਹੀਂ ਆਪ ਨੂੰ ਚੰਦਾ ਦੇ ਰਹੇ ਹਨ। ਮਿਸ਼ਰਾ ਨੇ ਨੋਟਬੰਦੀ ਦੌਰਾਨ ਐਕਸਿਸ ਬੈਂਕ ਦੀ ਜਿਸ ਬ੍ਰਾਂਚ ‘ਤੇ ਛਾਪੇ ਪਏ ਸਨ। ‘ਆਪ’ ਦਾ ਸਾਰਾ ਪੈਸਾ ਉਸ ਵਿਚ ਹੋਣ ਦਾ ਦਾਅਵਾ ਕੀਤਾ। ਸਾਬਕਾ ਆਪ ਨੇਤਾ ਵੱਲੋਂ ਕੇਜਰੀਵਾਲ ਅਤੇ ਉਸ ਦੇ ਕਰੀਬੀਆਂ ਕੋਲ ਸੈਂਕੜੇ ਫਰਜ਼ੀ ਕੰਪਨੀਆਂ ਹੋਣ ਦਾ ਇਲਜ਼ਾਮ ਵੀ ਲਾਇਆ ਗਿਆ ਜਿਨ੍ਹਾਂ ਵਿਚ ਹਰ ਖਾਤੇ ਵਿਚ ਲੱਖਾਂ, ਕਰੋੜਾਂ ਰੁਪਏ ਹਨ। ਮਿਸ਼ਰਾ ਨੇ 187 ਕੰਪਨੀਆਂ ਦੀ ਸ਼ਨਾਖਤ ਕਰਦਿਆਂ ਕਿਹਾ ਕਿ ਇਨ੍ਹਾਂ ਵਿਚੋਂ ਕਈ ਕੰਪਨੀਆਂ ਵਿਦੇਸ਼ਾਂ ਵਿਚ ਵੀ ਹਨ।