ਡੈਮੋਕਰੈਟਿਕ ਕਾਨੂੰਨਸਾਜ਼ਾਂ ਵੱਲੋਂ ਟਰੰਪ ਪ੍ਰਸ਼ਾਸਨ ਦੀ ਐਚ-1ਬੀ ਵੀਜ਼ਾ ਨੀਤੀ ਦਾ ਜੋਵਿਰੋਧ

ਡੈਮੋਕਰੈਟਿਕ ਕਾਨੂੰਨਸਾਜ਼ਾਂ ਵੱਲੋਂ ਟਰੰਪ ਪ੍ਰਸ਼ਾਸਨ ਦੀ ਐਚ-1ਬੀ ਵੀਜ਼ਾ ਨੀਤੀ ਦਾ ਜੋਵਿਰੋਧ

ਵਾਸ਼ਿੰਗਟਨ/ਬਿਊਰੋ ਨਿਊਜ਼:
ਟਰੰਪ ਪ੍ਰਸ਼ਾਸਨ ਵੱਲੋਂ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਨਾ ਦੇਣ ਦੀ ਨੀਤੀ ਦਾ ਭਾਰਤ-ਅਮਰੀਕੀ ਕਾਨੂੰਨਸਾਜ਼ਾਂ ਨੇ ਜ਼ੋਰਦਾਰ ਵਿਰੋਧ ਕੀਤਾ ਹੈ।
ਟਰੰਪ ਪ੍ਰਸ਼ਾਸਨ ਵੱਲੋਂ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਅਮਰੀਕਾ ‘ਚ ਕਾਨੂੰਨੀ ਤੌਰ ‘ਤੇ ਕੰਮ ਕਰਨ ਦੀ ਮਨਜ਼ੂਰੀ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਜੇਕਰ ਇਹ ਤਜਵੀਜ਼ ਪਾਸ ਹੋ ਗਈ ਤਾਂ ਹਜ਼ਾਰਾਂ ਭਾਰਤੀਆਂ ‘ਤੇ ਇਸ ਦਾ ਅਸਰ ਪਏਗਾ। ਓਬਾਮਾ ਯੁੱਗ ਦੇ ਫ਼ੈਸਲੇ ਨੂੰ ਖ਼ਤਮ ਕਰਨ ਨਾਲ 70 ਹਜ਼ਾਰ ਤੋਂ ਵਧ ਐਚ-4 ਵੀਜ਼ਾ ਧਾਰਕਾਂ ‘ਤੇ ਅਸਰ ਪਏਗਾ ਜਿਨ੍ਹਾਂ ਕੋਲ ਵਰਕ ਪਰਮਿਟ ਹਨ। ਭਾਰਤ-ਅਮਰੀਕੀ ਕਾਂਗਰਸ ਵੁਮੈੱਨ ਪ੍ਰਮਿਲਾ ਜਯਾਪਾਲ ਨੇ ਕਿਹਾ ਕਿ ਐਚ-4 ਵੀਜ਼ਿਆਂ ਨਾਲ ਔਰਤਾਂ ‘ਤੇ ਜ਼ਿਆਦਾ ਅਸਰ ਪਏਗਾ ਜੋ ਆਪਣੇ ਪਤੀਆਂ ਨਾਲੋਂ ਵਧ ਪੜ੍ਹੀਆਂ-ਲਿਖੀਆਂ ਹਨ ਅਤੇ ਸਿੱਖਿਅਤ ਹਨ।
ਯੂਐਸ ਇੰਡੀਆ ਫਰੈਂਡਸ਼ਿਪ ਕੌਂਸਿਲ ਵੱਲੋਂ ਕਰਵਾਈ ਗਈ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਮਹਿਲਾਵਾਂ ਨਾਲ ਵਿਤਕਰੇ ਵਾਂਗ ਹੈ ਕਿਉਂਕਿ ਐਚ-4 ਵਰਕ ਪਰਮਿਟ ਦੀਆਂ ਸਭ ਤੋਂ ਜ਼ਿਆਦਾ ਲਾਭਪਾਤਰੀ ਮਹਿਲਾਵਾਂ ਹੀ ਹਨ। ਪ੍ਰਤੀਨਿਧ ਸਭਾ ‘ਚ ਪਹਿਲੀ ਭਾਰਤ-ਅਮਰੀਕਨ ਮਹਿਲਾ ਜਯਾਪਾਲ ਨੇ ਕਿਹਾ ਕਿ ਓਬਾਮਾ ਦੇ ਰਾਜ ਵੇਲੇ ਜੀਵਨ ਸਾਥੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਹੁਣ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਨਾਲ ਕਈ ਲੋਕ ਅਤੇ ਉਨ੍ਹਾਂ ਦੇ ਬੱਚੇ ਵਿਹਲੇ ਹੋ ਜਾਣਗੇ। ਕਾਨਫਰੰਸ ਦੌਰਾਨ ਜੋਇ ਕ੍ਰਾਉਲੇ, ਅਮੀ ਬੇਰਾ ਅਤੇ ਰਾਜਾ ਕ੍ਰਿਸ਼ਨਾਮੂਰਤੀ ਨੇ ਵੀ ਆਪਣੇ ਵਿਚਾਰ ਪ੍ਰਗਟਾਏ।