ਭਾਰਤ ‘ਚ ਈਦ ਉਲ ਫਿਤਰ ਮਨਾਈ

ਭਾਰਤ ‘ਚ ਈਦ ਉਲ ਫਿਤਰ ਮਨਾਈ

ਨਵੀਂ ਦਿੱਲੀ/ਬਿਊਰੋ ਨਿਊਜ਼ :

ਭਾਰਤ ਭਰ ‘ਚ ਈਦ ਉਲ ਫਿਤਰ ਮਨਾਈ ਜਾ ਰਹੀ ਹੈ। ਮੁਸਲਿਮ ਜਗਤ ‘ਚ ਇਹ ਉਤਸ਼ਾਹ ਦਾ ਦਿਨ ਹੈ। ਜਾਮਾ ਮਸਜਿਦ ਦੇ ਸ਼ਾਹੀ ਇਮਾਮ , ਇਮਾਮ ਬੁਖਾਰੀ ਨੇ ਲੰਘੀ ਸ਼ਾਮ ਨੂੰ ਈਦ ਦਾ ਐਲਾਨ ਕੀਤਾ। ਦੇਸ਼ ਭਰ ‘ਚ ਮੁਸਲਿਮ ਭਾਈਚਾਰਾ ਈਦ ਦੀ ਨਮਾਜ਼ ਅਦਾ ਕਰ ਰਿਹਾ ਹੈ ਤੇ ਗਲੇ ਮਿਲ ਕੇ ਈਦ ਦੀਆਂ ਵਧਾਈਆਂ ਦੇ ਰਿਹਾ ਹੈ।