42 ਫੀਸਦੀ ਮਜ਼ਦੂਰਾਂ ਸਾਹਮਣੇ ਭੁੱਖਮਰੀ ਦੀ ਤ੍ਰਾਸਦੀ

42 ਫੀਸਦੀ ਮਜ਼ਦੂਰਾਂ ਸਾਹਮਣੇ ਭੁੱਖਮਰੀ ਦੀ ਤ੍ਰਾਸਦੀ

ਭਾਰਤ ਸਰਕਾਰ ਵੱਲੋਂ ਅਚਨਚੇਤ ਕੀਤੇ ਗਏ ਲੰਬੇ ਬੰਦ ਤੋਂ ਬਾਅਦ ਪਹਿਲਾਂ ਹੀ ਗਰੀਬੀ ਦੀ ਲਕੀਰ ਤੋਂ ਹੇਠਾਂ ਰਹਿ ਰਹੀ ਭਾਰਤ ਦੀ ਵੱਡੀ ਅਬਾਦੀ ਵਿਚ ਭੁੱਖਮਰੀ ਦੇ ਹਾਲਾਤ ਬਣ ਸਕਦੇ ਹਨ। ਆਪਣੇ ਘਰਾਂ ਤੋਂ ਦੂਰ ਦੂਜੇ ਸੂਬਿਆਂ ਵਿਚ ਮਜ਼ਦੂਰੀ ਕਰਦੇ 3196 ਕਾਮਿਆਂ 'ਤੇ ਕੀਤੇ ਗਏ ਇਕ ਸਰਵੇ ਦੀ ਰਿਪੋਰਟ ਮੁਤਾਬਕ 42 ਫੀਸਦੀ ਮਜ਼ਦੂਰਾਂ ਕੋਲ ਖਾਣ ਲਈ ਇਕ ਦਿਨ ਦਾ ਭੋਜਨ ਵੀ ਨਹੀਂ ਹੈ। ਇਹ ਲੋਕ ਸਰਕਾਰ ਜਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤੀ ਜਾ ਰਹੀ ਮਦਦ 'ਤੇ ਹੀ ਨਿਰਭਰ ਹੋ ਗਏ ਹਨ। 

ਜਨ ਸਾਹਸ ਨਾਂ ਦੀ ਸੰਸਥਾ ਵੱਲੋਂ ਕਰਵਾਏ ਇਸ ਸਰਵੇਖਣ ਮੁਤਾਬਕ ਜੇ ਇਹ ਪਾਬੰਦੀ ਦਾ ਦੌਰ 21 ਦਿਨਾਂ ਤੋਂ ਵੱਧ ਚਲਦਾ ਹੈ ਤਾਂ 66 ਫੀਸਦੀ ਮਜ਼ਦੂਰ ਆਪਣੇ ਪਰਿਵਾਰ ਨੂੰ ਭੋਜਣ ਛਕਾਉਣ ਤੋਂ ਬੇਬਸ ਹੋ ਜਾਣਗੇ।

ਭਾਰਤ ਸਰਕਾਰ ਦੇ ਲੇਬਰ ਅਤੇ ਇੰਪਲੋਇਮੈਂਟ ਮਹਿਕਮੇ ਵੱਲੋਂ 24 ਮਾਰਚ, 2020 ਨੂੰ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਸਰਕਾਰ ਕੋਲ ਦਰਜ ਨਿਰਮਾਣ ਮਜ਼ਦੂਰਾਂ ਦੇ ਖਾਤਿਆਂ ਵਿਚ ਪੈਸੇ ਜਮਾ ਕਰਵਾਏ ਜਾਣ। ਪਰ ਸਰਵੇਖਣ ਮੁਤਾਬਕ 94 ਫੀਸਦੀ ਮਜ਼ਦੂਰਾਂ ਕੋਲ ਸਰਕਾਰ ਦੇ ਸ਼ਨਾਖਤੀ ਕਾਰਡ ਹੀ ਨਹੀਂ ਹਨ, ਜਿਸ ਨਾਲ ਸਰਕਾਰ ਵੱਲੋਂ ਮਦਦ ਲਈ ਜਾਰੀ 32,000 ਕਰੋੜ ਰੁਪਇਆ ਉਹਨਾਂ ਤਕ ਪਹੁੰਚਣ ਦਾ ਕੋਈ ਜ਼ਰੀਆ ਨਜ਼ਰ ਨਹੀਂ ਆ ਰਿਹਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।