1984 ਕਤਲੇਆਮ : ਕਾਨਪੁਰ 'ਚ 127 ਸਿੱਖਾਂ ਦੀ ਹੋਇਆ ਸੀ ਕਤਲ

1984 ਕਤਲੇਆਮ : ਕਾਨਪੁਰ 'ਚ 127 ਸਿੱਖਾਂ ਦੀ ਹੋਇਆ ਸੀ ਕਤਲ

ਅੰਮ੍ਰਿਤਸਰ ਟਾਈਮਜ਼ ਬਿਊਰੋ

10 ਹੋਰ ਕੇਸਾਂ ਦੀਆਂ ਫਾਈਲਾਂ ਖੁੱਲ੍ਹਣ ਦੀ ਆਸ.

 ਕਾਨਪੁਰ : ਸਿੱਖ ਕਤਲੇਆਮ  ਦੌਰਾਨ ਦਰਜ ਹੱਤਿਆ ਤੇ ਡਕੈਤੀ ਦੇ ਜਿਹੜੇ 10 ਮੁਕੱਦਮਿਆਂ ਦੀਆਂ ਫਾਈਲਾਂ ਸਬੂਤਾਂ ਦੀ ਘਾਟ ਕਾਰਨ ਬੰਦ ਹੋ ਗਈਆਂ ਸਨ ਉਨ੍ਹਾਂ ਦੇ ਮੁੜ ਖੁੱਲ੍ਹਣ ਦੀ ਉਮੀਦ ਹੈ। ਪਿਛਲੇ ਦਿਨੀਂ ਦਿੱਲੀ ਸਥਿਤ ਗ੍ਰਹਿ ਮੰਤਰਾਲੇ ਜਾ ਕੇ ਐੱਸਆਈਟੀ ਨੇ ਪੀੜਤਾਂ ਵੱਲੋਂ ਕਈ ਸਾਲ ਪਹਿਲਾਂ ਦਿੱਤੇ ਗਏ ਸਹੁੰ ਪੱਤਰ ਦੇਖੇ ਤਾਂ ਉਨ੍ਹਾਂ ਵਿਚ ਇਨ੍ਹਾਂ ਕੇਸਾਂ ਨਾਲ ਸਬੰਧਿਤ ਸਬੂਤ ਵੀ ਮਿਲੇ ਹਨ। ਇਕ ਮਾਮਲੇ ਵਿਚ ਤਾਂ ਐੱਸਆਈਟੀ ਨੇ ਗਵਾਹ ਵੀ ਲੱਭ ਲਏ ਹਨ।

ਬਾਕੀਆਂ ਵਿਚ ਵੀ ਗਵਾਹਾਂ ਦੀ ਭਾਲ ਹੋ ਰਹੀ ਹੈ। 1984 ਵਿਚ ਪ੍ਰਧਾਨ ਮੰਤਰੀ ਇੰਦਰਾ  ਦੀ ਹੱਤਿਆ ਪਿੱਛੋਂ ਸਿੱਖ ਕਤਲੇਆਮ  ਦੌਰਾਨ ਕਾਨਪੁਰ ਵਿਚ 127 ਸਿੱਖਾਂ ਦੀ ਹੱਤਿਆ ਹੋਈ ਸੀ। ਉਦੋਂ ਹੱਤਿਆ, ਲੁਟ ਵਰਗੇ  ਅਪਰਾਧਾਂ ਦੇ 40 ਮੁਕਦੱਮੇ ਦਰਜ ਹੋਏ। ਇਨ੍ਹਾਂ ਵਿਚੋਂ 11 ਮੁਕੱਦਮਿਆਂ ਵਿਚ ਪੁਲਿਸ ਨੇ ਦੋਸ਼ ਪੱਤਰ ਦਾਖ਼ਲ ਕੀਤਾ ਸੀ ਤੇ ਬਾਕੀ 29 ਕੇਸ ਕੇਸ ਵਿਚ ਸਬੂਤ ਨਾ ਮਿਲਣ 'ਤੇ ਫਾਈਨਲ ਰਿਪੋਰਟ ਲਾ ਦਿੱਤੀ ਸੀ।

ਸਾਲ 2019 ਵਿਚ ਸ਼ਾਸਨ ਵੱਲੋਂ ਗਠਿਤ ਐੱਸਆਈਟੀ ਨੇ ਕਾਰਜਭਾਰ ਸੰਭਾਲਣ ਪਿੱਛੋਂ ਫਾਈਨਲ ਰਿਪੋਰਟ ਵਾਲੇ 29 ਮਾਮਲਿਆਂ ਵਿਚ ਹੀ ਸਬੂਤ ਇਕੱਤਰ ਕਰਨੇ ਸ਼ੁਰੂ ਕੀਤੇ ਸਨ। ਇਸ ਤੋਂ ਬਾਅਦ ਸਿਰਫ਼ 19 ਮਾਮਲਿਆਂ ਵਿਚ ਸਬੂਤ ਤੇ ਗਵਾਹ ਮਿਲੇ, ਉਦੋਂ ਅਦਾਲਤ ਤੋਂ ਪ੍ਰਵਾਨਗੀ ਲੈ ਕੇ ਇਨ੍ਹਾਂ ਮੁਕੱਦਮਿਆਂ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਪਿਛਲੇ ਮਹੀਨੇ ਐੱਸਆਈਟੀ ਦੀ ਇਕ ਟੀਮ ਦਿੱਲੀ ਜਾ ਕੇ ਸਾਲਾਂ ਪਹਿਲਾਂ ਦੰਗਿਆਂ ਦੀ ਜਾਂਚ ਲਈ ਗਠਿਤ ਰੰਗਨਾਥ ਮਿਸ਼ਰ ਕਮਿਸ਼ਨ ਵਿਚ ਪੀੜਤਾਂ ਵੱਲੋਂ ਦਿੱਤੇ ਗਏ ਸਹੁੰ ਪੱਤਰ ਮੰਗੇ ਸਨ। ਮੰਤਰਾਲੇ ਨੇ ਸਹੁੰ ਪੱਤਰ ਦਿਖਾਏ ਤਾਂ ਐੱਸਆਈਟੀ ਨੂੰ ਬੰਦ ਚੱਲ ਰਹੇ 10 ਕੇਸਾਂ ਵਿਚ ਪੀੜਤਾਂ ਤੇ ਗਵਾਹਾਂ ਦੇ ਨਾਂ ਮਿਲ ਗਏ। ਉਨ੍ਹਾਂ ਦਾ ਪਤਾ ਤੇ ਘਟਨਾ ਦੇ ਵੇਰਵਾ ਵੀ ਮਿਲਿਆ ਹੈ। ਐੱਸਆਈਟੀ ਨੇ ਦਿੱਲੀ ਦੇ ਗੋਵਿੰਦ ਨਗਰ ਥਾਣੇ ਵਿਚ ਦਰਜ ਇਕ ਕੇਸ ਦੇ ਗਵਾਹਾਂ ਨੂੰ ਵੀ ਲੱਭ ਲਿਆ।