ਨਿਰਭਿਆ ਬਲਾਤਕਾਰ ਮਾਮਲੇ ਦੇ ਦੋਸ਼ੀਆਂ ਲਈ ਫਾਂਸੀ ਦਾ ਤਖਤਾ ਤਿਆਰ ਹੋਇਆ; 22 ਜਨਵਰੀ ਦੀ ਤਰੀਕ ਪੱਕੀ ਕੀਤੀ

ਨਿਰਭਿਆ ਬਲਾਤਕਾਰ ਮਾਮਲੇ ਦੇ ਦੋਸ਼ੀਆਂ ਲਈ ਫਾਂਸੀ ਦਾ ਤਖਤਾ ਤਿਆਰ ਹੋਇਆ; 22 ਜਨਵਰੀ ਦੀ ਤਰੀਕ ਪੱਕੀ ਕੀਤੀ

ਨਵੀਂ ਦਿੱਲੀ: ਨਿਰਭਿਆ ਬਲਾਤਕਾਰ ਮਾਮਲੇ ਦੇ ਚਾਰ ਦੋਸ਼ੀਆਂ ਖਿਲਾਫ ਦਿੱਲੀ ਅਦਾਲਤ ਨੇ ਫਾਂਸੀ ਦੇ ਵਰੰਟ ਜਾਰੀ ਕਰ ਦਿੱਤੇ ਹਨ। ਇਹਨਾਂ ਨੂੰ 22 ਜਨਵਰੀ ਸਵੇਰੇ 7 ਵਜੇ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਜਾਵੇਗੀ। ਵਧੀਕ ਸੈਸ਼ਨ ਜੱਜ ਸਤੀਸ਼ ਕੁਮਾਰ ਅਰੋੜਾ ਨੇ ਵਰੰਟ ਜਾਰੀ ਕਰਦਿਆਂ ਕਿਹਾ ਕਿ ਦੋਸ਼ੀਆਂ ਕੋਲ ਹੋਰ ਕਾਨੂੰਨੀ ਚਾਰਾਜ਼ੋਈ ਲਈ 14 ਦਿਨਾਂ ਦਾ ਸਮਾਂ ਹੈ।

ਫਾਂਸੀ ਦੇ ਵਰੰਟ ਜਾਰੀ ਹੋਣ 'ਤੇ ਪੀੜਤ ਨਿਰਭਿਆ ਦੀ ਮਾਂ ਨੇ ਕਿਹਾ ਕਿ ਉਹਨਾਂ ਦੀ ਕੁੜੀ ਨੂੰ ਹੁਣ ਇਨਸਾਫ ਮਿਲਿਆ ਹੈ। 

ਜ਼ਿਕਰਯੋਗ ਹੈ ਕਿ ਇਹਨਾਂ ਦੋਸ਼ੀਆਂ ਵੱਲੋਂ ਸੁਪਰੀਮ ਕੋਰਟ ਵਿੱਚ ਫਾਂਸੀ ਦੇ ਫੈਂਸਲੇ ਖਿਲਾਫ ਪਾਈ ਗਈ ਅਪੀਲ ਰੱਦ ਕਰ ਦਿੱਤੀ ਗਈ ਸੀ। ਇਹਨਾਂ ਕੋਲ ਹੁਣ ਸੁਪਰੀਮ ਕੋਰਟ ਵਿੱਚ ਇਸ ਫੈਂਸਲੇ ਖਿਲਾਫ ਕਿਉਰੇਟਿਵ ਪਟੀਸ਼ਨ ਪਾਉਣ ਦਾ ਰਾਹ ਬਚਿਆ ਹੈ। ਇਹਨਾਂ ਦੇ ਵਕੀਲਾਂ ਵੱਲੋਂ ਇਹ ਅਪੀਲ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।